ਪੀਡਬਲਯੂਡੀ ਮੰਤਰੀ ਵਿਜੈਇੰਦਰ ਸਿੰਗਲਾ ਨੇ ਦਿੱਤੀ ਚਿਤਾਵਨੀ, ਹੁਣ ਨਹੀਂ ਚੱਲੇਗੀ ਘਪਲੇਬਾਜ਼ੀ | Bad Roads
- ਅਫ਼ਸਰਾਂ ਦੀ ਮਿਲੀਭੁਗਤ ‘ਤੇ ਵੀ ਤਿੱਖੀ ਨਜ਼ਰ, ਹੁਣ ਕਰਨਾ ਪਏਗਾ ਪੂਰਾ ਕੰਮ : ਸਿੰਗਲਾ | Bad Roads
ਚੰਡੀਗੜ੍ਹ (ਅਸ਼ਵਨੀ ਚਾਵਲਾ)। ਕਰੋੜਾਂ ਰੁਪਏ ਦੇ ਟੈਂਡਰ ਲੈਕੇ ਵੀ ਘਟੀਆ (Bad Roads) ਸੜਕਾਂ ਬਣਾਉਣ ਵਾਲੇ ਠੇਕੇਦਾਰ ਹੁਣ ਆਪਣਾ ਬੋਰੀਆ ਬਿਸਤਰਾ ਤਿਆਰ ਕਰ ਲੈਣ, ਕਿਉਂਕਿ ਹੁਣ ਲੋਕ ਨਿਰਮਾਣ ਵਿਭਾਗ ‘ਚ ਨਾ ਤਾਂ ਭ੍ਰਿਸ਼ਟਾਚਾਰ ਚੱਲੇਗਾ ਤੇ ਨਾ ਹੀ ਕਿਸੇ ਤਰ੍ਹਾਂ ਦੀ ਕਮਿਸ਼ਨਬਾਜ਼ੀ ‘ਤੇ ਕੰਮ ਹੋਏਗਾ। ਹੁਣ ਜੇਕਰ ਪੰਜਾਬ ‘ਚ 100 ਰੁਪਏ ਦਾ ਟੈਂਡਰ ਲੈਣਗੇ ਤਾਂ ਉਨ੍ਹਾਂ ਨੂੰ ਸੜਕ ਵੀ 100 ਰੁਪਏ ਵਰਗੀ ਬਣਾਉਣੀ ਪਏਗੀ।
ਇਹ ਚਿਤਾਵਨੀ ਪੀਡਬਲਯੂਡੀ ਵਿਭਾਗ ਦੇ ਨਵ ਨਿਯੁਕਤ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ ਸ੍ਰੀ ਸਿੰਗਲਾ ਨੇ ਆਪਣੇ ਦਫ਼ਤਰ ‘ਚ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਕਿਹਾ ਕਿ ਉਹ ਭਾਵੇਂ ਹੁਣ ਅੱਜ ਦਫ਼ਤਰ ਦਾ ਕਾਰਜਭਾਰ ਸੰਭਾਲ ਰਹੇ ਹਨ ਪਰ ਪੀਡਬਲਯੂਡੀ ਵਿਭਾਗ ਦੀ ਕਾਰਗੁਜ਼ਾਰੀ ਨੂੰ ਉਨ੍ਹਾਂ ਪਹਿਲਾਂ ਹੀ ਭਾਂਪ ਲਿਆ ਹੈ। ਉਨ੍ਹਾਂ ਨੇ ਅਧਿਕਾਰੀਆਂ ਨਾਲ ਪਹਿਲਾਂ ਹੀ ਮੀਟਿੰਗ ਕਰਕੇ ਹਰ ਉਸ ਪਹਿਲੂ ਨੂੰ ਨੇੜਿਓਂ ਦੇਖ ਲਿਆ ਹੈ, ਜਿਹਨੂੰ ਚੁਸਤ ਤੇ ਦਰੁਸਤ ਕਰਨ ਦੀ ਜਰੂਰਤ ਹੈ। (Bad Roads)
ਮਹਿੰਗੀ ਰੇਤ-ਬਜਰੀ ਨੇ ਰੋਕੀ ਐ ਸੜਕਾਂ ਦੀ ਰਫ਼ਤਾਰ | Bad Roads
ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ‘ਚ ਇਸ ਸਮੇਂ ਰੇਤ ਤੇ ਬਜਰੀ ਕਾਫ਼ੀ ਜਿਆਦਾ ਮਹਿੰਗੀ ਹੈ, ਜਿਸ ਕਾਰਨ ਸੜਕਾਂ ਦੀ ਰਫ਼ਤਾਰ ਕਾਫ਼ੀ ਜਿਆਦਾ ਰੁਕੀ ਪਈ ਹੈ। ਉਨ੍ਹਾਂ ਕਿਹਾ ਕਿ ਇਸ ਦਾ ਜਲਦ ਹੀ ਕੋਈ ਹੱਲ ਕੱਢਦੇ ਹੋਏ ਸੜਕਾਂ (Bad Roads) ਦਾ ਰੁਕਿਆ ਹੋਇਆ ਕੰਮ ਸ਼ੁਰੂ ਕਰ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਠੇਕੇਦਾਰ ਵੱਲੋਂ ਮਹਿੰਗੇ ਭਾਅ ਦੀ ਰੇਤ-ਬਜਰੀ ਨਾ ਖਰੀਦਣ ਕਾਰਨ ਹੀ ਕੰਮ ਰੁਕਿਆ ਪਿਆ ਹੈ। (Bad Roads)