ਬਠਿੰਡਾ/ਮਾਨਸਾ (ਸੁਖਜੀਤ ਮਾਨ)। ਬੀਤੀ ਰਾਤ ਆਏ ਤੇਜ ਝੱਖੜ ਨੇ ਘਰਾਂ ਤੋਂ ਲੈ ਕੇ ਖੇਤਾਂ ਤੱਕ ਤਬਾਹੀ ਮਚਾ (Bathinda Mansa) ਦਿੱਤੀ। ਵੱਡੀ ਗਿਣਤੀ ਘਰਾਂ ’ਚ ਲੋਕਾਂ ਵੱਲੋਂ ਪਾਏ ਸ਼ੈੱਡ ਢਹਿ ਗਏ। ਮਾਨਸਾ ਨੇੜਲੇ ਪਿੰਡ ’ਚ ਸੂਆ ਟੁੱਟਣ ਕਾਰਨ ਖੇਤਾਂ ’ਚ ਪਾਣੀ ਭਰ ਗਿਆ। ਬਠਿੰਡਾ ਜ਼ਿਲ੍ਹੇ ਦੇ ਇੱਕ ਕਿਸਾਨ ਨੇ ਜ਼ਮੀਨ ਵੇਚ ਕੇ ਡੇਅਰੀ ਫਾਰਮ ਖੋਲਿਆ ਸੀ ਪਰ ਰਾਤ ਦੇ ਝੱਖੜ ਨੇ ਸਭ ਕੁੱਝ ਝੰਬ ਕੇ ਰੱਖ ਦਿੱਤਾ।
ਵੇਰਵਿਆਂ ਮੁਤਾਬਿਕ ਬੀਤੀ ਰਾਤ ਆਈ ਤੇਜ਼ ਹਨੇਰੀ ਨੇ ਲੋਕਾਂ ਦਾ ਕਾਫੀ ਨੁਕਸਾਨ ਕਰ ਦਿੱਤਾ। ਜ਼ਿਲ੍ਹਾ ਮਾਨਸਾ ਦੇ ਪਿੰਡ ਮਾਨਬੀਬੀੜਆ ਕੋਲ ਰੇਲਵੇ ਲਾਈਨ ਦੇ ਨਾਲ ਲੰਘਦੇ ਸੂਏ ’ਚ ਕਾਫੀ ਲੰਬਾ ਪਾੜ ਪੈ ਗਿਆ। ਪਾੜ ਪੈਣ ਕਾਰਨ 100 ਏਕੜ ਤੋਂ ਵੱਧ ਖੇਤਾਂ ’ਚ ਪਾਣੀ ਭਰ ਗਿਆ। ਕਿਸਾਨਾਂ ਵੱਲੋਂ ਬੀਜੀ ਮੂੰਗੀ, ਮੱਕੀ ਅਤੇ ਝੋਨੇ ਦੀ ਪਨੀਰੀ ਇਸ ਪਾਣੀ ਦੀ ਮਾਰ ਹੇਠ ਆ ਗਈ। ਕਿਸਾਨਾਂ ਵੱਲੋਂ ਨਹਿਰੀ ਵਿਭਾਗ ਨੂੰ ਸਮੇਂ ਸਿਰ ਸੂਚਿਤ ਕਰਨ ’ਤੇ ਵਿਭਾਗ ਦੇ ਅਧਿਕਾਰੀ ਤਾਂ ਮੌਕੇ ’ਤੇ ਪੁੱਜ ਗਏ ਪਰ ਉਹ ਖਾਲੀ ਹੱਥ ਸੀ।
ਰਾਤ ਦੇ ਟੁੱਟੇ ਸੂਏ ਕੋਲ ਕਰੀਬ 9:30 ਵਜੇ ਤੱਕ ਵਿਭਾਗ ਵੱਲੋਂ ਕੋਈ ਇੰਤਜਾਮ ਨਹੀਂ ਕੀਤਾ ਗਿਆ | Bathinda Mansa
ਪਿੰਡ ਵਾਲਿਆਂ ਨੇ ਆਪਣੇ ਪੱਧਰ ’ਤੇ ਗੱਟੇ ਇਕੱਠੇ ਕਰਕੇ ਮਿੱਟੀ ਨਾਲ ਭਰੇ । ਰਾਤ ਦੇ ਟੁੱਟੇ ਸੂਏ ਕੋਲ ਕਰੀਬ 9:30 ਵਜੇ ਤੱਕ ਵਿਭਾਗ ਵੱਲੋਂ ਕੋਈ ਇੰਤਜਾਮ ਨਹੀਂ ਕੀਤਾ ਗਿਆ ਸੀ। ਉਨ੍ਹਾਂ ਐਨਾਂ ਜ਼ਰੂਰ ਕਿਹਾ ਕਿ ਨੇੜੇ ਸਥਿਤ ਬਣਾਂਵਾਲਾ ਥਰਮਲ ਪਲਾਂਟ ’ਚ ਕਿਹਾ ਗਿਆ ਹੈ ਉਨ੍ਹਾਂ ਦੀ ਮੱਦਦ ਨਾਲ ਪਾੜ ਭਰਿਆ ਜਾਵੇਗਾ। ਨਹਿਰੀ ਵਿਭਾਗ ਦੇ ਜੇਈ ਪ੍ਰਦੀਪ ਗਰਗ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਗੱਟਿਆਂ ਆਦਿ ਦਾ ਇੰਤਜਾਮ ਕੀਤਾ ਜਾ ਰਿਹਾ ਹੈ ਤੇ ਥਰਮਲ ਪਲਾਂਟ ਤੋਂ ਵੀ ਮੱਦਦ ਲਈ ਜਾ ਰਹੀ ਹੈ। ਕਿਸਾਨ ਜਰਨੈਲ ਸਿੰਘ ਸਾਬਕਾ ਪੰਚ ਅਤੇ ਕਿਸਾਨ ਭੋਲਾ ਸਿੰਘ ਨੇ ਦੱਸਿਆ ਕਿ ਜਗ੍ਹਾ ਬਰਾਂਚ ਦਾ ਸੂਆ ਟੁੱਟਣ ਨਾਲ ਖੇਤਾਂ ’ਚ ਕਾਫੀ ਪਾਣੀ ਭਰ ਗਿਆ ਜਿਸ ਨਾਲ ਉਨ੍ਹਾਂ ਦੀ ਮੂੰਗੀ, ਮੱਕੀ ਅਤੇ ਝੋਨੇ ਦੀ ਪਨੀਰੀ ਡੁੱਬ ਗਈ। ਕਿਸਾਨਾਂ ਅਤੇ ਨਹਿਰੀ ਵਿਭਾਗ ਵੱਲੋਂ ਰਲ ਕੇ ਪਾੜ ਭਰਨ ਦੇ ਯਤਨ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਦੇਰ ਰਾਤ ਆਏ ਤੇਜ਼ ਤੂਫਾਨ ਨੇ ਦਰੱਖਤ ਜੜੋਂ ਪੁੱਟੇ, ਬਿਜਲੀ ਦੇ ਖੰਭੇ ਤੋੜੇ
ਇਸ ਤੋਂ ਇਲਾਵਾ ਬਠਿੰਡਾ ਜ਼ਿਲ੍ਹੇ ’ਚ ਰਾਮਪੁਰਾ ਫੂਲ ਨੇੜਲੇ ਪਿੰਡ ਚੋਟੀਆਂ ਵਿਖੇ ਇੱਕ ਨੌਜਵਾਨ ਰਮਨਦੀਪ ਸਿੰਘ ਪੁੱਤਰ ਸੁਦਾਗਰ ਸਿੰਘ ਵੱਲੋਂ ਖੋਲ੍ਹੇ ਡੇਅਰੀ ਫਾਰਮ ਨੂੰ ਝੱਖੜ ਨੇ ਤਹਿਸ ਨਹਿਸ ਕਰ ਦਿੱਤਾ। ਸ਼ੈੱਡ ਡਿੱਗਣ ਕਾਰਨ ਮਹਿੰਗੇ ਮੁੱਲ ਦੀ ਗਾਂ ਵੀ ਮਰ ਗਈ। ਕਿਸਾਨ ਦੇ ਟਰੈਕਟਰ ਆਦਿ ਦਾ ਵੀ ਨੁਕਸਾਨ ਹੋ ਗਿਆ। ਇਸ ਤੋਂ ਇਲਾਵਾ ਬਠਿੰਡਾ ਤੇ ਮਾਨਸਾ ਜ਼ਿਲ੍ਹੇ ’ਚ ਹੋਰ ਵੀ ਕਈ ਥਾਈਂ ਦਰੱਖਤ ਜੜੋਂ ਪੁੱਟੇ ਗਏ ਤੇ ਕਈ ਥਾਈਂ ਦਰੱਖਤ ਟੁੱਟ ਕੇ ਸੂਇਆਂ ’ਚ ਡਿੱਗ ਪਏ। ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਦੇ ਕਿਸਾਨ ਅੱਜ ਦਿਨ ਚੜ੍ਹਦਿਆਂ ਹੀ ਸੂਏ ’ਚ ਡਿੱਗੇ ਦਰੱਖਤ ਕੱਢਣ ਲੱਗ ਪਏ ਤਾਂ ਜੋ ਪਾਣੀ ਦਾ ਚੜਾਅ ਹੋਣ ਕਾਰਨ ਸੂਆ ਟੁੱਟਣ ਤੋਂ ਬਚਾਇਆ ਜਾ ਸਕੇ ।