ਸ਼੍ਰੀਲੰਕਾ ’ਚ ਹੋ ਸਕਦੇ ਹਨ ਮੈਚ
T20 World Cup: ਸਪੋਰਟਸ ਡੈਸਕ। ਬੰਗਲਾਦੇਸ਼ ਕ੍ਰਿਕੇਟ ਬੋਰਡ ਨੇ ਟੀ20 ਵਿਸ਼ਵ ਕੱਪ (T20 World Cup 2026) ਲਈ ਆਪਣੀ ਟੀਮ ਭਾਰਤ ਨਾ ਭੇਜਣ ਦਾ ਫੈਸਲਾ ਕੀਤਾ ਹੈ। ਭਾਰਤ ਤੇ ਬੰਗਲਾਦੇਸ਼ ਵਿਚਕਾਰ ਵਿਵਾਦ ਉਦੋਂ ਤੋਂ ਵਧ ਗਿਆ ਹੈ ਜਦੋਂ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਆਈਪੀਐੱਲ ਫਰੈਂਚਾਇਜ਼ੀ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੂੰ ਬੰਗਲਾਦੇਸ਼ੀ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਨੂੰ ਟੀਮ ਤੋਂ ਬਾਹਰ ਕਰਨ ਲਈ ਕਿਹਾ ਸੀ। ਹਾਸਲ ਹੋਈ ਜਾਣਕਾਰੀ ਮੁਤਾਬਕ ਅਨੁਸਾਰ, ਬੀਸੀਬੀ ਨੇ ਹੁਣ ਟੀ20 ਵਿਸ਼ਵ ਕੱਪ ਲਈ ਭਾਰਤ ਜਾਣ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਖਬਰ ਵੀ ਪੜ੍ਹੋ : Ashes Sydney Test: ਸਿਡਨੀ ਟੈਸਟ ਦੇ ਪਹਿਲੇ ਦਿਨ ਸਿਰਫ 45 ਓਵਰਾਂ ਦੀ ਖੇਡ
ਖੇਡ ਮੰਤਰਾਲੇ ਨੇ ਬੀਸੀਬੀ ਨੂੰ ਦਿੱਤੇ ਸਨ ਨਿਰਦੇਸ਼ | T20 World Cup
ਇਸ ਤੋਂ ਪਹਿਲਾਂ, ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਖੇਡ ਮੰਤਰੀ ਨੇ ਬੀਸੀਬੀ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਆਈਸੀਸੀ ਨੂੰ ਬੰਗਲਾਦੇਸ਼ ਦੇ ਮੈਚ ਸ਼੍ਰੀਲੰਕਾ ’ਚ ਤਬਦੀਲ ਕਰਨ ਦੀ ਬੇਨਤੀ ਕਰੇ। ਬੰਗਲਾਦੇਸ਼ ਖੇਡ ਮੰਤਰਾਲੇ ਦਾ ਮੰਨਣਾ ਹੈ ਕਿ ਮੁਸਤਫਿਜ਼ੁਰ ਦੇ ਬਾਹਰ ਹੋਣ ਨਾਲ ਖਿਡਾਰੀਆਂ ਦੀ ਸੁਰੱਖਿਆ ਬਾਰੇ ਚਿੰਤਾਵਾਂ ਪੈਦਾ ਹੋਈਆਂ ਹਨ। ਬੀਸੀਬੀ ਦੇ ਪ੍ਰਧਾਨ ਤੇ ਬੰਗਲਾਦੇਸ਼ ਦੇ ਸਾਬਕਾ ਕਪਤਾਨ ਅਮੀਨੁਲ ਇਸਲਾਮ ਬੁਲਬੁਲ ਨੇ ਮੁਸਤਫਿਜ਼ੁਰ ਨੂੰ ਆਈਪੀਐੱਲ ਤੋਂ ਬਾਹਰ ਕੀਤੇ ਜਾਣ ਤੋਂ ਬਾਅਦ ਬੋਰਡ ਦੀ ਇੱਕ ਐਮਰਜੈਂਸੀ ਮੀਟਿੰਗ ਬੁਲਾਈ। T20 World Cup
4 ਲੀਗ ਮੈਚ ਬੰਗਲਾਦੇਸ਼ ਨੂੰ ਭਾਰਤ ’ਚ ਖੇਡਣੇ ਹਨ | T20 World Cup
ਬੰਗਲਾਦੇਸ਼ ਆਪਣੇ ਚਾਰ ਲੀਗ ਮੈਚਾਂ ’ਚੋਂ ਤਿੰਨ ਕੋਲਕਾਤਾ ’ਚ ਤੇ ਇੱਕ ਮੁੰਬਈ ਵਿੱਚ ਖੇਡੇਗਾ। ਬੰਗਲਾਦੇਸ਼ ਦੇ ਲੀਗ ਮੈਚ ਵੈਸਟ ਇੰਡੀਜ਼ (7 ਫਰਵਰੀ), ਇਟਲੀ (9 ਫਰਵਰੀ), ਤੇ ਇੰਗਲੈਂਡ (14 ਫਰਵਰੀ) ਦੇ ਖਿਲਾਫ ਕੋਲਕਾਤਾ ’ਚ ਤੇ ਨੇਪਾਲ (17 ਫਰਵਰੀ) ਖਿਲਾਫ ਮੁੰਬਈ ’ਚ ਹਨ। ਬੰਗਲਾਦੇਸ਼ ਨੂੰ ਇਟਲੀ, ਨੇਪਾਲ, ਇੰਗਲੈਂਡ ਤੇ ਵੈਸਟ ਇੰਡੀਜ਼ ਦੇ ਨਾਲ ਗਰੁੱਪ ਸੀ ’ਚ ਰੱਖਿਆ ਗਿਆ ਹੈ।














