ਭਗਵੰਤ ਮਾਨ ਦੇ ਹਲਕੇ ਵਿੱਚ ਬਿਜਲੀ ਦਾ ਹੋਇਆ ਬੁਰਾ ਹਾਲ, ਕਿਸਾਨ ਆਗੂਆਂ ਦੀ ਲਗਾਈ ਸਬਜ਼ੀ ਹੋ ਰਹੀ ਹੈ ਖ਼ਰਾਬ

electricity

ਭਗਵੰਤ ਮਾਨ ਦੇ ਹਲਕੇ ਵਿੱਚ ਬਿਜਲੀ ਦਾ ਹੋਇਆ ਬੁਰਾ ਹਾਲ, ਕਿਸਾਨ ਆਗੂਆਂ ਦੀ ਲਗਾਈ ਸਬਜ਼ੀ ਹੋ ਰਹੀ ਹੈ ਖ਼ਰਾਬ

ਧੂਰੀ (ਰਵੀ ਗੁਰਮਾ)। ਪੰਜਾਬ ਦੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਉਮੀਦ ਤੋਂ ਜ਼ਿਆਦਾ ਬਹੁਮਤ ਨਾਲ ਜਿਤਾ ਕੇ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਵਿੱਚ ਬਿਜਲੀ ਸੰਕਟ ਵੱਧ ਗਿਆ। ਜਿਸ ਕਰਕੇ ਲੋਕਾਂ ਤੇ ਕਿਸਾਨ ਭਰਾਵਾਂ ਨੂੰ ਬਿਜਲੀ ਤੋਂ ਬਿਨਾਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । (Electricity Bhagwant Mann )

ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਧੰਦੀਵਾਲ ਤੋਂ ਕਿਸਾਨ ਆਗੂ ਕਿਸਾਨ ਗੁਰਿੰਦਰ ਸਿੰਘ,ਕੁਲਦੀਪ ਸਿੰਘ, ਸੁਖਜੀਤ ਸਿੰਘ ਬੀ ਕੇ ਯੂ ਉਗਰਾਹਾਂ, ਇਕਬਾਲ ਸਿੰਘ ਧੰਦੀਵਾਲ ਨੇ ਸਾਂਝੇ ਤੌਰ ’ਤੇ ਕਿਹਾ ਕਿ ਅਸੀ ਆਪਣੀ ਜ਼ਮੀਨ ਵਿੱਚ ਸਬਜ਼ੀ ਲਾਈ ਹੋਈ ਹੈ ਜੋ ਕਿ ਬਿਜਲੀ ਨਾ ਆਉਣ ਕਾਰਨ ਪਾਣੀ ਤੋਂ ਬਗੈਰ ਸਬਜ਼ੀ ਦੀ ਸਾਰੀ ਫ਼ਸਲ ਖ਼ਰਾਬ ਹੋ ਰਹੀ ਹੈ।

ਉਨ੍ਹਾਂ ਦੱਸਿਆ ਕਿ ਜੇਕਰ ਦੋ ਦਿਨਾਂ ਦੇ ਵਿੱਚ ਬਿਜਲੀ ਦਾ ਕੋਈ ਪ੍ਰਬੰਧ ਨਾ ਕੀਤਾ ਗਿਆ, ਤਾਂ ਮੇਰੀ ਸਾਰੀ ਫਸਲ ਖਰਾਬ ਹੋ ਜਾਵੇਗੀ ਤਾਂ ਇਸ ਦੀ ਜਿੰਮੇਵਾਰ ਮਹਿਕਮਾ ਅਤੇ ਪੰਜਾਬ ਸਰਕਾਰ ਹੋਵੇਗੀ । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਕਿਸਾਨ ਆਗੂ ਗੁਰਵਿੰਦਰ ਸਿੰਘ ਧੰਦੀਵਾਲ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਚੌਵੀ ਘੰਟੇ ਨਿਰਵਿਘਨ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ, ਜੋ ਸਾਰੇ ਵਾਅਦੇ ਫਲਾਪ ਹੋ ਰਹੇ ਹਨ । ਇਕ ਵੀ ਵਾਅਦਾ ਪੂਰਾ ਨਹੀਂ ਹੋ ਰਿਹਾ। ਸਰਕਾਰ ਕਿਸਾਨਾਂ ਨੂੰ ਬਿਜਲੀ ਦੇਣ ਤੇ ਨਾਕਾਮਯਾਬ ਰਹੀ ਹੈ। ਜਦੋਂ ਐੱਸ.ਡੀ.ਓ ਰੰਗੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੱਛੋਂ ਹੀ ਬਿਜਲੀ ਦਾ ਫਾਲਟ ਹੋਣ ਕਰਕੇ ਬਿਜਲੀ ਨਹੀਂ ਆ ਰਹੀ।ਅਸੀਂ ਕਿਸਾਨਾਂ ਨੂੰ ਬਿਜਲੀ ਪਹਿਲ ਦੇ ਆਧਾਰ ’ਤੇ ਦੇ ਰਹੇ ਹਾਂ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ