(ਗੁਰਪ੍ਰੀਤ ਸਿੰਘ) ਬਰਨਾਲਾ। National Teacher Award: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਬਰਨਾਲਾ ਦੇ ਸਮਾਜਿਕ ਸਿੱਖਿਆ ਦੇ ਅਧਿਆਪਕ ਸ੍ਰੀ ਪੰਕਜ ਕੁਮਾਰ ਗੋਇਲ ਨੂੰ ਕੌਮੀ ਅਧਿਆਪਕ ਪੁਰਸਕਾਰ ਲਈ ਚੁਣਿਆ ਗਿਆ ਹੈ। ਸ੍ਰੀ ਪੰਕਜ ਵੱਲੋ ਲੜਕੀਆਂ ਦੀ ਸਿੱਖਿਆ ਲਈ ਵੱਧ ਤੋਂ ਵੱਧ ਯਤਨ ਕਰਦੇ ਹੋਏ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਕਾਰਜਸ਼ੀਲ ਹਨ।
ਇਹ ਵੀ ਪੜ੍ਹੋ: Punjab News: ਪ੍ਰੋਫੈਸਰ ਦੀਕਸ਼ਾ ਬਣੇ ਆਲ ਇੰਡਿਆ ਰਜਿਸਟਰਡ ਨਰਸ ਫੈਡਰੇਸ਼ਨ ਦੇ ਸੂਬਾ ਇੰਚਾਰਜ
ਉਹ ਸਨ 2016 ਤੋਂ ਲੜਕੀਆਂ ਨੂੰ ਨੈਸ਼ਨਲ ਮੈਰਿਟ ਐਂਡ ਮੀਨਜ਼ ਵਜ਼ੀਫੇ ਦੇ ਪ੍ਰੀਖਿਆ ਦੀ ਵਿਸ਼ੇਸ਼ ਤਿਆਰੀ ਕਰਵਾ ਰਹੇ ਹਨ। ਉਨ੍ਹਾਂ ਦੇ ਯਤਨਾ ਸਦਕਾ 2023-24 ਦੀ ਪ੍ਰੀਖਿਆ ਵਿੱਚ 17 ਲੜਕੀਆਂ ਨੇ ਮੈਰਿਟ ਸੂਚੀ ਵਿੱਚ ਆਪਣਾ ਨਾਂਅ ਦਰਜ ਕਰਵਾਇਆ, ਪੰਜਾਬ ਵਿੱਚੋਂ ਪਹਿਲੀ, ਤੀਸਰੀ ਅਤੇ ਚੌਥੀ ਪੁਜੀਸ਼ਨ ਬਰਨਾਲਾ ਸਕੂਲ ਦੀਆਂ ਵਿਦਿਆਰਥਣਾਂ ਨੇ ਹਾਸਿਲ ਕੀਤੀ। ਇਸੇ ਤਰ੍ਹਾਂ 2022-23 ਦੀ ਪ੍ਰੀਖਿਆ ਵਿੱਚ 14 ਲੜਕੀਆਂ ਨੇ ਮੈਰਿਟ ਸੂਚੀ ਵਿੱਚ ਆਪਣਾ ਨਾਂਅ ਦਰਜ ਕਰਵਾਇਆ ਅਤੇ ਸਕੂਲ ਦੀ ਵਿਦਿਆਰਥਣ ਜਸਲੀਨ ਕੌਰ ਨੇ ਪੰਜਾਬ ਵਿੱਚੋਂ ਪਹਿਲੀ ਪੁਜੀਸ਼ਨ ਹਾਸਿਲ ਕੀਤੀ।
‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਸ੍ਰੀ ਪੰਕਜ ਗੋਇਲ ਨੇ ਕਿਹਾ ਕਿ ਉਹਨਾਂ ਨੇ ਪਿਛਲੇ ਕਈ ਸਾਲਾਂ ਤੋਂ ਲੜਕੀਆਂ ਦੀ ਸਿੱਖਿਆ ਨੂੰ ਉੱਚਾ ਚੁੱਕਣ ਲਈ ਆਪਣੇ ਪੱਧਰ ਦੇ ਕਾਫੀ ਯਤਨ ਕੀਤੇ ਹਨ। ਉਹਨਾਂ ਆਖਿਆ ਕਿ ਇਨ੍ਹਾਂ ਮਾਨ ਸਨਮਾਨਾਂ ਨਾਲ ਅਧਿਆਪਕ ਨੂੰ ਹੋਰ ਵੀ ਜਿੰਮੇਵਾਰੀ ਨਾਲ ਕੰਮ ਕਰਨ ਦੀ ਪ੍ਰੇਰਨਾ ਮਿਲਦੀ ਹੈ। ਉਹਨਾਂ ਆਖਿਆ ਕਿ ਉਹ ਆਪਣੇ ਸਿੱਖਿਆ ਸੁਧਾਰਾਂ ਸਬੰਧੀ ਕੰਮ ਹੋਰ ਵੀ ਤੇਜ਼ ਗਤੀ ਨਾਲ ਜਾਰੀ ਰੱਖਣਗੇ। National Teacher Award