ਅਮਰੀਕਾ ਨੇ ਇੱਕ ਹੋਰ ਕਾਰਵਾਈ ਕਰਦਿਆਂ ਅੱਤਵਾਦੀ ਜਥੇਬੰਦੀ ਹਿਜਬੁਲ ਮੁਜ਼ਾਹਿਦੀਨ ‘ਤੇ ਪਾਬੰਦੀ ਲਾ ਦਿੱਤੀ ਹੈ ਇਹ ਕਦਮ ਪਾਕਿਸਤਾਨ ਲਈ ਵੱਡਾ ਝਟਕਾ ਹੈ ਪਾਕਿਸਤਾਨ ਹਿਜਬੁਲ ਮੁਜ਼ਾਹਿਦੀਨ ਨੂੰ ਕਸ਼ਮੀਰ ਦੀ ਕਥਿਤ ਆਜ਼ਾਦੀ ਦੇ ਜੋਧੇ ਕਰਾਰ ਦੇ ਕੇ ਅੱਤਵਾਦ ਨੂੰ ਹਮਾਇਤ ਦੇ ਰਿਹਾ ਸੀ ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਅਮਰੀਕਾ ਮੁਜ਼ਾਹਿਦੀਨ ਦੇ ਮੁਖੀ ਸਲਾਹੂਦੀਨ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਚੁੱਕਾ ਹੈ ਇਸ ਘਟਨਾਚੱਕਰ ਨਾਲ ਪਾਕਿਸਤਾਨ ਦੀ ਡਰਾਮੇਬਾਜ਼ੀ ਤੇ ਕੋਝੀਆਂ ਹਰਕਤਾਂ ਦਾ ਪਰਦਾਫ਼ਾਸ਼ ਹੋਇਆ ਹੈ
ਕੌਮਾਂਤਰੀ ਮੰਚ ‘ਤੇ ਪਾਕਿਸਤਾਨ ਕਸ਼ਮੀਰ ਦੀ ਅਜ਼ਾਦੀ ਦੀ ਦੁਹਾਈ ਪਾ ਕੇ ਸਲਾਹੂਦੀਨ ਦੀ ਪਿੱਠ ਥਾਪੜ ਰਿਹਾ ਸੀ ਸਲਾਹੂਦੀਨ ਭਾਰਤ ਨੂੰ ਲੋੜੀਂਦਾ ਅੱਤਵਾਦੀ ਹੈ ਜਿਸ ਦੀਆਂ ਸਰਗਰਮੀਆਂ ਨਾਲ ਜੰਮੂ-ਕਸ਼ਮੀਰ ‘ਚ ਅੱਤਵਾਦੀ ਹਿੰਸਾ ਹੋ ਰਹੀ ਹੈ ਅਮਰੀਕਾ ਵੱਲੋਂ ਲਏ ਨਵੇਂ ਫੈਸਲੇ ਨਾਲ ਭਾਰਤ ਦਾ ਪੱਖ ਮਜ਼ਬੂਤ ਹੋ ਗਿਆ ਹੈ ਪਾਬੰਦੀ ਤੋਂ ਬਾਦ ਅਮਰੀਕਾ ਨੂੰ ਪਾਕਿਸਤਾਨ ‘ਤੇ ਹੋਰ ਦਬਾਅ ਬਣਾਏ ਜਾਣ ਦੀ ਜ਼ਰੂਰਤ ਹੈ ਤਾਂ ਕਿ ਹਿਜਬੁਲ ਦੇ ਖਿਲਾਫ਼ ਕਾਰਵਾਈ ਅਮਲ ‘ਚ ਲਿਆਂਦੀ ਜਾ ਸਕੇ ਆਮ ਤੌਰ ‘ਤੇ ਹੁੰਦਾ ਇਹੀ ਆਇਆ ਹੈ ਕਿ ਪਾਬੰਦੀਸ਼ੁਦਾ ਅੱਤਵਾਦੀ ਵੀ ਪਾਕਿਸਤਾਨ ‘ਚ ਸ਼ਰੇਆਮ ਰੈਲੀ ਕਰਦੇ ਨਜ਼ਰ ਆਉਂਦੇ ਹਨ
ਹਾਫ਼ਿਜ਼ ਮੁਹੰਮਦ ਸਈਅਦ ਦੇ ਸਿਰ ਦਾ ਅਮਰੀਕਾ ਨੇ ਇਨਾਮ ਵੀ ਰੱਖਿਆ ਇਸ ਦੇ ਬਾਵਜ਼ੂਦ ਸਈਅਦ ਦੀ ਹਜ਼ਾਰਾਂ ਦੀ ਤਦਾਦ ‘ਚ ਲੋਕਾਂ ਨੂੰ ਇਕੱਠੇ ਕਰਕੇ ਭਾਰਤ ਖਿਲਾਫ਼ ਜ਼ਹਿਰ ਉਗਲਦਾ ਹੈ ਜਮਾਤ ਉਦ ਦਾਵਾ ‘ਤੇ ਪਾਬੰਦੀ ਲੱਗਣ ਤੋਂ ਬਾਦ ਸਈਅਦ ਨੇ ਆਪਣਾ ਨਵਾਂ ਸੰਗਠਨ ਤਹਿਰੀਕੇ ਅਜ਼ਾਦੀ ਬਣਾ ਲਿਆ ਹੈ ਪਾਬੰਦੀ ਦਾ ਅਸਰ ਨਾਂਅ ਬਦਲਣ ਨਾਲ ਖਤਮ ਹੋ ਜਾਂਦਾ ਹੈ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਨੂੰ ਇਸ ਗੱਲ ਲਈ ਪਾਬੰਦ ਕਰਨਾ ਜ਼ਰੂਰੀ ਹੈ ਕਿ ਹਰ ਦੇਸ਼ ਅੱਤਵਾਦੀ ਐਲਾਨੇ ਜਾ ਚੁੱਕੇ ਅਨਸਰਾਂ ਖਿਲਾਫ਼ ਕਾਰਵਾਈ ਕਰੇ
ਅੱਤਵਾਦ ਖਿਲਾਫ਼ ਕੌਮਾਂਤਰੀ ਇੱਕਜੁਟਤਾ ਦੀ ਅਜੇ ਵੀ ਭਾਰੀ ਘਾਟ ਹੈ ਸੰਯੁਕਤ ਰਾਸ਼ਟਰ ਦੀ ਸਲਾਮਤੀ ਕੌਂਸਲ ਦੇ ਤਾਕਤਵਰ ਮੈਂਬਰ ਦੇਸ਼ ਅਜੇ ਵੀ ਅੱਤਵਾਦ ਦੇ ਮਾਮਲੇ ‘ਚ ਵੰਡੇ ਹੋਏ ਹਨ ਚੀਨ ਦਾ ਅੱਤਵਾਦ ਖਿਲਾਫ਼ ਅੱਤਵਾਦ ਖਿਲਾਫ਼ ਪੈਂਤਰਾ ਉਨ੍ਹਾਂ ਦੀ ਸਰਪ੍ਰਸਤੀ ਵਾਲਾ ਬਣ ਗਿਆ ਹੈ ਰੂਸ ਅੱਤਵਾਦ ਦੇ ਮਾਮਲੇ ‘ਚ ਮੌਨ ਭੂਮਿਕਾ ਨਿਭਾ ਰਿਹਾ ਹੈ ਚੀਨ ਭਾਰਤ ਤੇ ਅਮਰੀਕਾ ਦੀ ਦੋਸਤੀ ਨੂੰ ਆਪਣੇ ਲਈ ਖ਼ਤਰਾ ਮੰਨ ਕੇ ਪਾਕਿਸਤਾਨ ਹੀ ਨਹੀਂ ਸਗੋਂ ਅੱਤਵਾਦੀਆਂ ਦਾ ਪੱਖ ਪੂਰ ਰਿਹਾ ਹੈ
ਜੇਕਰ ਓਸਾਮਾ ਬਿਨ ਲਾਦੇਨ ਅੱਤਵਾਦੀ ਸੀ ਤਾਂ ਅਮਰੀਕਾ ਨੇ ਉਸ ਨੂੰ ਪਾਕਿ ‘ਚੋਂ ਲੱਭ ਵੀ ਲਿਆ ਤੇ ਕੁਝ ਘੰਟਿਆਂ ‘ਚ ਮਾਰ ਮੁਕਾ ਦਿੱਤਾ ਅੱਤਵਾਦ ਸਬੰਧੀ ਦੂਹਰੇ ਮਾਪਦੰਡ ਖ਼ਤਮ ਕੀਤੇ ਜਾਣ ਦੀ ਜ਼ਰੂਰਤ ਹੈ ਜਦੋਂ ਤੱਕ ਸਲਾਮਤੀ ਕੌਂਸਲ ਦੇ ਮੈਂਬਰ ਆਪਣੀਆਂ ਅਪਰਾਧੀ ਨੀਤੀਆਂ ਦਾ ਤਿਆਗ ਕਰਕੇ ਅੱਤਵਾਦ ਖਿਲਾਫ਼ ਇਮਾਨਦਾਰਾਨਾ ਨੀਤੀਆਂ ਨਹੀਂ ਬਣਾਉਂਦੇ ਉਦੋਂ ਤੱਕ ਅੱਤਵਾਦ ਨੂੰ ਖ਼ਤਮ ਕਰਨਾ ਸੌਖਾ ਨਹੀਂ ਹੈ
ਮੁਜ਼ਾਹਿਦੀਨ ਮਾਮਲੇ ‘ਚ ਅਮਰੀਕਾ ਦਾ ਕਦਮ ਚੰਗਾ ਹੈ ਪਰ ਇਹ ਗੱਲ ਪਾਕਿ ਤੇ ਚੀਨ ਨੂੰ ਹਜ਼ਮ ਨਹੀਂ ਹੋ ਰਹੀ ਫਿਰ ਵੀ ਇਹ ਘਟਨਾਚੱਕਰ ਭਾਰਤ ਦੀ ਜਿੱਤ ਵਾਂਗ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੌਮਾਂਤਰੀ ਪੱਧਰ ‘ਤੇ ਅੱਤਵਾਦ ਖਿਲਾਫ਼ ਹਮਾਇਤ ਹਾਸਲ ਕਰਨ ਦੀ ਮੁਹਿੰਮ ਚੰਗੇ ਨਤੀਜੇ ਲਿਆ ਰਹੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।