ਸਪਲਾਇਰਾਂ ਸਮੇਤ ਲੱਖਾਂ ਨਸ਼ੀਲੀਆਂ ਗੋਲੀਆਂ/ ਕੈਪਸ਼ੂਲ/ ਟੀਕੇ ਬਰਾਮਦ ਕਰਨ ਦੀ ਗੱਲ ਵੀ ਆਖੀ
ਬਰਨਾਲਾ, (ਜਸਵੀਰ ਸਿੰਘ/ ਰਜਿੰਦਰ ਸ਼ਰਮਾ) ਬਰਨਾਲਾ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਦੇ ਮਾਮਲੇ ਵਿੱਚ ਪੰਜਾਬ ਪੱਧਰ ਦੀ ਸਪਲਾਇਰ ਚੈਨ ਤੋੜ ਕੇ ਸਪਲਾਇਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਗੋਇਲ ਨੇ ਲੱਖਾਂ ਦੀ ਤਾਦਾਦ ‘ਚ ਨਸ਼ੀਲੀਆਂ ਗੋਲੀਆਂ, ਕੈਪਸ਼ੂਲ ਤੇ ਟੀਕੇ ਬਰਾਮਦ ਕਰਨ ਵੀ ਗੱਲ ਆਖੀ ਹੈ। ਇੱਕ ਵੱਖਰੇ ਮਾਮਲੇ ‘ਚ ਪੁਲਿਸ ਨੇ 3 ਵਿਅਕਤੀਆਂ ਤੋਂ ਇਲਾਵਾ 2 ਗੱਡੀਆਂ ਤੇ 3 ਲੱਖ ਤੋਂ ਵਧੇਰੇ ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦੀ ਗੱਲ ਆਖੀ ਹੈ।
ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਗੋਇਲ ਨੇ ਦੱਸਿਆ ਕਿ ਹੁਣ ਤੱਕ ਬਰਨਾਲਾ ਪੁਲਿਸ ਵੱਲੋਂ 40, 01,040 ਨਸ਼ੀਲੀਆਂ ਗੋਲੀਆਂ, ਨਸ਼ੀਲੇ ਕੈਪਸ਼ੂਲ, ਨਸ਼ੀਲੇ ਟੀਕੇ ਅਤੇ ਖੁੱਲ੍ਹੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ 25 ਫ਼ਰਵਰੀ ਨੂੰ ਮੁਖਬਰੀ ਦੇ ਅਧਾਰ ‘ਤੇ ਮੋਹਨ ਲਾਲ ਉਰਫ਼ ਕਾਲਾ ਵਾਸੀ ਕਿਲਾ ਮੁਹੱਲਾ ਬਰਨਾਲਾ, ਹਾਲ ਅਬਾਦ ਸੰਧੂ ਪੱਤੀ ਉਪਲੀ ਨੂੰ ਕਾਬੂ ਕਰਕੇ ਖਿਲਾਫ਼ ਕਾਰਵਾਈ ਕਰਦਿਆਂ ਉਸ ਦੇ ਕਬਜ਼ੇ ਵਿੱਚੋਂ 2000 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ਼ ਕੀਤਾ ਗਿਆ ਸੀ।
ਉਕਤ ਤੋਂ ਪੁੱਛਗਿੱਛ ਦੌਰਾਨ ਬਲਵਿੰਦਰ ਸਿੰਘ ਉਰਫ਼ ਕਾਲੂ ਵਾਸੀ ਟਿਊਬਵੈੱਲ ਨੰਬਰ 3 ਕਿਲਾ ਮੁੱਹਲਾ ਬਰਨਾਲਾ ਨੂੰ ਨਾਮਯਦ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਦੀ ਪੁੱਛਗਿੱਛ ਪਿੱਛੋਂ ਪਤਾ ਲੱਗਾ ਸੀ ਕਿ ਇਹ ਨਸ਼ੀਲੀਆਂ ਗੋਲੀਆਂ ਨਰੇਸ਼ ਕੁਮਾਰ ਮਿੱਤਲ ਉਰਫ਼ ਰਿੰਕੂ ਮਾਲਕ ਬੀਰੂ ਰਾਮ ਠਾਕੁਰ ਦਾਸ ਮੈਡੀਕਲ ਸਟੋਰ ਸਦਰ ਬਜ਼ਾਰ ਬਰਨਾਲਾ ਤੋਂ ਲੈ ਕੇ ਆਉਂਦਾ ਹੈ ਜੋ ਸ੍ਰੀ ਏਕਾਂਤ ਸਿੰਗਲਾ ਡਰੱਗ ਇਸੰਪੈਕਟਰ ਨੂੰ ਨਾਲ ਲੈ ਕੇ ਨਰੇਸ਼ ਕੁਮਾਰ ਮਿੱਤਲ ਉਰਫ਼ ਰਿੰਕੂ ਦੇ ਮੈਡੀਕਲ ਸਟੋਰ ਦੀ ਚੈਕਿੰਗ ਕੀਤੀ ਤਾਂ 4900 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ
ਜੋ ਨਰੇਸ਼ ਕੁਮਾਰ ਉਕਤ ਤੋਂ ਪੁਛਗਿੱਛ ਦੌਰਾਨ ਦੋਸੀ ਤਾਇਬ ਕਰੈਸੀ ਵਾਸੀ ਚਕਲਾ ਸਟਰੀਟ ਸਦਰ ਬਜ਼ਾਰ, ਮੁਥਰਾ (ਉੱਤਰ ਪ੍ਰਦੇਸ਼) ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਦੀ ਨਿਸਾਨਦੇਹੀ ‘ਤੇ ਪੁਲੀਸ ਪਾਰਟੀ ਸੀਆਈਏ ਸਟਾਫ਼ ਬਰਨਾਲ ਨੇ ਰਮਨਿੰਦਰ ਸਿੰਘ ਦਿਉਲ ਡੀਐਸਪੀ (ਡੀ) ਬਰਨਾਲਾ ਦੀ ਅਗਵਾਈ ਹੇਠ ਹੁਣ ਤੱਕ ਕੁੱਲ 40, 01,040 ਨਸ਼ੀਲੀਆਂ ਗੋਲੀਆਂ, ਨਸ਼ੀਲੇ ਕੈਪਸ਼ੂਲ, ਨਸ਼ੀਲੇ ਟੀਕੇ ਬਰਾਮਦ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ‘ਚ ਅਗਲੇਰੀ ਤਫ਼ਤੀਸ ਜ਼ਾਰੀ ਹੈ ਜਿਸ ‘ਚ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਇੱਕ ਵੱਖਰੇ ਮਾਮਲੇ ‘ਚ ਪੁਲੀਸ ਨੇ ਮੁਖਬਰੀ ਦੇ ਅਧਾਰ ‘ਤੇ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਨੇ ਪੁਲੀਸ ਨਾਕੇ ਦੌਰਾਨ ਸੁਖਪਾਲ ਸਿੰਘ ਉਰਫ਼ ਬੱਬੂ ਵਾਸੀ ਨੇੜੇ ਰੇਲਵੇ ਫਾਟਕ ਸਮੁੰਦਗੜ ਛੰਨਾਂ, ਲਖਵਿੰਦਰ ਸਿੰਘ ਉਰਫ਼ ਲੱਖਾ, ਅਵਤਾਰ ਸਿੰਘ ਵਾਸੀਆਨ ਧੂਰੀ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਅਮਰੀਕ ਸਿੰਘ ਵਾਸੀ ਧੂਰੀ ਅਜੇ ਪੁਲੀਸ ਦੀ ਗ੍ਰਿਫਤ ਤੋਂ ਬਾਹਰ ਹੈ।
ਇਸ ਤੋਂ ਇਲਾਵਾ ਉਕਤ ਸਮੇਤ ਇੱਕ ਹੌਂਡਾ ਸਿਟੀ ਕਾਰ ਨੰਬਰ ਡੀਐਲ- 03 ਸੀਏ 22- 1034, ਰੰਗ ਗੋਲਡਨ, 125000 ਨਸ਼ੀਲੀਆਂ ਗੋਲੀਆਂ (ਕਲੌਵੀਡੋਲ 100 ਐਸਆਰੀ), ਇੱਕ ਫਾਰਚੂਨਰ ਗੱਡੀ ਨੰਬਰ ਸੀਐਚ- 01 ਏਐਨ- 1157, ਮਾਰਕਾ ਟੁਆਇਟਾ, ਰੰਗ ਚਿੱਟਾ ਚੋਂ 175000 ਨਸ਼ੀਲੀਆਂ ਗੋਲੀਆਂ ਵੀ ਉਕਤ ਵਿਅਕਤੀਆਂ ਦੁਆਰਾ ਵਰਤੋਂ ‘ਚ ਲਿਆਂਦੇ ਜਾਣ ਦੇ ਦੋਸ ਵਜੋਂ ਕਾਬੂ ਵਿੱਚ ਲਈਆਂ ਹਨ। ਜ਼ਿਲਾ ਪੁਲੀਸ ਮੁਖੀ ਸੰਦੀਪ ਗੋਇਲ ਨੇ ਦੱਸਿਆ ਕਿ ਉਕਤ ਵਿਅਕਤੀ ਬਾਹਰੀਆਂ ਸਟੇਟਾਂ ਤੋਂ ਨਸ਼ੀਲੇ ਪਦਾਰਥ ਲਿਆ ਕੇ ਸੰਗਰੂਰ ਤੇ ਬਰਨਾਲਾ ਏਰੀਏ ਦੇ ਪਿੰਡਾਂ ਅੰਦਰ ਸਪਲਾਈ ਕਰਦੇ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।