ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਆਪਣੇ ਮੁਰਸ਼ਿਦ ਪ੍ਰਤੀ ਅਟੁੱਟ ਸ਼ਰਧਾ ਅਤੇ ਪ੍ਰੇਮ ਰੱਖਦੇ ਅਤੇ ਹਰ ਸਮੇਂ ਉਨ੍ਹਾਂ ਦਾ ਗੁਣਗਾਣ ਕਰਦੇ ਜਿਸ ਮਾਰਗ ਤੋਂ ਸਤਿਗੁਰੂ ਜੀ ਨੇ ਜਾਣਾ ਹੁੰਦਾ ਸੀ। ਆਪ ਜੀ ਉਸ ਮਾਰਗ ਦੀ ਸਫਾਈ ਪਹਿਲਾਂ ਹੀ ਕਰ ਦਿੰਦੇ ਆਪ ਜੀ ਆਪਣੇ ਮੁਰਸ਼ਿਦ ਦਾ ਅਦਬ ਕਰਦੇ ਨਾ ਥੱਕਦੇ। ਉਨ੍ਹਾਂ ਸਾਹਮਣੇ ਕਈ ਘੰਟਿਆਂ ਤੱਕ ਨੱਚਦੇ ਰਹਿੰਦੇ, ਉਨ੍ਹਾਂ ਦੇ ਹਰ ਬਚਨ ਦਾ ਬੜੇ ਅਦਬ-ਸਤਿਕਾਰ ਨਾਲ ਪਾਲਣ ਕਰਦੇ ਅਤੇ ਉਨ੍ਹਾਂ ਤੋਂ ਖੁਸ਼ੀ ਪ੍ਰਾਪਤ ਕਰਨ ਲਈ ਇਸ਼ਾਰੇ ਨਾਲ ਹੀ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਰਹਿੰਦੇ ਸਨ। (Sawan Singh Ji Maharaj)
ਇੱਕ ਵਾਰ ਦਾ ਜ਼ਿਕਰ ਹੈ ਕਿ ਆਪ ਜੀ ਸਰਸਾ ਸ਼ਹਿਰ ਦੇ ਸਰਕਾਰੀ ਹਸਪਤਾਲ ਦੇ ਪਾਰਕ ’ਚ ਬਿਰਾਜਮਾਨ ਸਨ। ਸਵੇਰੇ ਦਸ ਵਜੇ ਦਾ ਸਮਾਂ ਸੀ ਅਚਾਨਕ ਇੱਕ ਮੀਰ (ਮਿਰਾਸੀ) ਹਸਪਤਾਲ ’ਚ ਆਇਆ ਅਤੇ ਉੱਚੀ ਆਵਾਜ਼ ’ਚ ‘ਧੰਨ ਸਾਵਣ ਸ਼ਾਹ….ਧੰਨ ਸਾਵਣ ਸ਼ਾਹ’ ਬੋਲਣ ਲੱਗਾ। ਆਪ ਜੀ ਨੇ ਉਸ ਨੂੰ ਆਪਣੇ ਕੋਲ ਸੱਦਿਆ ਆਪ ਜੀ ਉਸ ਦੇ ਮੂੰਹੋਂ ਆਪਣੇ ਪਿਆਰੇ ਮੁਰਸ਼ਿਦ ਦਾ ਗੁਣਗਾਣ ਸੁਣ ਕੇ ਬਹੁਤ ਖੁਸ਼ ਹੋਏ।
ਇਹ ਵੀ ਪੜ੍ਹੋ: ਪੂਜਨੀਕ ਪਰਮ ਪਿਤਾ ਜੀ ਨੇ ਫ਼ਰਮਾਇਆ, ‘‘ਬੇਟਾ, ਅੱਜ ਸਮਾਂ ਘੱਟ ਹੈ, ਕਈ ਵਾਰ ਆਵਾਂਗੇ
ਆਪ ਜੀ ਨੇ ਉਸ ਦੇ ਗਲ ’ਚ ਨੋਟਾਂ ਦਾ ਹਾਰ ਪਾ ਦਿੱਤਾ। ਉਹ ਵਿਅਕਤੀ ‘ਧੰਨ ਸਾਵਣ ਸ਼ਾਹ, ਧੰਨ ਸਾਵਣ ਸ਼ਾਹ….’ ਬੋਲੀ ਜਾ ਰਿਹਾ ਸੀ ਅਤੇ ਆਪ ਜੀ ਨੋਟਾਂ ਦੇ ਹਾਰ ਪਾਈ ਜਾ ਰਹੇ ਸਨ। ਉਸ ਮੀਰ ਨੇ ‘ਧੰਨ ਸਾਵਣ ਸ਼ਾਹ, ਧੰਨ ਸਾਵਣ ਸ਼ਾਹ’ ਬੋਲਦੇ-ਬੋਲਦੇ ਅਚਾਨਕ ‘ਧੰਨ ਮਸਤਾਨਾ ਸ਼ਾਹ’ ਬੋਲ ਦਿੱਤਾ। ਆਪਣੀ ਵਡਿਆਈ ਸੁਣ ਕੇ ਆਪ ਜੀ ਖਫਾ ਹੋ ਗਏ ਅਤੇ ਗੁੱਸੇ ’ਚ ਕਿਹਾ, ‘‘ਬਸ! ਜ਼ੁਬਾਨ ਬੰਦ ਕਰ! ਤੂੰ ਗਰੀਬ ਮਸਤਾਨੇ ’ਚ ਕੀ ਵੇਖਿਆ ਹੈ? ਧੰਨ-ਧੰਨ ਕਹਿਣ ਦੇ ਕਾਬਲ ਤਾਂ ਸਾਡੇ ਸਤਿਗੁਰੂ ਸਾਵਣ ਸ਼ਾਹ ਜੀ ਹੀ ਹਨ ਜੇਕਰ ਤੂੰ ‘ਧੰਨ ਸਾਵਣ ਸ਼ਾਹ, ਧੰਨ ਸਾਵਣ ਸ਼ਾਹ’ ਆਖੀ ਜਾਂਦਾ ਤਾਂ ਪਤਾ ਨਹੀਂ ਕਿੰਨੇ ਨੋਟਾਂ ਦੇ ਹਾਰ ਤੇਰੇ ਗਲ ’ਚ ਪਾਈ ਜਾਂਦੇ ਜੇਕਰ ਅਸੀਂ ਆਪਣੀ ਚਮੜੀ ਵੀ ਉਤਾਰ ਕੇ ਤੈਨੂੰ ਦੇ ਦਿੰਦੇ ਤਾਂ ਘੱਟ ਸੀ। (Sawan Singh Ji Maharaj)