ਨਾਈ ਦੀ ਨਸੀਹਤ
ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਰਾਜਾ ਜ਼ਿੰਦਗੀ ਦੇ ਵੱਖ-ਵੱਖ ਅਨੁਭਵ ਹਾਸਲ ਕਰਨ ਲਈ ਭੇਸ ਬਦਲ ਕੇ ਘੁੰਮਿਆ ਕਰਦਾ ਸੀ ਇੱਕ ਵਾਰ ਉਹ ਫ਼ਕੀਰ ਦਾ ਭੇਸ ਬਣਾ ਕੇ ਇੱਕ ਨਾਈ ਦੀ ਦੁਕਾਨ ’ਤੇ ਪਹੁੰਚ ਗਿਆ ਉਹ ਨਾਈ ਉਸ ਸਮੇਂ ਇੱਕ ਅਮੀਰ ਗ੍ਰਾਹਕ ਦੀ ਦਾੜ੍ਹੀ ਬਣਾ ਰਿਹਾ ਸੀ ਉਸ ਨੇ ਜਦ ਇੱਕ ਫ਼ਕੀਰ ਨੂੰ ਦੁਕਾਨ ’ਤੇ ਆਉਦਿਆਂ ਦੇਖਿਆ ਤਾਂ ਤੁਰੰਤ ਉਸ ਅਮੀਰ ਦੀ ਦਾੜ੍ਹੀ ਬਣਾਉਣਾ ਛੱਡ ਕੇ ਪਹਿਲਾਂ ਫ਼ਕੀਰ ਦੀ ਦਾੜ੍ਹੀ ਬਣਾਉਣ ਦਾ ਫ਼ੈਸਲਾ ਕੀਤਾ ਉਸ ਨੇ ਫ਼ਕੀਰ ਤੋਂ ਪੈਸੇ ਨਹੀਂ ਲਏ ਸਗੋਂ ਆਪਣੀ ਸਮਰੱਥਾ ਮੁਤਾਬਕ ਦਾਨ ਵੀ ਦਿੱਤਾ
ਫਕੀਰ ਨਾਈ ਦੇ ਵਿਹਾਰ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਉਸ ਨੇ ਤੈਅ ਕੀਤਾ ਕਿ ਉਹ ਨਾਈ ਨੂੰ ਸੋਨੇ ਦੇ ਸਿੱਕੇ ਦੇਵੇਗਾ ਫਕੀਰ ਦੇ ਰੂਪ ’ਚ ਹੀ ਰਾਜਾ ਸੋਨੇ ਦੇ ਸਿੱਕਿਆਂ ਦੀ ਭਰੀ ਥੈਲੀ ਲੈ ਕੇ ਖੁਸ਼ੀ-ਖੁਸ਼ੀ ਨਾਈ ਦੀ ਦੁਕਾਨ ’ਤੇ ਪਹੁੰਚਿਆ ਤੇ ਉਸ ਨੂੰ ਉਹ ਦੇਣ ਲੱਗਾ ਇੱਕ ਫ਼ਕੀਰ ਦੇ ਹੱਥ ’ਚ ਸੋਨੇ ਨਾਲ ਭਰੀ ਥੈਲੀ ਦੇਖ ਕੇ ਨਾਈ ਨੂੰ ਹੈਰਾਨੀ ਹੋਈ ਉਹ ਇਹ ਵੀ ਨਹੀਂ ਸਮਝ ਪਾ ਰਿਹਾ ਸੀ ਕਿ ਇੱਕ ਫ਼ਕੀਰ ਸ਼ਾਹੀ ਸਿੱਕੇ ਕਿੱਥੋਂ ਲਿਆਇਆ ਅਤੇ ਉਸ ਨੂੰ ਕਿਉ ਦੇਣਾ ਚਾਹੁੰਦਾ ਹੈ?
ਜਦ ਰਾਜੇ ਨੇ ਉਸ ਨੂੰ ਦੱਸਿਆ ਕਿ ਉਹ ਉਸ ਦੇ ਪ੍ਰੇਮ ਭਾਵ ਤੋਂ ਪ੍ਰਭਾਵਿਤ ਹੋ ਕੇ ਸੋਨੇ ਦੇ ਸਿੱਕੇ ਦੇ ਰਿਹਾ ਹੈ ਤਾਂ ਉਹ ਨਾਰਾਜ਼ ਹੋ ਕੇ ਬੋਲਿਆ, ‘‘ਆਖ਼ਰ ਤੁਸੀਂ ਕਿਸ ਤਰ੍ਹਾਂ ਦੇ ਫਕੀਰ ਹੋ? ਸਾਰਾ ਕੁਝ ਤੁਹਾਡਾ ਫ਼ਕੀਰਾਂ ਵਰਗਾ ਹੈ, ਪਰ ਮਨ ਤੋਂ ਤੁਸੀਂ ਵਪਾਰੀ ਹੋ ਤੁਸੀਂ ਮੈਨੂੰ ਮੇਰੇ ਪ੍ਰੇਮ ਬਦਲੇ ਇਹ ਇਨਾਮ ਦੇ ਰਹੇ ਹੋ ਪ੍ਰੇਮ ਦੇ ਬਦਲੇ ਤਾਂ ਪ੍ਰੇਮ ਦਿੱਤਾ ਜਾਂਦਾ ਹੈ, ਕੋਈ ਵਸਤੂ ਨਹੀਂ ਅਜਿਹੀ ਵਸਤੂ ਇਨਾਮ ਨਹੀਂ ਰਿਸ਼ਵਤ ਹੈ ਮੈਂ ਇਹ ਨਹੀਂ ਲਵਾਂਗਾ’’ ਰਾਜਾ ਹੈਰਾਨ ਰਹਿ ਗਿਆ ਉਸ ਨਾਈ ਨੇ ਉਸ ਨੂੰ ਇੱਕ ਵੱਡੀ ਨਸੀਹਤ ਦਿੱਤੀ ਸੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ