ਲੁਧਿਆਣਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਪਾਰਟੀ ਦੇ ਸੂਬਾ ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ ਕੀਤਾ ਐਲਾਨ
(ਸੱਚ ਕਹੂੰ ਨਿਊਜ਼) ਲੁਧਿਆਣਾ। ਆਜ਼ਾਦ ਸਮਾਜ ਪਾਰਟੀ ਹੁਣ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਗਠਜੋੜ ’ਚ ਨਹੀਂ ਰਹੇਗੀ। ਇਹ ਐਲਾਨ ਆਜ਼ਾਦ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਰਾਜੀਵ ਕੁਮਾਰ ਲਵਲੀ ਵੱਲੋਂ ਅੱਜ ਲੁਧਿਆਣਾ ਦੀ ਈਸਾ ਨਗਰੀ ਪੁਲੀ ਨੇੜੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਰਾਜੀਵ ਕੁਮਾਰ ਲਵਲੀ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਭਾਰਤੀ ਜਨਤਾ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਦੇ ਨਾਲ ਜਾ ਕੇ ਤੀਸਰੇ ਮੋਰਚੇ ਦੇ ਗਠਜੋੜ ਦੀ ਮਰਿਆਦਾ ਨੂੰ ਤੋੜਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਇੱਕ ਫਿਰਕਾਪ੍ਰਸਤ ਪਾਰਟੀ ਹੈ, ਜਿਸਨੇ ਤਿੰਨ ਖੇਤੀ ਕਾਨੂੰਨ ਲਿਆ ਕੇ ਕਿਸਾਨ ਵਿਰੋਧੀ ਕੰਮ ਕੀਤਾ ਅਤੇ ਖੇਤੀ ਅੰਦੋਲਨ ਦੌਰਾਨ 700 ਤੋਂ ਵਧ ਬੇਕਸੂਰ ਜਾਨਾਂ ਗਈਆਂ। ਹਾਲਾਂਕਿ ਭਵਿੱਖ ਵਿੱਚ ਕਿਸੇ ਹੋਰ ਪਾਰਟੀ ਨਾਲ ਗਠਜੋੜ ਦੀਆਂ ਸੰਭਾਵਨਾਵਾਂ ਬਾਰੇ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਕੇਂਦਰੀ ਅਗਵਾਈ ਫੈਸਲਾ ਲਵੇਗੀ।
ਇਸ ਦੌਰਾਨ ਹੋਰਨਾਂ ਤੋਂ ਇਲਾਵਾ, ਪਾਰਟੀ ਦੇ ਸੂਬਾਈ ਸੀਨੀਅਰ ਉਪ ਪ੍ਰਧਾਨ ਐਡਵੋਕੇਟ ਇੰਦਰਜੀਤ ਸਿੰਘ, ਆਈਯੂਐਮਐਲ ਦੇ ਕੌਮੀ ਸਕੱਤਰ ਮਕਸੂਦ ਉਲ ਹੱਕ, ਆਜ਼ਾਦ ਸਮਾਜ ਪਾਰਟੀ ਦੇ ਦੁਆਬਾ ਜ਼ੋਨ ਇੰਚਾਰਜ ਰਾਮ ਸਿੰਘ ਬੋਲੀਨਾ, ਨਵਾਂਸ਼ਹਿਰ ਤੇ ਰੋਪੜ ਦੇ ਇੰਚਾਰਜ ਕਿ੍ਰਸ਼ਨ ਲਾਲ, ਲੁਧਿਆਣਾ ਭੀਮ ਆਰਮੀ ਦੇ ਪ੍ਰਧਾਨ ਰਵੀ ਰਾਓ, ਪ੍ਰਧਾਨ ਜਲੰਧਰ ਸ਼ਹਿਰੀ ਸਤਨਾਮ ਬੰਬਣੀਵਾਲ, ਕਪੂਰਥਲਾ ਦੇ ਪ੍ਰਧਾਨ ਸੁਖਦੇਵ, ਰਾਏਕੋਟ ਬਲਾਕ ਦੇ ਪ੍ਰਧਾਨ ਬਲਜੀਤ ਸਿੰਘ, ਐਡਵੋਕੇਟ ਰਾਹੁਲ ਸਿੰਘ, ਬਹਾਲ ਸਿੰਘ ਹਲਕਾ ਇੰਚਾਰਜ ਸ੍ਰੀ ਫ਼ਤਹਿਗੜ੍ਹ ਸਾਹਿਬ, ਰਮੇਸ਼ ਮੱਲ ਕਾਰਾਬਾਰਾ, ਵੇਦਾਂਤ ਵੀ ਮੌਜੂਦ ਰਹੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ