Bal Storty: ਆਪੇ ਨੂੰ ਜਿੱਤੋ

Bal Storty
Bal Storty: ਆਪੇ ਨੂੰ ਜਿੱਤੋ

Bal Storty: ਬਹੁਤ ਪੁਰਾਣੀ ਗੱਲ ਹੈ। ਕਿਸੇ ਨਗਰ ’ਚ ਰਾਜਾ ਸੂਰੀਆਸੇਨ ਰਾਜ ਕਰਦਾ ਸੀ। ਜਨਤਾ ਬਹੁਤ ਸੁਖੀ ਸੀ। ਰਾਜੇ ਦਾ ਬਹੁਤ ਸਨਮਾਨ ਕਰਦੀ ਸੀ। ਰਾਜਾ ਵੀ ਜਨਤਾ ਦੇ ਸੁਖ ਲਈ ਦਿਨ-ਰਾਤ ਸਰਗਰਮ ਰਹਿੰਦਾ ਸੀ। ਧਰਮ ਅਤੇ ਲਕਸ਼ਮੀ ਦਾ ਭਰਪੂਰ ਵਰਦਾਨ ਮਿਲਿਆ ਸੀ ਉਸਨੂੰ। ਇੱਕ ਦਿਨ ਉਹ ਰਾਜ ਮਹਿਲ ਦੇ ਬਾਗ ’ਚ ਬੈਠਾ ਸੀ। ਮੌਸਮ ਸੁਹਾਵਣਾ ਸੀ। ਰਾਜਾ ਸੋਚਣ ਲੱਗਾ ਕਿ ਭਗਵਾਨ ਦੀ ਮੇਰੇ ’ਤੇ ਬਹੁਤ ਕਿਰਪਾ ਹੈ। ਮੈਂ ਸਾਰਿਆਂ ਨੂੰ ਜਿੱਤਿਆ ਹੈ। ਕੀ ਇਸ ਦੁਨੀਆ ’ਚ ਕੁਝ ਅਜਿਹਾ ਵੀ ਹੈ ਜਿਸਨੂੰ ਹਾਲੇ ਜਿੱਤਣਾ ਬਾਕੀ ਹੈ? story for kids

ਰਾਜਾ ਸੂਰੀਆਸੇਨ ਸੋਚਦੇ-ਸੋਚਦੇ ਪ੍ਰੇਸ਼ਾਨ ਹੋ ਗਏ। ਉਲਝਣ ਕਾਰਨ ਰਾਤ ਨੂੰ ਸੌਂ ਨਾ ਸਕੇ। ਸਵੇਰੇ ਉੱਠੇ ਤਾਂ ਮਨ ਅਸ਼ਾਂਤ ਸੀ। ਥੋੜ੍ਹੀ ਦੇਰ ਬਾਅਦ ਉਹ ਇਕੱਲੇ ਹੀ ਆਪਣੇ ਗੁਰੂ ਦਇਆਨੰਦ ਕੋਲ ਪਹੁੰਚੇ।
ਸੂਰੀਆਸੇਨ ਨੇ ਗੁਰੂ ਦੇ ਚਰਨ ਛੋਹੇ। ਉਨ੍ਹਾਂ ਨੂੰ ਆਪਣੇ ਮਨ ਦੀ ਪ੍ਰੇਸ਼ਾਨੀ ਦੱਸੀ। ਸੁਣ ਕੇ ਗੁਰੂਦੇਵ ਹੱਸ ਪਏ। ਉਨ੍ਹਾਂ ਨੇ ਪੁੱਛਿਆ, ‘‘ਤੁਸੀਂ ਕੀ ਸੋਚਦੇ ਹੋ?’’

Bal Storty

ਸੂਰੀਆਸੇਨ ਨੇ ਕਿਹਾ, ‘‘ਗੁਰੂਦੇਵ, ਸਾਰੇ ਕਹਿੰਦੇ ਹਨ ਮੈਂ ਦੁਨੀਆ ਜਿੱਤ ਲਈ ਲਈ ਹੈ ਪਰ ਮੈਂ ਤਾਂ ਹਾਲੇ ਪੂਰੀ ਦੁਨੀਆ ਵੇਖੀ ਤੱਕ ਨਹੀਂ। ਮਨ ਕੁਝ ਅਸ਼ਾਂਤ ਹੈ। ਮੇਰਾ ਮਾਰਗਦਰਸ਼ਨ ਕਰੋ।’’ ਗੁਰੂਦੇਵ ਨੇ ਕਿਹਾ, ‘‘ਰਾਜਨ! ਇਹ ਸੱਚ ਹੈ ਕਿ ਤੁਸੀਂ ਰਾਜਿਆਂ ’ਚ ਸਭ ਤੋਂ ਪ੍ਰਤਾਪੀ ਹੋ ਪਰ ਹਾਲੇ ਹੋਰ ਕੁਝ ਵੀ ਜਿੱਤਣਾ ਹੈ ਤੁਸੀਂ।’’
ਸੁਣ ਕੇ ਸੂਰੀਆਸੇਨ ਖੜ੍ਹੇ ਹੋ ਗਏ, ਬੋਲੇ, ‘‘ਦੱਸੋ ਗੁਰੂਦੇਵ , ਉਹ ਕੀ ਹੈ? ਕਿੱਥੇ ਜਾਣਾ ਹੋਵੇਗਾ?’’

Read Also : ਬਾਲ ਕਹਾਣੀ : ਬੱਚਿਆਂ ਦੀ ਜਿਦ 

ਗੁਰੂਦੇਵ ਬੋਲੇ, ‘‘ਕਿਤੇ ਨਹੀਂ ਜਾਣਾ। ਤੁਸੀਂ ਸਾਰਿਆਂ ਨੂੰ ਜਿੱਤ ਲਿਆ ਪਰ ਆਪਣੇ-ਆਪ ਨੂੰ ਭੁੱਲ ਹੀ ਗਏ। ਸਭ ਤੋਂ ਪਹਿਲਾਂ ਮਨੁੱਖ ਨੂੰ ਆਪੇ ਨੂੰ ਜਿੱਤਣਾ ਚਾਹੀਦਾ ਹੈ। ਇਸ ਤੋਂ ਬਾਅਦ ਹੀ ਮਨ ’ਚ ਸ਼ਾਂਤੀ ਆਉਂਦੀ ਹੈ…। ਗੁਰੂਦੇਵ ਦਇਆਨੰਦ ਕਹਿੰਦੇ ਰਹੇ, ਸੂਰੀਆਸੇਨ ਸੁਣਦਾ ਰਿਹਾ। ਫਿਰ ਰਾਜ ਮਹਿਲ ਪਰਤ ਆਇਆ। ਉਸ ਨੇ ਦਾਨ ਦੇਣਾ ਸ਼ੁਰੂ ਕਰ ਦਿੱਤਾ। ਕਹਿੰਦੇ, ‘‘ਸਭ ਕੁਝ ਵੰਡ ਦਿਓ। ਕੁਝ ਨਾ ਰੱਖੋ।’’

ਸਭ ਨੇ ਸਮਝਾਉਣਾ ਚਾਹਿਆ। ਕਿਹਾ, ‘‘ਇਹ ਠੀਕ ਨਹੀਂ। ਅਜਿਹਾ ਤਾਂ ਅੱਜ ਤੱਕ ਕਿਸੇ ਨੇ ਨਹੀਂ ਕੀਤਾ।’’ ਪਰ ਸੂਰੀਆਸੇਨ ਤਾਂ ਪੱਕਾ ਫੈਸਲਾ ਕਰ ਚੁੱਕੇ ਸਨ। ਉਨ੍ਹਾਂ ਨੇ ਸਾਰੀ ਜਾਇਦਾਦ ਦਾਨ ਕਰ ਦਿੱਤੀ। ਫਿਰ ਸੈਨਾਪਤੀ ਨੂੰ ਕਿਹਾ, ‘‘ਸਾਰੇ ਹਾਰੇ ਹੋਏ ਰਾਜਿਆਂ ਨੂੰ ਉਨ੍ਹਾਂ ਦੇ ਰਾਜ ਵਾਪਸ ਕਰ ਦਿਓ। ਉਨ੍ਹਾਂ ਦੀਆਂ ਰਾਜਧਾਨੀਆਂ ’ਚ ਤਾਇਨਾਤ ਸੈਨਿਕਾਂ ਨੂੰ ਵਾਪਸ ਸੱਦ ਲਿਓ। ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ।’’

Bal Storty

ਸੁਣ ਕੇ ਸਾਰੇ ਹੈਰਾਨ ਰਹਿ ਗਏ ਪਰ ਰਾਜੇ ਦਾ ਹੁਕਮ ਸੀ। ਉਸਦਾ ਪਾਲਣ ਹੋਇਆ। ਸਾਰੇ ਜਿੱਤੇ ਹੋਏ ਰਾਜ ਵਾਪਸ ਕਰ ਦਿੱਤੇ। ਰਾਜੇ ਦੇ ਇਸ ਕੰਮ ਤੋਂ ਸਾਰੇ ਪ੍ਰੇਸ਼ਾਨ ਸਨ, ਪਰ ਰਾਜੇ ਦਾ ਮਨ ਖੁਸ਼ ਸੀ। ਉਨ੍ਹਾਂ ਨੂੰ ਅਦੁੱਤੀ ਸ਼ਾਂਤੀ ਦਾ ਅਹਿਸਾਸ ਹੋ ਰਿਹਾ ਸੀ। ਲੱਗ ਰਿਹਾ ਸੀ ਜਿਵੇਂ ਉਹ ਹਵਾ ’ਚ ਉੱਡ ਰਹੇ ਹੋਣ। ਇੰਨਾ ਹਲਕਾ ਹੋ ਗਿਆ ਸੀ ਉਨ੍ਹਾਂ ਦਾ ਮਨ।

ਸਾਰੀ ਦੁਨੀਆ ਤਾਂ ਰਾਜਾ ਸੂਰੀਆਸੇਨ ਵਰਗੀ ਸੀ ਨਹੀਂ। ਦੁਸ਼ਮਣਾਂ ਨੇ ਸੂਰੀਆਸੇਨ ਦੇ ਤਿਆਗ ਅਤੇ ਦਿਆਲਤਾ ਨੂੰ ਉਨ੍ਹਾਂ ਦੀ ਕਮਜ਼ੋਰੀ ਮੰਨਿਆ। ਉਹ ਸੂਰੀਆਸੇਨ ਤੋਂ ਆਪਣੀ ਹਾਰ ਦਾ ਬਦਲਾ ਲੈਣਾ ਚਾਹੁੰਦੇ ਸਨ। ਫਿਰ ਕੀ ਸੀ, ਇਕੱਠੇ ਹੋ ਕੇ ਉਨ੍ਹਾਂ ਨੇ ਹਮਲਾ ਕਰ ਦਿੱਤਾ। ਇਹ ਵੇਖ ਸੈਨਾਪਤੀ ਲੜਨ ਦੀ ਤਿਆਰੀ ਕਰਨ ਲੱਗਾ। ਰਾਜੇ ਨੇ ਰੋਕ ਦਿੱਤਾ। ਉਹ ਮਹਿਲ ’ਚੋਂ ਬਾਹਰ ਨਿੱਕਲੇ। ਸਭ ਨੂੰ ਨਮਸਕਾਰ ਕੀਤੀ ਤੇ ਕਿਹਾ, ‘‘ਮੈਂ ਸਭ ਜਿੱਤਿਆ ਸੀ, ਇਸ ਲਈ ਛੱਡਣ ’ਚ ਮੁਸ਼ਕਿਲ ਨਹੀਂ ਹੋਈ। ਮੈਂ ਚਾਹੁੰਦਾ ਹਾਂ ਖੂਨ-ਖਰਾਬਾ ਨਾ ਹੋਵੇ। ਜਨਤਾ ਨੂੰ ਦੁੱਖ ਨਾ ਪਹੁੰਚੇ।’’

ਸਭ ਵੇਖਦੇ ਰਹਿ ਗਏ। ਰਾਜਾ ਸੂਰੀਆਸੇਨ ਜੰਗਲ ’ਚ ਗੁਰੂਦੇਵ ਦਇਆਨੰਦ ਕੋਲ ਜਾ ਪਹੁੰਚੇ। ਉਨ੍ਹਾਂ ਦੇ ਦੁਸ਼ਮਣਾਂ ਨੇ ਨਗਰ ’ਤੇ ਕਬਜ਼ਾ ਕਰ ਲਿਆ। ਵਖੇਦੇ-ਵੇਖਦੇ ਸੱਤਾ ਪਲਟ ਗਈ।

ਗੁਰੂਦੇਵ ਨੇ ਰਾਜੇ ਤੋਂ ਪੁੱਛਿਆ, ‘‘ਰਾਜਨ ਕੁਝ ਬਚਿਆ ਜਾਂ ਸਭ ਦੇ ਦਿੱਤਾ?’’ ਸੂਰੀਆਸੇਨ ਬੋਲਿਆ, ‘‘ਗੁਰੂਦੇਵ! ਸਭ ਕੁਝ ਦੇ ਕੇ ਅੱਜ ਮੈਂ ਆਪਣੇ-ਆਪ ਨੂੰ ਪਾ ਲਿਆ। ਹੁਣ ਤੱਕ ਮੈਂ ਦੁਸ਼ਮਣਾਂ ਨੂੰ ਜਿੱਤਦਾ ਰਿਹਾ। ਕਿਲ੍ਹਿਆਂ ’ਤੇ ਆਪਣੇ ਝੰਡੇ ਲਹਿਰਾਉਂਦਾ ਰਿਹਾ। ਆਪਣੇ ਬਾਰੇ ਕਦੇ ਸੋਚਿਆ ਹੀ ਨਹੀਂ ਸੀ, ਮੇਰਾ ਕੀ ਹੋਵੇਗਾ?’’

ਗੁਰੂਦੇਵ ਨੇ ਸੂਰੀਆਸੇਨ ਦੇ ਸਿਰ ’ਤੇ ਆਪਣਾ ਹੱਥ ਰੱਖ ਦਿੱਤਾ। ਕਿਹਾ, ‘‘ਅੱਜ ਤੁਸੀਂ ਉਹ ਸਭ ਪਾ ਲਿਆ ਜੋ ਕਿਸੇ ਨੂੰ ਨਹੀਂ ਮਿਲਿਆ ਸੀ।’’ ਰਾਜਾ ਸੂਰੀਆਸੇਨ ਗੁਰੂਦੇਵ ਨਾਲ ਉਨ੍ਹਾਂ ਦੇ ਆਸ਼ਰਮ ’ਚ ਰਹਿਣ ਲੱਗੇ। ਉਹ ਮਨ ਲਾ ਕੇ ਗੁਰੂ ਦੀ ਸੇਵਾ ਕਰਦੇ। ਬਾਕੀ ਸਮਾਂ ਪੂਜਾ-ਪਾਠ ’ਚ ਲਾਉਂਦੇ। ਰਾਜੇ ਤੋਂ ਸੰਸਾਰ ਤਿਆਗੀ ਬਣ ਜਾਣ ’ਤੇ ਵੀ ਉਨ੍ਹਾਂ ਨੂੰ ਕੋਈ ਦੁੱਖ ਨਹੀਂ ਸੀ। ਇੱਕ ਦਿਨ ਗੁਰੂਦੇਵ ਨੇ ਕਿਹਾ, ‘‘ਅੱਜ ਤੁਸੀਂ ਕੁਝ ਮੰਗਣ ਆਪਣੇ ਨਗਰ ’ਚ ਜਾਓ। ਮੈਨੂੰ ਕੁਝ ਲਿਆ ਕੇ ਦਿਓ।’’ ਸੂਰੀਆਸੇਨ ਚਿੰਤਾ ’ਚ ਪੈ ਗਏ। ਫਿਰ ਭੀਖ ਪਾਤਰ ਲੈ ਕੇ ਚੱਲ ਪਏ। ਰਾਜੇ ਨੂੰ ਭਿਖਾਰੀ ਦੇ ਰੂਪ ’ਚ ਵੇਖ ਨਗਰ ’ਚ ਤਹਿਲਕਾ ਮੱਚ ਗਿਆ। ਭੀੜ ਇਕੱਠੀ ਹੋ ਗਈ। ਲੋਕ ਚਿਲਾਉਣ ਲੱਗੇ, ‘‘ਰਾਜਾ ਸੂਰੀਆਸੇਨ ਦੀ ਜੈ।’’

Bal Storty

ਸੂਰੀਆਸੇਨ ਨੇ ਕਿਹਾ, ‘‘ਮੈਂ ਹੁਣ ਤੁਹਾਡਾ ਰਾਜਾ ਨਹੀਂ, ਇੱਕ ਸਾਧਾਰਨ ਭਿਖਾਰੀ ਹਾਂ। ਮੇਰੀ ਜੈ-ਜੈਕਾਰ ਨਾ ਕਰੋ।’’ ਲੋਕ ਕਿੱਥੇ ਮੰਨਣ ਵਾਲੇ ਸਨ। ਉਨ੍ਹਾਂ ਦੇ ਬਹੁਤ ਰੋਕਣ ’ਤੇ ਵੀ ਰਾਜਾ ਜੰਗਲ ’ਚ ਪਰਤ ਗਏ। ਕੁਝ ਦਿਨ ਬਾਅਦ ਗੁਰੂਦੇਵ ਨੇ ਸੂਰੀਆਸੇਨ ਨੂੰ ਦੂਜੇ ਨਗਰ ’ਚ ਭੇਜਿਆ। ਉੱਥੋਂ ਦੇ ਰਾਜੇ ਦੀ ਮੌਤ ਹੋ ਗਈ ਸੀ। ਮੰਤਰੀ ਅਤੇ ਸੈਨਾਪਤੀ ਸੂਰੀਆਸੇਨ ਦੇ ਪੈਰ ਫੜਨ ਲੱਗੇ। ‘‘ਤੁਸੀਂ ਸਾਨੂੰ ਅਨਾਥ ਛੱਡ ਕੇ ਨਾ ਜਾਓ।’’

ਸੂਰੀਆਸੇਨ ਨੇ ਨਾਂਹ ਕਰ ਦਿੱਤੀ ਪਰ ਉਨ੍ਹਾਂ ਨੇ ਉਨ੍ਹਾਂ ਨੂੰ ਨਹੀਂ ਆਉਣ ਦਿੱਤਾ। ਸੂਰੀਆਸੇਨ ਪ੍ਰੇਸ਼ਾਨ ਹੋ ਉੱਠੇ। ਉਹ ਸੋਚ ਰਹੇ ਸਨ ਕਿ ਇੱਕ ਵਾਰ ਸਭ ਕੁਝ ਤਿਆਗ ਦੇਣ ਤੋਂ ਬਾਅਦ ਫਿਰ ਉਸੇ ’ਚ ਉਲਝਣਾ ਠੀਕ ਨਹੀਂ। ਉਸੇ ਸਮੇਂ ਗੁਰੂਦੇਵ ਦਇਆਨੰਦ ੳੁੱਥੇ ਆਏ। ਉਨ੍ਹਾਂ ਨੇ ਕਿਹਾ, ‘‘ਸੂਰੀਆਸੇਨ ਇੱਥੋਂ ਦੀ ਜਨਤਾ ਦੁਖੀ ਹੈ। ਇਨ੍ਹਾਂ ਨੂੰ ਨਿਰਾਸ਼ ਨਾ ਕਰੋ। ਇਨ੍ਹਾਂ ਦਾ ਸ਼ਾਸਨ ਚਲਾਓ।’’ ਸੂਰੀਆਸੇਨ ਨੂੰ ਮੰਨਣਾ ਪਿਆ। ਕੁਝ ਦਿਨਾਂ ਬਾਅਦ ਉਨ੍ਹਾਂ ਦੇ ਆਪਣੇ ਰਾਜ ਦੇ ਮੰਤਰੀ ਅਤੇ ਸੈਨਾਪਤੀ ਵੀ ਆਏ। ਉਨ੍ਹਾਂ ਨੇ ਕਿਹਾ, ‘‘ਸਾਡੇ ਤੋਂ ਕੀ ਗਲਤੀ ਹੋਈ ਜੋ ਤੁਸੀਂ ਸਾਨੂੰ ਤਿਆਗ ਦਿੱਤਾ, ਸਾਡੇ ਨਾਲ ਚੱਲੋ।’’ ਗੁਰੂਦੇਵ ਨੇ ਫਿਰ ਕਿਹਾ, ‘‘ਇਹ ਠੀਕ ਕਹਿੰਦੇ ਹਨ, ਇਨ੍ਹਾਂ ਨਾਲ ਜਾਓ।’’ story for kids

ਸੂਰੀਆਸੇਨ ਫਿਰ ਤੋਂ ਰਾਜਾ ਬਣ ਕੇ ਆਪਣੇ ਨਗਰ ’ਚ ਪਰਤੇ। ਉਨ੍ਹਾਂ ਨੂੰ ਵੇਖ ਕੇ ਦੁਸ਼ਮਣ ਭੱਜ ਗਏ। ਜਨਤਾ ਸੁਖੀ ਹੋ ਗਈ। ਇੱਕ ਦਿਨ ਰਾਜਾ ਸੂਰੀਆਸੇਨ ਮਹਿਲ ’ਚ ਬੈਠੇ ਸਨ। ਉਦੋਂ ਹੀ ਗੁਰੂਦੇਵ ਉੱਥੇ ਆਏ। ਉਨ੍ਹਾਂ ਨੂੰ ਵੇਖ ਸੂਰਿਆਸੇਨ ਨੇ ਕਿਹਾ, ‘‘ਗੁਰੂਦੇਵ ਮੈਂ ਤੁਹਾਡੇ ਕਹਿਣ ’ਤੇ ਸਭ ਕੁਝ ਛੱਡਿਆ ਸੀ, ਤੁਸੀਂ ਫਿਰ ਉਸੇ ’ਚ ਉਲਝਾ ਦਿੱਤਾ।’’

ਗੁਰੂਦੇਵ ਹੱਸ ਪਏ। ਕਿਹਾ, ‘‘ਰਾਜਨ! ਮੈਂ ਵੇਖਿਆ ਸੀ, ਸਭ ਕੁਝ ਪਾ ਕੇ ਵੀ ਤੁਸੀਂ ਅਸ਼ਾਂਤ ਹੋ। ਇਸ ਲਈ ਇਹ ਕਰਨਾ ਪਿਆ। ਸਭ ਕੁਝ ਗੁਆ ਕੇ ਫਿਰ ਤੋਂ ਹਾਸਲ ਕਰਨ ਦਾ ਆਪਣਾ ਇੱਕ ਸੁਖ ਹੈ। ਮੈਂ ਚਾਹੁੰਦਾ ਸੀ, ਉਹੀ ਸੁਖ ਤੁਹਾਨੂੰ ਮਿਲੇ। ਜਨਤਾ ਨੂੰ ਤੁਹਾਡੇ ਵਰਗਾ ਰਾਜਾ ਚਾਹੀਦਾ ਹੈ। ਹੁਣ ਤੁਸੀਂ ਇਹ ਸੋਚ ਕੇ ਰਾਜ ਚਲਾਓ ਕਿ ਸਮਾਂ ਆਉਣ ’ਤੇ ਬਿਨਾ ਝਿਜਕ ਇਸ ਨੂੰ ਤਿਆਗ ਦਿਓਗੇ।’’ ਇਹ ਕਹਿ ਕੇ ਗੁਰੂਦੇਵ ਜੰਗਲ ਪਰਤ ਗਏ।

ਨਰਿੰਦਰ ਦੇਵਾਂਗਨ

LEAVE A REPLY

Please enter your comment!
Please enter your name here