ਖਰਾਬ ਮਠਿਆਈਆਂ ਕਰਵਾਈਆਂ ਨਸ਼ਟ

Bad, Sweets, Destroyed

ਸੱਚ ਕਹੂੰ ‘ਚ ਲੱਗੀ ਖਬਰ ਤੋਂ ਬਾਅਦ ਜਾਗਿਆ ਸਿਹਤ ਵਿਭਾਗ

ਰਾਮਪੁਰਾ ਫੂਲ, ਅਮਿਤ ਗਰਗ। ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ ਦੀਆਂ ਮਠਿਆਈ ਦੀਆਂ ਦੁਕਾਨਾਂ ‘ਤੇ ਜਾਂਚ ਕਰਦਿਆਂ ਸਿਹਤ ਵਿਭਾਗ ਦੀ ਟੀਮ ਵੱਲੋਂ ਖਰਾਬ ਮਠਿਆਈ ਤੇ ਹੋਰ ਖਾਣ ਪੀਣ ਵਾਲਾ ਸਮਾਨ ਨਸ਼ਟ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਤਿਉਹਾਰਾਂ ਦੇ ਇਸ ਸੀਜਨ ‘ਚ ਕੁਝ ਦੁਕਾਨਦਾਰਾਂ ਵੱਲੋਂ ਮਠਿਆਈਆਂ ‘ਚ ਵਰਤੋਂ ਹੋਣ ਵਾਲੇ ਨਕਲੀ ਸਮਾਨ ਦੀ ਵਰਤੋਂ ਕਰਕੇ ਲੋਕਾਂ ਦੀਆਂ ਜਿੰਦਗੀਆਂ ਨਾਲ ਖਿਲਾਵਾੜ ਕੀਤਾ ਜਾ ਰਿਹਾ ਹੈ। ਇਸ ਸਬੰਧੀ ‘ਤਿਉਹਾਰਾਂ ਦੇ ਸੀਜਨ ਵਿੱਚ ਮਿਲਾਵਟਖੋਰਾਂ ਦੀ ਚਾਂਦੀ’ ਦੇ ਸਿਰਲੇਖ ਨਾਲ ਸੱਚ ਕਹੂੰ ਵੱਲੋਂ 26 ਅਕਤੂਬਰ ਨੂੰ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਸੀ।ਜਿਸ ਤੋਂ ਬਾਅਦ ਜਾਗੇ ਸਿਹਤ ਵਿਭਾਗ ਨੇ ਹਰਕਤ ‘ਚ ਆਉਂਦਿਆਂ ਜਿਲ੍ਹਾ ਸਿਹਤ ਅਫਸਰ ਡਾਕਟਰ ਅਸ਼ੋਕ ਮੌਂਗਾ ਅਤੇ ਫੂਡ ਸੇਫਟੀ ਅਫਸਰ ਸੰਜੇ ਕਟਿਆਲਦੀ ਅਗਵਾਈ ਚ ਇੱਕ ਟੀਮ ਨੇ ਸ਼ਹਿਰ ਦੀਆ ਮਠਿਆਈਆਂ ਅਤੇ ਕਰਿਆਨੇ ਦੀਆਂ  ਦੁਕਾਨਾਂ ਤੇ ਚੈਕਿੰਗ ਕਰਕੇ ਵੱਖ-ਵੱਖ ਖਾਦ ਪ੍ਰਦਰਾਥਾਂ ਦੇ ਸੈਪਲ ਭਰਕੇ ਉਹਨਾਂ ਨੂੰ ਜਾਂਚ ਲਈ ਭੇਜਿਆ ।

ਇਸ ਮੌਕੇ ਸੱਚ ਕਹੂੰ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਟੀਮ ਦੇ ਮੁਖੀ ਡਾ. ਅਸ਼ੋਕ ਮੌਂਗਾ ਨੇ ਦੱਸਿਆ ਕਿ ਅੱਜ ਉਹਨਾਂ ਦੀ ਟੀਮ ਵੱਲੋ ਸਥਾਨਕ ਸ਼ਹਿਰ ਵਿੱਚ ਵਿਸੇਸ਼ ਛਾਪੇਮਾਰੀ ਟੀਮ ਬਣਾ ਕੇ ਸ਼ਹਿਰ ਦੀਆਂ ਸਾਰੀਆਂ ਮਠਿਆਈ ਦੀਆਂ ਦੁਕਾਨਾਂ ਅਤੇ ਕਰਿਆਨੇ ਦੀਆਂ ਦੁਕਾਨਾਂ ਤੇ ਚੈਕਿੰਗ ਕਰਕੇ ਖਾਣ ਪੀਣ ਦੀਆਂ ਅੱਠ ਵਸਤੂਆਂ ਜਿੰਨ੍ਹਾਂ ‘ਚ ਘਿਉ, ਰਿਫਾਇੰਡ, ਸੋਇਆ, ਦੇਸੀ ਘਿਉ, ਪਤੀਸਾ, ਸੋਨਪਾਪੜੀ ਆਦਿ ਦੇ ਸੈਂਪਲ ਭਰਕੇ ਪੰਜਾਬ ਸਰਕਾਰ ਦੀ ਖਰੜ ਲੈਬ ਨੂੰ ਜਾਂਚ ਲਈ ਭੇਜੇ ਗਏ। ਉਹਨਾਂ ਦੱਸਿਆ ਕਿ ਜਿਨ੍ਹਾਂ ਦੁਕਾਨਾਂ ਤੋ ਕੋਈ ਖਰਾਬ ਮਠਿਆਈ ਮਿਲੀ ਤਾਂ ਉਸ ਮਠਿਆਈ ਨੂੰ ਤੁਰੰਤ ਨਸ਼ਟ ਕਰਵਾ ਦਿੱਤਾ ਗਿਆ ਅਤੇ ਹਲਵਾਈਆਂ ਨੂੰ ਅੱਗੇ ਤੋ ਸਾਫ ਸਫਾਈ ਰੱਖਣ ਅਤੇ ਸੁੱਧ ਮਠਿਆਈਆਂ ਵੇਚਣ ਦੀ ਚੇਤਾਵਨੀ ਦਿੱਤੀ। ਉਹਨਾਂ ਕਿਹਾ ਕਿ ਅਗਰ ਕੋਈ ਵੀ ਮਠਿਆਈ ਵਿਕਰੇਤਾ ਮਿਲਾਵਟੀ ਸਮਾਨ ਵੇਚਦਾ ਫੜਿਆ ਗਿਆ ਤਾਂ ਉਸ ਵਿਰੁੱਧ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।