Bathinda Lok Sabha Election 2024 LIVE: ਬਠਿੰਡਾ ਲੋਕ ਸਭਾ ਸੀਟ ‘ਤੇ BJP ਉਮੀਦਵਾਰ ਪਰਮਪਾਲ ਕੌਰ ਨੇ ਪਾਈ ਵੋਟ

Bathinda Lok Sabha Election 2024 LIVE

ਖੇਤਾਬਾੜੀ ਮੰਤਰੀ ਦੌਰਾਨ ਖਰਾਬ ਹੋ ਗਈ ਸੀ ਈਵੀਐੱਮ ਮਸ਼ੀਨ

ਬਠਿੰਡਾ (ਸੁਖਜੀਤ ਮਾਨ)। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਸਵੇਰੇ 7 ਵਜ ਤੋਂ ਲਗਾਤਾਰ ਵੋਟਿੰਗ ਜਾਰੀ ਹੈ। ਸਵੇਰੇ-ਸਵੇਰੇ ਪੋਲਿੰਗ ਸਟੇਸ਼ਨਾਂ ‘ਤੇ ਲੋਕ ਘਰਾਂ ਤੋਂ ਵੋਟਿੰਗ ਕਰਨ ਲਈ ਆ ਰਹੇ ਹਨ। ਵੋਟਿੰਗ ਸ਼ਾਮ 6 ਵਜੇ ਤੱਕ ਚੱਲੇਗੀ। ਬਠਿੰਡਾ ਸੀਟ ‘ਤੇ ਇਸ ਵਾਰ ਕੁੱਲ ਵੋਟਰ 16 ਲੱਖ 48 ਹਜ਼ਾਰ 866 ਹਨ। ਇਸ ਵਿੱਚ ਪੁਰਸ਼ ਵੋਟਰਾਂ ਦੀ ਗਿਣਤੀ 8 ਲੱਖ 68 ਹਜ਼ਾਰ 959 ਹਨ ਤੇ ਮਹਿਲਾ ਵੋਟਰਾਂ ਦੀ ਗਿਣਤੀ 7 ਲੱਖ 79 ਹਜ਼ਾਰ 873 ਹਨ। ਇਸ ਤੋਂ ਇਲਾਵਾ 34 ਟਰਾਂਸਜੈਂਡਜ ਵੋਟਰ ਹਨ। ਇਸ ਸੀਟ ‘ਤੇ ਇਸ ਵਾਰ ਮੁਕਾਬਲਾ ਅਕਾਲੀ ਦਲ ਦੀ ਉਮੀਦਵਾਰ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਆਮ ਆਦਮੀ ਪਾਰਟੀ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਭਾਜਪਾ ਦੀ ਉਮੀਦਵਾਰ ਪਰਮਪਾਲ ਕੌਰ ਸਿੱਧੂ ਤੇ ਕਾਂਗਰਸ ਵਿਧਾਇਕ ਜੀਤ ਮੋਹਿੰਦਰ ਸਿੱਧੂ ਵਿਚਕਾਰ ਹੈ। ਇਸ ਸੀਟ ‘ਤੇ ਕੁੱਲ 18 ਉਮੀਦਵਾਰ ਮੈਦਾਨ ‘ਚ ਹਨ। (Bathinda Lok Sabha Election 2024 LIVE)

ਇਹ ਵੀ ਪੜ੍ਹੋ : Punjab Lok Sabha Election 2024 LIVE: ਪਟਿਆਲਾ ਸੀਟ ’ਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾ ਮਾਜ਼ਰਾ ਨੇ ਪਾਈ ਵੋਟ

ਬਠਿੰਡਾ ‘ਚ ਪਰਮਪਾਲ ਸਿੱਧੂ ਨੇ ਵੀ ਪਾਈ ਵੋਟ

ਬਠਿੰਡਾ ਤੋਂ ਭਾਜਪਾ ਦੀ ਉਮੀਦਵਾਰ ਪਰਮਪਾਲ ਕੌਰ ਸਿੱਧੂ ਨੇ ਵੀ ਆਪਣੀ ਵੋਟ ਪਾਈ ਤੇ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੈਂਨੂੰ ਉਮੀਦਵਾਰ ਦੇ ਤੌਰ ‘ਤੇ ਵੋਟ ਪਾ ਕੇ ਬਹੁਤ ਵਧੀਆ ਲੱਗ ਰਿਹਾ ਹੈ। ਪਰਮਪਾਲ ਕੌਰ ਨੇ ਲੋਕਾਂ ਨੂੰ ਵੱਧ-ਚੜ੍ਹ ਕੇ ਵੋਟ ਪਾਉਣ ਲਈ ਅਪੀਲ ਕੀਤੀ।