ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News ਮਾਤਾ ਬਲਵੰਤ ਕੌ...

    ਮਾਤਾ ਬਲਵੰਤ ਕੌਰ ਇੰਸਾਂ ਬਣੇ 110ਵੇਂ ਸਰੀਰਦਾਨੀ

    Welfare Work
    ਬਠਿੰਡਾ : ਮਾਤਾ ਬਲਵੰਤ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਦੇ ਹੋਏ ਪਰਿਵਾਰਕ ਮੈਂਬਰ ਅਤੇ ਸਾਧ ਸੰਗਤ ਤਸਵੀਰ : ਸੁਖਨਾਮ

    ਮਾਤਾ ਬਲਵੰਤ ਕੌਰ ਇੰਸਾਂ ਬਣੇ ਬਲਾਕ ਬਠਿੰਡਾ ਦੇ 110ਵੇਂ ਸਰੀਰਦਾਨੀ (Welfare Work)

    (ਸੁਖਨਾਮ) ਬਠਿੰਡਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 162 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਇਸੇ ਲੜੀ ਤਹਿਤ ਅਮਰ ਸੇਵਾ ਮੁਹਿੰਮ ਤਹਿਤ ਅੱਜ ਬਲਾਕ ਬਠਿੰਡਾ ’ਚ 110ਵਾਂ ਸਰੀਰਦਾਨ ਹੋਇਆ। ਬਲਾਕ ਬਠਿੰਡਾ ਦੇ ਏਰੀਆ ਆਈ.ਟੀ.ਆਈ. ਦੇ ਡੇਰਾ ਸ਼ਰਧਾਲੂ ਅਤੇ 85 ਮੈਂਬਰ ਪੰਜਾਬ ਗੁਰਦੇਵ ਸਿੰਘ ਇੰਸਾਂ ਵੱਲੋਂ ਆਪਣੀ ਮਾਤਾ ਬਲਵੰਤ ਕੌਰ ਇੰਸਾਂ ਦੀ ਮੌਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਪੂਰਾ ਕਰਦਿਆਂ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। Welfare Work

    ਪ੍ਰਾਪਤ ਵੇਰਵਿਆਂ ਅਨੁਸਾਰ ਸੇਵਾਦਾਰ ਮਾਤਾ ਬਲਵੰਤ ਕੌਰ ਇੰਸਾਂ (79) ਗਲੀ ਨੰ.4, ਹਰਬੰਸ ਨਗਰ, ਬਠਿੰਡਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਬੇਟੇ ਗੁਰਦੇਵ ਸਿੰਘ ਇੰਸਾਂ 85 ਮੈਂਬਰ ਪੰਜਾਬ, ਭੋਲਾ ਸਿੰਘ ਇੰਸਾਂ, ਜਸਪਾਲ ਸਿੰਘ ਇੰਸਾਂ, ਬੇਟੀ ਗੇਜਵੀਰ ਕੌਰ ਇੰਸਾਂ, ਜਵਾਈ ਬਲਵੀਰ ਸਿੰਘ ਇੰਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸਸਕਾਰ ਕਰਨ ਦੀ ਬਜਾਏ ਸਰੀਰ ਨੂੰ ਮੈਡੀਕਲ ਖੋਜਾਂ ਲਈ ਸ਼੍ਰੀ ਰਾਮ ਮੂਰਤੀ ਸਮਾਰਕ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ, ਬਰੇਲੀ (ਉੱਤਰ ਪ੍ਰਦੇਸ਼) ਨੂੰ ਦਾਨ ਕੀਤਾ ਮਾਤਾ ਬਲਵੰਤ ਕੌਰ ਇੰਸਾਂ ਅਮਰ ਰਹੇ, ਜਬ ਤੱਕ ਸੂਰਜ ਚਾਂਦ ਰਹੇਗਾ ਮਾਤਾ ਬਲਵੰਤ ਕੌਰ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰਿਆਂ ਨਾਲ ਮ੍ਰਿਤਕ ਦੇਹ ਨੂੰ ਰਿਸ਼ਤੇਦਾਰਾਂ, ਸਨੇਹੀਆਂ ਅਤੇ ਵੱਡੀ ਗਿਣਤੀ ’ਚ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ। Welfare Work

    ਪਰਿਵਾਰ ਦੀ ਸੋਚ ਨੂੰ ਸਲਾਮ ਹੈ ਜੋ ਪੀੜ੍ਹੀ ਦਰ ਪੀੜ੍ਹੀ ਡੇਰਾ ਸੱਚਾ ਸੌਦਾ ਨਾਲ ਜੁੜ ਕੇ ਮਾਨਵਤਾ ਭਲਾਈ ਦੇ ਕਾਰਜ ਕਰ ਰਹੇ ਹਨ : 85 ਮੈਂਬਰ

    ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਦੀ ਪਵਿੱਤਰ ਮਰਿਆਦਾ ਅਨੁਸਾਰ ਬੇਨਤੀ ਦਾ ਸ਼ਬਦ ਬੋਲਿਆ ਗਿਆ। ਇਸ ਮੌਕੇ ਏਰੀਆ ਪ੍ਰੇਮੀ ਸੇਵਕ ਸੇਵਾ ਮੁਕਤ ਐਸ.ਡੀ.ਓ. ਨਗਿੰਦਰ ਸਿੰਘ ਇੰਸਾਂ ਅਤੇ ਪ੍ਰੇਮੀ ਸੇਵਕ ਭੈਣ ਵੀਨਾ ਇੰਸਾਂ ਨੇ ਦੱਸਿਆ ਕਿ ਅੱਜ ਸਵੇਰੇ ਮਾਤਾ ਬਲਵੰਤ ਕੌਰ ਇੰਸਾਂ ਦਾ ਦੇਹਾਂਤ ਹੋ ਗਿਆ ਸੀ, ਇਨ੍ਹਾਂ ਦੇ ਸਾਰੇ ਹੀ ਪਰਿਵਾਰ ਨੇ ਮੌਤ ਉਪਰੰਤ ਸਰੀਰਦਾਨ ਦਾ ਪ੍ਰਣ ਲਿਆ ਹੋਇਆ ਹੈ। ਮਾਤਾ ਬਲਵੰਤ ਕੌਰ ਇੰਸਾਂ ਦੀ ਇਸ ਇੱਛਾ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪੂਰਾ ਕੀਤਾ ਹੈ। Welfare Work

    85 ਮੈਂਬਰ ਪੰਜਾਬ ਬਲਜਿੰਦਰ ਬਾਂਡੀ ਇੰਸਾਂ ਨੇ ਦੱਸਿਆ ਕਿ ਮਾਤਾ ਬਲਵੰਤ ਕੌਰ ਇੰਸਾਂ ਨੇ ਸੰਨ 1963 ਵਿੱਚ ਪਿੰਡ ਨਸੀਬਪੁਰਾ ਵਿਖੇ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਕੋਲੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ ਉਹ ਡੇਰਾ ਸੱਚਾ ਸੌਦਾ ਦਰਬਾਰ ਦੇ ਅਣਥੱਕ ਸੇਵਾਦਾਰ ਸਨ, ਲੰਮਾਂ ਸਮਾਂ ਲੰਗਰ ਸੰਮਤੀ ਦੇ ਸੇਵਾਦਾਰ ਰਹੇ ਅਤੇ ਹੁਣ ਪੰਡਾਲ ਸੰਮਤੀ ਵਿਚ ਸੇਵਾ ਨਿਭਾ ਰਹੇ ਸਨ।

    ਇਹ ਵੀ ਪੜ੍ਹੋ: ਤੇਰਾ ਪ੍ਰੇਮ ਹੀ ਸਾਨੂੰ ਖਿੱਚ ਲਿਆਇਆ

    ਇਸ ਮੌਕੇ 85 ਮੈਂਬਰ ਪੰਜਾਬ ਵਿਕਾਸ ਇੰਸਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਅਮਰ ਸੇਵਾ ਮੁਹਿੰਮ ਤਹਿਤ ਹੁਣ ਤੱਕ ਲਗਭਗ 2000 ਦੇ ਕਰੀਬ ਮ੍ਰਿਤਕ ਦੇਹਾਂ ਮੈਡੀਕਲ ਖੋਜਾਂ ਲਈ ਦਾਨ ਕੀਤੀਆਂ ਜਾ ਚੁੱਕੀਆਂ ਹਨ। ਅੱਜ ਉਨ੍ਹਾਂ ਦੇ ਸਾਥੀ ਸੇਵਾਦਾਰ 85 ਮੈਂਬਰ ਪੰਜਾਬ ਗੁਰਦੇਵ ਸਿੰਘ ਇੰਸਾਂ ਦੇ ਮਾਤਾ ਬਲਵੰਤ ਕੌਰ ਇੰਸਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈੈ ਬਲਾਕ ਬਠਿੰਡਾ ਦਾ ਇਹ 110ਵਾਂ ਸਰੀਰਦਾਨ ਹੈ ਉਨ੍ਹਾਂ ਕਿਹਾ ਕਿ ਉਹ ਪਰਿਵਾਰ ਦੀ ਸੋਚ ਨੂੰ ਸਲਾਮ ਕਰਦੇ ਹਨ ਜੋ ਪੀੜ੍ਹੀ ਦਰ ਪੀੜ੍ਹੀ ਡੇਰਾ ਸੱਚਾ ਸੌਦਾ ਨਾਲ ਜੁੜ ਕੇ ਮਾਨਵਤਾ ਭਲਾਈ ਦੇ ਕਾਰਜਾਂ ਵਿਚ ਆਪਣਾ ਯੋਗਦਾਨ ਪਾ ਰਹੇ ਹਨ।

    ਮਾਤਾ ਬਲਵੰਤ ਕੌਰ ਇੰਸਾਂ ਹਮੇਸ਼ਾਂ ਹੀ ਮਾਨਵਤਾ ਭਲਾਈ ਦੇ ਕਾਰਜਾਂ ’ਚ ਅੱਗੇ ਰਹਿੰਦੇ ਸਨ

    ਇਸ ਮੌਕੇ ਬਲਾਕ ਪ੍ਰੇਮੀ ਸੇਵਕ ਇੰਜ. ਗੁਰਤੇਜ ਸਿੰਘ ਇੰਸਾਂ ਨੇ ਦੱਸਿਆ ਕਿ ਮਾਤਾ ਬਲਵੰਤ ਕੌਰ ਇੰਸਾਂ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਅੱਜ ਸਵੇਰੇ 10:50 ਵਜੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਕੇ ਸੱਚਖੰਡ ਜਾ ਬਿਰਾਜੇ ਸਨ। ਮਾਤਾ ਜੀ ਦਾ ਪੂਰਾ ਪਰਿਵਾਰ 4 ਪੀੜ੍ਹੀਆਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਅਤੇ ਉਹ ਹਮੇਸ਼ਾਂ ਹੀ ਮਾਨਵਤਾ ਭਲਾਈ ਦੇ ਕਾਰਜਾਂ ’ਚ ਅੱਗੇ ਰਹਿੰਦੇ ਸਨ। Welfare Work

    ਇਸ ਮੌਕੇ 85 ਮੈਂਬਰ ਪੰਜਾਬ ਕੁਲਬੀਰ ਇੰਸਾਂ, ਬਾਰਾ ਸਿੰਘ ਇੰਸਾਂ, ਵਿਕਾਸ ਇੰਸਾਂ, ਰਾਜੂ ਇੰਸਾਂ, ਲਾਜਪਤ ਰਾਏ ਇੰਸਾਂ, ਅਮਰਿੰਦਰ ਇੰਸਾਂ, ਊਧਮ ਸਿੰਘ ਭੋਲਾ ਇੰਸਾਂ, ਬਲਰਾਜ ਇੰਸਾਂ, ਸੰਤੋਖ ਇੰਸਾਂ, ਸੇਵਕ ਸਿੰਘ ਇੰਸਾਂ, 85 ਮੈਂਬਰ ਭੈਣਾਂ ਕੁਲਦੀਪ ਇੰਸਾਂ, ਊਸ਼ਾ ਇੰਸਾਂ, ਸੁਖਵਿੰਦਰ ਕੌਰ ਇੰਸਾਂ, ਜਸਵੰਤ ਇੰਸਾਂ, ਵੀਨਾ ਇੰਸਾਂ, ਵਿਨੋਦ ਇੰਸਾਂ, ਇੰਦਰਜੀਤ ਇੰਸਾਂ, ਕਮਲ ਇੰਸਾਂ, ਗੁਰਪ੍ਰੀਤ ਇੰਸਾਂ, ਮਨਜਿੰਦਰ ਇੰਸਾਂ, ਸੀਨੀਅਰ ਐਡਵੋਕੇਟ ਕੇਵਲ ਬਰਾੜ ਇੰਸਾਂ, ਪ੍ਰੇਮੀ ਸੰਮਤੀ ਏਰੀਆ ਆਈ.ਟੀ.ਆਈ. ਦੇ 15 ਮੈਂਬਰ ਰਜਿੰਦਰ ਸਿੰਘ ਇੰਸਾਂ, ਸਰਜੂ ਸ਼ਰਮਾ ਇੰਸਾਂ, ਲਖਵਿੰਦਰ ਇੰਸਾਂ, ਗੁਰਸ਼ਰਨ ਇੰਸਾਂ, ਪਰਮਜੀਤ ਕੌਰ ਇੰਸਾਂ, ਚਰਨਜੀਤ ਕੌਰ ਇੰਸਾਂ, ਬਲਜੀਤ ਕੌਰ ਇੰਸਾਂ, ਗੁਰਵਿੰਦਰ ਕੌਰ ਇੰਸਾਂ, ਨਵਜੋਤ ਕੌਰ ਇੰਸਾਂ, ਬਲਾਕ ਬਠਿੰਡਾ ਦੇ ਵੱਖ-ਵੱਖ ਏਰੀਆ ਅਤੇ ਜ਼ਿਲ੍ਹਾ ਬਠਿੰਡਾ ਦੇ ਵੱਖ-ਵੱਖ ਬਲਾਕਾਂ ਦੇ ਪ੍ਰੇਮੀ ਸੰਮਤੀਆਂ ਦੇ ਸੇਵਾਦਾਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਜਿੰਮੇਵਾਰ, ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ, ਸੇਵਾਦਾਰ, ਰਿਸ਼ੇਤਦਾਰ, ਸਨੇਹੀ ਅਤੇ ਇਲਾਕਾ ਨਿਵਾਸੀਆਂ ਤੋਂ ਇਲਾਵਾ ਵੱਡੀ ਗਿਣਤੀ ਸਾਧ-ਸੰਗਤ ਹਾਜ਼ਰ ਸੀ।

    LEAVE A REPLY

    Please enter your comment!
    Please enter your name here