ਬੁਰੀ ਖਬਰ : 65 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ’ਚ ਲੱਗੀ ਅੱਗ

Manila News

ਮਨੀਲਾ (ਏਜੰਸੀ)। ਫਿਲੀਪੀਨਜ ਦੇ ਬੋਹੋਲ ਸੂਬੇ ’ਚ ਅੱਜ ਸਵੇਰੇ 65 ਲੋਕਾਂ ਨੂੰ ਲੈ ਕੇ ਜਾ ਰਹੀ ਇਕ ਕਿਸਤੀ ’ਚ ਅੱਗ ਲੱਗਣ ਦਾ ਸਮਾਚਾਰ ਸਾਹਮਣੇ ਆਇਆ ਹੈ। ਫਿਲੀਪੀਨ ਕੋਸਟ ਗਾਰਡ (ਪੀਸੀਜੀ) ਦੇ ਬੁਲਾਰੇ ਅਰਮਾਂਡੋ ਬਾਲੀਲੋ ਨੇ ਕਿਹਾ ਕਿ ਐਮ/ਵੀ ਐਸਪੇਰੇਂਜਾ ਸਟਾਰ ਨੂੰ ਸਥਾਨਕ ਸਮੇਂ ਮੁਤਾਬਿਕ ਸਵੇਰੇ 4:30 ਵਜੇ ਪੰਗਲਾਓ ਟਾਪੂ ਨੇੜੇ ਅੱਗ ਲੱਗ ਗਈ। ਸੇਬੂ ਸਿਟੀ ਦੇ ਪੀਸੀਜੀ ਸੈਂਟਰ ਨੇ ਸਿਨਹੂਆ ਨਿਊਜ ਏਜੰਸੀ ਨੂੰ ਦੱਸਿਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਪੀਸੀਜੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਵਿਦੇਸ਼ਾਂ ’ਚ ਵੱਡਾ ਘਟਨਾਕ੍ਰਮ

ਪਾਕਿਸਤਾਨ ’ਚ ਯਾਤਰੀ ਬੱਸ ਪਲਟਣ ਨਾਲ 14 ਦੀ ਮੌਤ, 20 ਜ਼ਖਮੀ | Manila News

ਪਾਕਿਸਤਾਨ ਦੇ ਪੂਰਬੀ ਪੰਜਾਬ ਸੂਬੇ ਦੇ ਚਕਵਾਲ ਜ਼ਿਲ੍ਹੇ ’ਚ ਇਕ ਯਾਤਰੀ ਬੱਸ ਦੇ ਪਲਟਣ ਨਾਲ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜਖਮੀ ਹੋ ਗਏ। ਇਹ ਹਾਦਸਾ ਜ਼ਿਲ੍ਹੇ ਦੇ ਕੱਲਰ ਕਹਿਰ ਇਲਾਕੇ ਦੇ ਕੋਲ ਵਾਪਰਿਆ। ਨੈਸ਼ਨਲ ਹਾਈਵੇਜ ਅਤੇ ਮੋਟਰਵੇਅ ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਮੁਹੰਮਦ ਯੂਸਫ ਮਲਿਕ ਨੇ ਸਿਨਹੂਆ ਨਿਊਜ਼ ਏਜੰਸੀ ਨੂੰ ਦੱਸਿਆ ਕਿ ਬੱਸ ਦੇ ਡਰਾਈਵਰ ਨੇ ਬ੍ਰੇਕ ਫੇਲ ਹੋਣ ਕਾਰਨ ਵਾਹਨ ਤੋਂ ਕੰਟਰੋਲ ਗੁਆ ਦਿੱਤਾ, ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ।

ਇਹ ਵੀ ਪੜ੍ਹੋ : ਅੱਖੀਂ ਵੇਖਿਆ ਰੇਲ ਹਾਦਸਾ ਤੇ ਪੰਜਾਬੀਆਂ ਦੀ ਨਿਸ਼ਕਾਮ ਸੇਵਾ

ਅਧਿਕਾਰੀ ਨੇ ਦੱਸਿਆ ਕਿ ਹਾਦਸੇ ’ਚ ਮਾਰੇ ਗਏ ਲੋਕਾਂ ’ਚ ਘੱਟੋ-ਘੱਟ ਪੰਜ ਔਰਤਾਂ ਅਤੇ ਤਿੰਨ ਬੱਚੇ ਸ਼ਾਮਲ ਹਨ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਅਤੇ ਬਚਾਅ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਖਮੀਆਂ ਨੂੰ ਨੇੜੇ ਦੇ ਹਸਪਤਾਲ ’ਚ ਭਰਤੀ ਕਰਵਾਇਆ, ਜਿੱਥੇ ਕਈ ਯਾਤਰੀਆਂ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਸ਼ਾਹਬਾਜ ਸ਼ਰੀਫ ਨੇ ਇਸ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਹਾਦਸੇ ਦੀ ਰਿਪੋਰਟ ਮੰਗੀ ਹੈ ਅਤੇ ਸਬੰਧਤ ਅਧਿਕਾਰੀਆਂ ਨੂੰ ਜਖਮੀਆਂ ਨੂੰ ਵਧੀਆ ਡਾਕਟਰੀ ਦੇਖਭਾਲ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

ਕੈਲੀਫੋਰਨੀਆ ’ਚ ਗੋਲੀਬਾਰੀ ਹੋਣ ਨਾਲ 8 ਜ਼ਖਮੀ | Manila News

ਦੱਖਣੀ ਕੈਲੀਫੋਰਨੀਆ ’ਚ ਇੱਕ ਪਾਰਟੀ ਦੌਰਾਨ ਹੋਈ ਗੋਲੀਬਾਰੀ ’ਚ ਘੱਟੋ-ਘੱਟ ਅੱਠ ਲੋਕ ਜਖਮੀ ਹੋ ਗਏ। ਇਹ ਘਟਨਾ ਸ਼ਨਿੱਚਰਵਾਰ ਦੀ ਹੈ। ਏਂਜਲਸ ਟਾਈਮਜ ਨੇ ਰਿਪੋਰਟ ਦਿੱਤੀ ਕਿ ਏਂਜਲਸ ਕਾਉਂਟੀ ਸੈਰਿਫ ਵਿਭਾਗ ਦੇ ਪ੍ਰਤੀਨਿਧਾਂ ਨੂੰ ਲਾਸ ਏਂਜਲਸ ਤੋਂ 20 ਕਿਲੋਮੀਟਰ ਦੱਖਣ ’ਚ ਕਾਰਸਨ ਸ਼ਹਿਰ ’ਚ ਸਥਾਨਕ ਸਮੇਂ ਅਨੁਸਾਰ ਲਗਭਗ 12:05 ਵਜੇ ਗੋਲੀਬਾਰੀ ਦੀ ਰਿਪੋਰਟ ਮਿਲੀ।

ਰਿਪੋਰਟ ’ਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਨੂੰ ਘਟਨਾ ਵਾਲੀ ਥਾਂ ’ਤੇ ਛੇ ਜਖਮੀ ਲੋਕ ਮਿਲੇ ਹਨ। ਦੂਜੇ ਪਾਸੇ ਦੋ ਹੋਰ ਜਖਮੀਆਂ ਨੂੰ ਸਥਾਨਕ ਲੋਕਾਂ ਨੇ ਹਸਪਤਾਲ ਪਹੁੰਚਾਇਆ। ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਪੀੜਤਾਂ ਦੀ ਉਮਰ 16 ਤੋਂ 29 ਸਾਲ ਦੇ ਵਿਚਕਾਰ ਸੀ ਅਤੇ ਉਨ੍ਹਾਂ ’ਚੋਂ ਦੋ ਦੀ ਹਾਲਤ ਗੰਭੀਰ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਗੋਲੀਬਾਰੀ ਦੇ ਸਮੇਂ ਘੱਟੋ-ਘੱਟ 50 ਨੌਜਵਾਨ ਪੂਲ ਪਾਰਟੀ ’ਚ ਸ਼ਾਮਲ ਹੋ ਰਹੇ ਸਨ।