ਮਾਣਯੋਗ ਅਦਾਲਤ ਕੀਤਾ ਜਾਵੇਗਾ ਪੇਸ਼
- ਹੁਣ ਤੱਕ ਮਿਲੀਆਂ 186 ਸ਼ਿਕਾਇਤਾਂ ਮੁਤਾਬਿਕ 14 ਕਰੋੜ ਰੁਪਏ ਦਾ ਘਪਲਾ ਆਇਆ ਸਾਹਮਣੇ
ਫਰੀਦਕੋਟ (ਗੁਰਪ੍ਰੀਤ ਪੱਕਾ)। ਫਰੀਦਕੋਟ ਦੇ ਕਸਬਾ ਸਾਦਕ ਦੀ ਐਸਬੀਆਈ ਬੈਂਕ ਦੀ ਬਰਾਂਚ ਵਿੱਚ ਇੱਕ ਮੁਲਾਜ਼ਮ ਦੁਆਰਾ ਲੋਕਾਂ ਦੇ ਖਾਤਿਆਂ ਵਿੱਚੋਂ ਹੇਰਾਫੇਰੀ ਕਰ ਕਰੋੜਾਂ ਰੁਪਏ ਗਾਇਬ ਕਰ ਦਿੱਤੇ ਗਏ ਜਿਸ ਤੋਂ ਬਾਅਦ ਮਿਲੀਆਂ ਸ਼ਿਕਾਇਤਾਂ ਤੇ ਪੁਲਿਸ ਵੱਲੋਂ ਅਮਿਤ ਢਿੰਗੜਾ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਸੀ ਜਿਸ ਤੋਂ ਬਾਅਦ ਅਮਿਤ ਢੀਂਗੜਾ ਲਗਾਤਾਰ ਫਰਾਰ ਚੱਲ ਰਿਹਾ ਸੀ, ਇਸੇ ਦੌਰਾਨ ਅਮਿਤ ਦੀ ਪਤਨੀ ਨੂੰ ਵੀ ਪੁਲਿਸ ਨੇ ਇਸ ਮਾਮਲੇ ਵਿੱਚ ਨਾਮਜਦ ਕਰ ਉਸ ਨੂੰ ਗ੍ਰਿਫਤਾਰ ਕੀਤਾ ਸੀ ਕਿਉਂਕਿ ਕਰੋੜਾਂ ਰੁਪਏ ਦੀ ਟਰਾਂਜੈਕਸ਼ਨ ਉਸਦੇ ਖਾਤੇ ਵਿੱਚ ਕੀਤੀ ਗਈ ਸੀ, ਜਿਸ ਤੋਂ ਬਾਅਦ ਲਗਾਤਾਰ ਪੁਲਿਸ ਵੱਲੋਂ ਅਮਿਤ ਧਿਗੜਾ ਦੀ ਤਲਾਸ਼ ਕੀਤੀ ਜਾ ਰਹੀ ਸੀ ਉਥੇ ਹੀ ਟੈਕਨੀਕਲ ਸੈਲ ਦੀ ਮਦਦ ਵੀ ਉਸ ਦੀ ਤਲਾਸ਼ ਵਿੱਚ ਲਈ ਜਾ ਰਹੀ ਸੀ।
ਇਹ ਖਬਰ ਵੀ ਪੜ੍ਹੋ : Bhagwant Mann News: ਇਸ਼ਾਰਿਆਂ ’ਚ ਵੱਡੀ ਗੱਲ ਕਹਿ ਗਏ CM ਮਾਨ, ਪੜ੍ਹੋ ਪੂਰੀ ਖਬਰ
ਜਿਸ ਦੇ ਚਲਦੇ ਕਾਫੀ ਮੁਸ਼ੱਕਤ ਕਰਨ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਅਮਿਤ ਯੂ.ੀ ਦੇ ਮਥੁਰਾ ਵਰਿੰਦਰਾਵਨ ਵਿੱਚ ਲੁਕਿਆ ਹੋਇਆ ਹੈ ਤੇ ਪੁਲਿਸ ਨੂੰ ਇਹ ਵੀ ਸੂਚਨਾ ਮਿਲੀ ਸੀ ਕਿ ਜੇਕਰ ਉਸ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਮੁੰਬਈ ਫਰਾਰ ਹੋ ਸਕਦਾ ਹੈ| ਜਿਸ ਨੂੰ ਲੈ ਕੇ ਪੁਲਿਸ ਵੱਲੋਂ ਗਠਿਤ ਕੀਤੀ ਇੱਕ ਟੀਮ ਤੁਰੰਤ ਮਥੁਰਾ ਰਵਾਨਾ ਕੀਤੀ ਗਈ| ਜਿੱਥੇ ਯੂ.ਪੀ ਪੁਲਿਸ ਦੀ ਮਦਦ ਦੇ ਨਾਲ ਅਮਿਤ ਢੀਂਗੜਾ ਨੂੰ ਇੱਕ ਪੋਸ਼ ਕਲੋਨੀ ਵਿੱਚ ਗ੍ਰਿਫ਼ਤਾਰ ਕਰ ਲਿਆ, ਹਾਲਾਂਕਿ ਉਸ ਦੀ ਗ੍ਰਿਫਤਾਰੀ ਵਕਤ ਕਾਫੀ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਦੋ ਉਸ ਵੱਲੋਂ ਆਪਣੇ ਆਪ ਨੂੰ ਨੌਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਤਮ ਹਤਿਆ ਕਰਨ ਦੀ ਪੁਲਿਸ ਨੂੰ ਧਮਕੀ ਦਿੱਤੀ, ਪਰ ਪੁਲਿਸ ਨੇ ਬਹੁਤ ਹੀ ਸਹਿਜਤਾ ਨਾਲ ਇਸ ਮਸਲੇ ਹੈਂਡਲ ਕਰਦੇ ਹੋਏ ਅਮਿਤ ਨੂੰ ਗ੍ਰਿਫਤਾਰ ਕਰ ਲਿਆ।
ਜਿਸ ਨੂੰ ਅੱਜ ਦੇਰ ਰਾਤ ਫਰੀਦਕੋਟ ਲਿਆਂਦਾ ਗਿਆ। ਅੱਜ ਐਸਐਸਪੀ ਫਰੀਦਕੋਟ ਵੱਲੋਂ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਸਿਆ ਗਿਆ ਕਿ ਅਮਿਤ ਢੀਂਗੜਾ ਜੋ ਕਿ ਕਾਫੀ ਸ਼ਾਤਰ ਵਿਅਕਤੀ ਸੀ ਅਤੇ ਪਿਛਲੇ ਲੰਬੇ ਸਮੇਂ ਤੋਂ ਇਸੇ ਬ੍ਰਾਂਚ ’ਚ ਕਲਰਕ ਦੇ ਤੌਰ ’ਤੇ ਤਾਇਨਾਤ ਸੀ ਜਿਸ ਨੇ ਉੱਥੇ ਲੋਕਾਂ ਦਾ ਕਾਫੀ ਵਿਸ਼ਵਾਸ ਜਿਤਿਆ ਹੋਇਆ ਸੀ ਜਿਸ ਦੇ ਚਲਦੇ ਉਸਨੇ ਵਿਸ਼ਵਾਸ ਘਾਤ ਕਰਦਿਆਂ ਉਨ੍ਹਾਂ ਦੇ ਖਾਤਿਆਂ ’ਚੋਂ ਹੀ ਕਰੋੜਾਂ ਰੁਪਏ ਦਾ ਗਬਨ ਕਰ ਲਿਆ।
ਉਹਨਾਂ ਦੱਸਿਆ ਕਿ ਹੁਣ ਤੱਕ ਮਿਲੀਆਂ 186 ਸ਼ਿਕਾਇਤਾਂ ਮੁਤਾਬਕ ਕਰੀਬ 14 ਕਰੋੜ ਰੁਪਏ ਦੀ ਠੱਗੀ ਵੱਜੀ ਜਿਸ ਦੀ ਹਲੇ ਵੀ ਜਾਂਚ ਚੱਲ ਰਹੀ ਹੈ। ਉਹਨਾਂ ਦਸਿਆ ਕਿ ਇਹ ਅੰਕੜਾ ਹਾਲੇ ਹੋਰ ਵੀ ਵੱਧ ਸਕਦਾ ਹੈ ਕਿਉਂਕਿ ਲਗਾਤਾਰ ਹੋਰ ਵੀ ਸ਼ਿਕਾਇਤਾਂ ਹਜੇ ਮਿਲ ਰਹੀਆਂ ਹਨ ਤੇ ਬੈਂਕ ਮੁਲਾਜ਼ਮ ਵੀ ਲਗਾਤਾਰ ਇਸ ਮਾਮਲੇ ਦੀ ਜਾਂਚ ਵਿੱਚ ਜੁਟੇ ਹੋਏ ਹਨ|।ਉਹਨਾਂ ਦੱਸਿਆ ਕਿ ਅੱਜ ਇਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਲੰਬਾ ਰਿਮਾਂਡ ਲੈਣ ਦੀ ਕੋਸ਼ਿਸ਼ ਕੀਤੀ ਜਾਏਗੀ।