ਨਵੀਂ ਦਿੱਲੀ (ਏਜੰਸੀ)। ਉੱਤਰੀ ਭਾਰਤ ਸਮੇਤ ਦੇਸ਼ ਭਰ ਦੇ ਕਈ ਹਿੱਸਿਆਂ ’ਚ ਹੌਲੀ-ਹੌਲੀ ਠੰਢ ਵਧਣ ਲੱਗੀ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ’ਚ ਵੀ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ’ਚ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਐਸ ਤੱਕ ਪਹੁੰਚਣ ਦੀ ਸੰਭਾਵਨਾ ਹੈ। ਭਾਵ ਕਿ ਸਵੇਰੇ ਅਤੇ ਰਾਤ ਸਮੇਂ ਠੰਢ ਕਾਫ਼ੀ ਵਧ ਜਾਵੇਗੀ। (Delhi NCR)
ਇਸ ਤੋਂ ਇਲਾਵਾ ਦਿੱਲੀ ’ਚ ਕਈ ਪਹਾੜੀ ਸ਼ਹਿਰਾਂ ਤੋਂ ਜ਼ਿਆਦਾ ਠੰਢ ਅਗਲੇ ਇੱਕ ਹਫ਼ਤੇ ’ਚ ਹੋਣ ਵਾਲੀ ਹੈ। ਸ਼ਿਮਲਾ, ਦੇਹਰਾਦੂਨ ਸਮੇਤ ਕਈ ਸ਼ਹਿਰਾਂ ਤੋਂ ਵੀ ਘੱਟ ਤਾਪਮਾਨ ਦਿੱਲੀ ’ਚ ਦਰਜ ਕੀਤਾ ਜਾ ਸਕੇਗਾ। ਮੌਸਮ ਵਿਭਾਗ ਅਨੁਸਾਰ, ਦਿੱਲੀ ’ਚ ਐਤਵਾਰ ਨੂੰ ਘੱਟੋ ਘੱਟ ਤਾਪਮਾਨ 12 ਡਿਗਰੀ ਅਤੇ ਵੱਧ ਤੋਂ ਵੱਧ 27 ਡਿਗਰੀ ਰਹੇਗਾ। (Delhi NCR)
Also Read : ਭੂਚਾਲ ਦੇ ਜ਼ੋਰਦਾਰ ਝਟਕੇ, ਸਹਿਮੇ ਲੋਕ
ਸਵੇਰੇ ਦੇ ਸਮੇਂ ਹਲਕਾ ਕੋਹਰਾ ਜੰਮਿਆ ਰਹੇਗਾ। 20 ਨਵੰਬਰ ਨੂੰ ਇਹ ਪਾਰਾ ਹੋਰ ਡਿੱਗੇਗਾ ਅਤੇ ਘੱਟੋ-ਘੱਟ ਤਾਪਮਾਨ 11 ਡਿਗਰੀ ਸੈਲਸੀਐੱਸ ਤੱਕ ਪਹੁੰਚ ਸਕਦਾ ਹੈ। 23 ਨਵੰਬਰ ਨੂੰ ਦਿੱਲੀ ਦਾ ਘੱਟੋ ਘੱਟ ਤਾਪਮਾਨ 10 ਡਿਗਰੀ ਤੱਕ ਪਹੁੰਚਣ ਦੀ ਉਮੀਦ ਲਾਈ ਜਾ ਰਹੀ ਹੈ ਜਦੋਂ ਕਿ ਸਵੇਰ ਅਤੇ ਸ਼ਾਮ ਸਮੇਂ ਧੰੁਦ ਅਤੇ ਠੰਢ ਵਧ ਸਕਦੀ ਹੈ।