ਪਟਿਆਲਾ ਹਿੰਸਕ ਝੜਪ ਦਾ ਮਾਸਟਰ ਮਾਈਂਡ ਨਿਕਲਿਆ ਬਰਜਿੰਦਰ ਪਰਵਾਨਾ

parwana

ਪਰਵਾਨਾ ਨੇ ਪਹਿਲਾਂ ਪ੍ਰਦਰਸ਼ਨ ਕਰਵਾਇਆ, ਫਿਰ ਬਵਾਲ ਵਧਿਆ ਤਾਂ ਉਹ ਮੂੰਹ ਲੁਕੋ ਕੇ ਬਾਈਕ ‘ਤੇ ਸਵਾਰ ਹੋ ਕੇ ਭੱਜ ਨਿਕਲਿਆ

(ਸੱਚ ਕਹੂੰ ਨਿਊਜ਼) ਪਟਿਆਲਾ। ਪਟਿਆਲਾ ’ਚ ਦੋ ਧਿਰਾਂ ਦਰਮਿਆਨ ਹੋਏ ਹਿੰਸਕ ਝੜਪ ਦੇ ਮਾਸਟਰ ਮਾਈਂਡ ਬਰਜਿੰਦਰ ਪਰਵਾਨਾ (Barjinder Parwana ) ਦੱਸਿਆ ਜਾ ਰਿਹਾ ਹੈ। ਸ਼ਿਵਸੈਨਾ ਦੇ ਖਾਲਿਸਤਾਨ ਮੁਰਦਾਬਾਦ ਮਾਰਚ ਦੌਰਾਨ ਪਰਵਾਨਾ ਨੇ ਹੀ ਖਾਲਿਸਤਾਨੀ ਹਿਮਾਇਤੀਆਂਅ ਨੂੰ ਲੈ ਕੇ ਪ੍ਰਦਰਸ਼ਨ ਕਰਵਾਇਆ। ਉਹ ਉਨ੍ਹਾਂ ਨੂੰ ਕਾਲੀ ਮਾਤਾ ਮੰਦਿਰ ਦੇ ਕੋਲ ਤੱਕ ਲੈ ਕੇ ਗਿਆ। ਜਦੋਂ ਹਿੰਸਾ ਹੋਈ ਤੇ ਬਵਾਲ ਵਧ ਗਿਆ ਤਾਂ ਊਹ ਮੂੰਹ ਲੁਕਾ ਕੇ ਮੋਟਰਸਾਈਕਲ ’ਤੇ ਬੈਠ ਕੇ ਉੱਥੋਂ ਭੱਜ ਗਿਆ।

ਪੁਲਿਸ ਨੇ ਉਸਦਾ ਅਪਰਾਧਿਕ ਰਿਕਾਰਡ ਕੱਢਵਾਇਆ ਹੈ। ਜਿਸ ’ਚ ਉਸ ਦੇ ਖਿਲਾਫ ਅਟੇਂਪਟ ਟੂ ਕਤਲ ਦੇ 2 ਮੁਕੱਦਮੇ ਚੱਲ ਰਹੇ ਹਨ। ਇਸ ਤੋਂ ਇਲਾਵਾ ਉਹ ਦਿੱਲੀ ਬਾਰਡਰ ‘ਤੇ ਕਿਸਾਨ ਅੰਦੋਲਨ ‘ਚ ਵੀ ਸ਼ਾਮਲ ਰਿਹਾ ਹੈ। ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

ਪਰਵਾਨਾ ਨੇ ਦਿੱਤਾ ਸੀ ਭੜਕਾਊ ਬਿਆਨ

ਪਰਵਾਨਾ (Barjinder Parwana) ਨੇ ਕਿਹਾ ਸੀ ਕਿ ਕੁਝ ਲੋਕ ਆਪਣੇ ਆਪ ਨੂੰ ਹਿੰਦੂ ਧਰਮ ਦਾ ਹਿੱਸਾ ਮੰਨਦੇ ਹਨ ਪਰ ਅਸੀਂ ਨਹੀਂ ਮੰਨਦੇ। ਉਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ। ਉਨ੍ਹਾਂ ਪੋਸਟ ਪਾ ਦਿੱਤੀ ਕਿ 29 ਅਪ੍ਰੈਲ ਨੂੰ ਖਾਲਿਸਤਾਨ ਮੁਰਦਾਬਾਦ ਮਾਰਚ ਕੱਢਿਆ ਜਾਵੇਗਾ। ਪਰਵਾਨਾ ਨੇ ਕਿਹਾ ਕਿ ਜੇਕਰ ਕੋਈ ਮੇਰੇ ਸਾਹਮਣੇ ‘ਖਾਲਿਸਤਾਨ ਮੁਰਦਾਬਾਦ’ ਕਹਿੰਦਾ ਹੈ ਤਾਂ ਮੈਂ ਉਸ ਦਾ ਗਲਾ ਵੱਢ ਦਿਆਂਗਾ।

ਬਰਜਿੰਦਰ ਪਰਵਾਨਾ ’ਤੇ ਚੱਲ ਰਹੇ ਹਨ ਕਈ ਕੇਸ

  • ਪਹਿਲਾ ਮਾਮਲਾ 7 ਜਨਵਰੀ 2016 ਨੂੰ ਪਟਿਆਲਾ ਦੇ ਥਾਣਾ ਬਨੂੜ ਵਿੱਚ ਦਰਜ ਹੋਇਆ ਸੀ। ਉਸ ਦੇ ਖਿਲਾਫ ਕਾਤਲਾਨਾ ਹਮਲੇ ਅਤੇ ਐਸ.ਸੀ./ਐਸ.ਟੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਦਾ ਚਲਾਨ ਅਦਾਲਤ ਵਿੱਚ ਪੇਸ਼ ਹੋ ਚੁੱਕਿਆ ਹੈ।
  • ਮਾਮਲਾ ਥਾਣਾ ਲਾਹੌਰੀ ਗੇਟ ਪਟਿਆਲਾ ਵਿਖੇ ਦਰਜ ਕੀਤਾ ਗਿਆ ਹੈ। ਜਿਸ ਵਿੱਚ ਕਾਤਲਾਨਾ ਹਮਲਾ ਕਰਨ ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ।
  • ਤੀਜਾ ਮਾਮਲਾ 27 ਮਈ 2019 ਨੂੰ ਥਾਣਾ ਸਦਰ ਪਟਿਆਲਾ ਵਿਖੇ ਦਰਜ ਕੀਤਾ ਗਿਆ ਸੀ। ਜਿਸ ਵਿੱਚ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦਾ ਦੋਸ਼ ਹੈ। ਇਸ ਲਈ ਚਲਾਨ ਵੀ ਪੇਸ਼ ਕੀਤਾ ਗਿਆ ਹੈ।
  • ਚੌਥਾ ਮਾਮਲਾ 7 ਅਗਸਤ 2021 ਨੂੰ ਦਰਜ ਕੀਤਾ ਗਿਆ ਸੀ। ਇਹ ਮਾਮਲਾ ਮੁਹਾਲੀ ਦੇ ਥਾਣਾ ਬਲੌਂਗੀ ਵਿੱਚ ਅਸਲਾ ਐਕਟ ਅਤੇ ਹੋਰ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਹੈ। ਇਸ ਸਬੰਧੀ ਚਲਾਨ ਵੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ