3 ਵਜੇ ਤੱਕ ਪਈਆਂ 48.75 ਫੀਸਦੀ ਵੋਟਾਂ
ਬਠਿੰਡਾ/ਮਾਨਸਾ (ਸੁਖਜੀਤ ਮਾਨ)। ਪੰਜਾਬ ਭਰ ’ਚ ਚਰਚਾ ਦਾ ਵਿਸ਼ਾ ਬਣੇ ਹੋਏ ਲੋਕ ਸਭਾ ਹਲਕਾ ਬਠਿੰਡਾ ਦੇ ਵੋਟਰ ਹੁੰਮਹੁੰਮਾ ਕੇ ਵੋਟਾਂ ਪਾਉਣ ਪੁੱਜ ਰਹੇ ਹਨ। ਬਾਅਦ 3 ਵਜੇ ਤੱਕ ਤੀਜੇ ਗੇੜ ’ਚ ਹਲਕਾ ਬਠਿੰਡਾ 48.95 ਫੀਸਦੀ ਵੋਟਿੰਗ ਹੋਈ ਹੈ। ਲੋਕ ਸਭਾ ਹਲਕਾ ਬਠਿੰਡਾ ’ਚ 9 ਵਿਧਾਨ ਸਭਾ ਹਲਕੇ ਪੈਂਦੇ ਹਨ। ਇਨ੍ਹਾਂ ’ਚੋਂ 6 ਜ਼ਿਲ੍ਹਾ ਬਠਿੰਡਾ ਦੇ, ਤਿੰਨ ਮਾਨਸਾ ਜ਼ਿਲ੍ਹੇ ਦੇ ਤੇ ਇੱਕ ਸ੍ਰੀ ਮੁਕਤਸਰ ਸਾਹਿਬ ਦਾ ਹਲਕਾ ਹੈ। (Bathinda Lok Sabha Seat LIVE)
ਇਹ ਵੀ ਪੜ੍ਹੋ : Punjab Lok Sabha Election LIVE: ਵੋਟਿੰਗ ’ਚ ਤਲਵੰਡੀ ਸਾਬੋ ਅੱਗੇ, ਲੰਬੀ ਤੇ ਬਠਿੰਡਾ ਸ਼ਹਿਰੀ ਬਰਾਬਰ
ਬਠਿੰਡਾ ਜ਼ਿਲ੍ਹੇ ’ਚੋਂ ਹਲਕਾ ਬਠਿੰਡਾ ਦਿਹਾਤੀ ’ਚ ਬਾਅਦ ਦੁਪਹਿਰ 1 ਵਜੇ ਤੱਕ 41. 60 ਫੀਸਦੀ, ਬਠਿੰਡਾ ਸ਼ਹਿਰੀ ’ਚ 39.80, ਭੁੱਚੋ ਮੰਡੀ ’ਚ 41.50, ਮੌੜ ਮੰਡੀ ਤੇ ਤਲਵੰਡੀ ਸਾਬੋ ’ਚ 40 ਫੀਸਦੀ ਵੋਟਿੰਗ ਹੋ ਚੁੱਕੀ ਹੈ। ਜ਼ਿਲ੍ਹਾ ਮਾਨਸਾ ’ਚ ਹਲਕਾ ਮਾਨਸਾ ’ਚ 41 ਫੀਸਦੀ, ਬੁਢਲਾਡਾ ’ਚ 43 ਫੀਸਦੀ ਤੇ ਸਰਦੂਲਗੜ੍ਹ ’ਚ 44 ਫੀਸਦੀ ਵੋਟਾਂ ਭੁਗਤ ਚੁੱਕੀਆਂ ਹਨ। ਲੰਬੀ ਹਲਕੇ ’ਚ 39.50 ਫੀਸਦੀ ਵੋਟਾਂ ਪੋਲ ਹੋਈਆਂ ਹਨ। (Bathinda Lok Sabha Seat LIVE)