ਸਰਹਿੰਦ ਨਹਿਰ ’ਚ ਨਹਾਉਣ ਗਏ ਦੋ ਨੌਜਵਾਨ ਡੁੱਬੇ | Bathinda News
- ਸਮਾਜ ਸੇਵੀ ਸੰਸਥਾਵਾਂ ਅਤੇ ਐਨਡੀਆਰਐਫ ਦੀਆਂ ਟੀਮਾਂ ਵੱਲੋਂ ਭਾਲ ਜਾਰੀ | Bathinda News
ਬਠਿੰਡਾ (ਅਸ਼ੋਕ ਗਰਗ)। Bathinda News : ਅੱਜ ਮੰਗਲਵਾਰ ਨੂੰ ਦੁਪਹਿਰ ਸਮੇਂ ਬਠਿੰਡਾ ਵਿਖੇ ਸਰਹਿੰਦ ਨਹਿਰ ਵਿੱਚ ਨਹਾਉਣ ਗਏ ਦੋ ਨੌਜਵਾਨ ਡੁੱਬ ਗਏ। ਸਮਾਜਸੇਵੀ ਸੰਸਥਾਵਾਂ, ਲੋਕਾਂ ਅਤੇ ਐਨ ਡੀ ਆਰ ਐਫ ਦੀਆਂ ਟੀਮਾਂ ਦੀ ਮਦਦ ਨਾਲ ਦੋਵਾਂ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੇਰ ਸ਼ਾਮ ਇੱਕ ਨੌਜਵਾਨ ਦੇ ਮਿਲਣ ਦਾ ਪਤਾ ਲੱਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਕਰੀਬ ਦੁਪਹਿਰ ਤਿੰਨ ਵਜੇ ਦੋ ਨੌਜਵਾਨ ਸਰਹਿੰਦ ਨਹਿਰ ਵਿੱਚ ਨਹਾਉਣ ਗਏ ਸਨ। ਜਦੋਂ ਉਨ੍ਹਾਂ ਦੋਵਾਂ ਨੇ ਨਹਿਰ ਵਿੱਚ ਛਾਲ ਮਾਰੀ ਤਾਂ ਤੈਰਣਾ ਨਾ ਜਾਣ ਕਾਰਨ ਉਹ ਨਹਿਰ ਵਿੱਚ ਡੁੱਬ ਗਏ । ਨਹਿਰ ਕਿਨਾਰੇ ਖੜ੍ਹੇ ਲੋਕਾਂ ਨੇ ਤਰੁੰਤ ਪੁਲਿਸ ਅਤੇ ਸਮਾਜਸੇਵੀ ਸੰਸਥਾਵਾਂ ਨੂੰ ਸੂਚਨਾ ਦਿੱਤੀ। ਘਟਨਾ ਸਥਾਨ ’ਤੇ ਸਮਾਜ ਸੇਵੀ ਸੰਸਥਾਵਾਂ, ਪੁਲਿਸ ਟੀਮ ਅਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਅਤੇ ਦੋਵਾਂ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ।
Also Read : ਸੋਸ਼ਲ ਮੀਡੀਆ ’ਤੇ ਧਮਕੀ ਦੇਣਾ ਪਿਆ ਮਹਿੰਗਾ, ਗ੍ਰਿਫ਼ਤਾਰ
ਪੁਲਿਸ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਨੌਜਵਾਨ ਦਾ ਪਤਾ ਲੱਗਿਆ ਹੈ ਜਿਸ ਦਾ ਨਾਂਅ ਰਹੁਲ (30) ਵਾਸੀ ਜੈਪੁਰ ਰਾਜਸਥਾਨ ਹੈ ਜਦੋਂ ਕਿ ਦੂਜੇ ਦਾ ਪਤਾ ਨਹੀਂ ਲੱਗ ਸਕਿਆ ਦੋਵਾਂ ਨੌਜਵਾਨਾਂ ਦੀ ਭਾਲ ਜਾਰੀ ਹੈ। ਸੂਤਰਾਂ ਅਨੁਸਾਰ ਰਾਹੁਲ ਨਾਂਅ ਦਾ ਨੌਜਵਾਨ ਇਥੇ ਜਨਤਾ ਨਗਰ ਵਿੱਚ ਰਿਸ਼ਤੇਦਾਰੀ ਵਿੱਚ ਸੋਗ ਸਮਾਗਮ ਵਿੱਚ ਆਇਆ ਸੀ ਜਿਸ ਨੇ ਅੱਜ ਵਾਪਸ ਆਪਣੇ ਪਿੰਡ ਜਾਣਾ ਸੀ ਪਰ ਇਸ ਤੋਂ ਪਹਿਲਾਂ ਉਹ ਸਥਾਨਕ ਸਰਹਿੰਦ ਨਹਿਰ ਵਿੱਚ ਨਹਾਉਣ ਲਈ ਚਲਾ ਗਿਆ ਅਤੇ ਤੈਰਣ ਤੋਂ ਅਣਜਾਣ ਹੋਣ ਕਾਰਨ ਉਹ ਨਹਿਰ ਵਿੱਚ ਡੁੱਬ ਗਿਆ ਜਦੋਂ ਕਿ ਦੂਜਾ ਡੁੱਬਣ ਵਾਲਾ ਨੌਜਵਾਨ ਕਬਾੜ ਦਾ ਕੰਮ ਕਰਨ ਵਾਲਾ ਦੱਸਿਆ ਜਾ ਰਿਹਾ ਹੈ। ਓਧਰ ਸਹਾਰਾ ਵਰਕਰਾਂ ਵੱਲੋਂ ਦੇਰ ਸ਼ਾਮ ਇੱਕ ਨੌਜਵਾਨ ਨੂੰ ਲੱਭ ਲਿਆ ਜਿਸ ਨੂੰ ਨਹਿਰ ਵਿੱਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਵਿਖੇ ਪਹੁੰਚਾ ਦਿੱਤਾ।