ਪੂਨਮ ਆਈ ਕੋਸ਼ਿਸ਼
ਰਾਜਨੇਤਾ ਅਪਵਿੱਤਰ ਲੋਕ ਹਨ ਉਹ ਚਾਹੇ ਧਰਮ ਹੋਵੇ, ਦੰਗੇ ਹੋਣ ਜਾਂ ਘਪਲੇ ਹਰ ਕਿਸੇ ਮੁੱਦੇ ‘ਤੇ ਆਪਣੇ ਦ੍ਰਿਸ਼ਟੀਕੋਣ ਨੂੰ ਸਭ ਤੋਂ ਚੰਗਾ ਦ੍ਰਿਸ਼ਟੀਕੋਣ ਮੰਨਦੇ ਹਨ ਤੇ ਜਦੋਂ ਆਪਣਾ ਸੱਤਾ ਦਾ ਅਧਾਰ ਬਚਾਉਣ ਦੀ ਗੱਲ ਆਉਂਦੀ ਹੈ ਤਾਂ ਉਹ ਸੱਤਾ ਦੇ ਭਗਤ ਬਣ ਜਾਂਦੇ ਹਨ ਤੇ ਕੱਟੜਪੰਥੀ ਬਣ ਜਾਂਦੇ ਹਨ ਸੰਘ ਪਰਿਵਾਰ ਵੱਲੋਂ ਅਯੁੱਧਿਆ ਮੁੱਦੇ ‘ਤੇ ਜਾਰੀ ਜਿਹਾਦ ਇਸ ਦਾ ਸਭ ਤੋਂ ਵੱਡਾ ਪ੍ਰਮਾਣ ਹੈ ਇਸ ਦੀ ਸ਼ੁਰੂਆਤ ਪਿਛਲੀ ਅਕਤੂਬਰ ‘ਚ ਹੋਈ ਜਦੋਂ ਉੱਤਰ ਪ੍ਰਦੇਸ਼ ਸਰਕਾਰ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਕਿ ਉਹ 2010 ‘ਚ ਇਲਾਹਾਬਾਦ ਹਾਈਕੋਰਟ ਵੱਲੋਂ ਦਿੱਤੇ ਗਏ ਫੈਸਲੇ ਨੂੰ ਚੁਣੌਤੀ ਦੇਣ ਵਾਲੀਆਂ 16 ਅਪੀਲਾਂ ‘ਤੇ ਤੁਰੰਤ ਸੁਣਵਾਈ ਕਰੇ ਇਲਾਹਾਬਾਦ ਹਾਈਕੋਰਟ ਨੇ ਰਾਮ ਜਨਮ ਭੂਮੀ ਬਾਬਰੀ ਮਸਜਿਦ ਮਾਮਲੇ ‘ਚ 2.77 ਏਕੜ ਭੂਮੀ ਸਬੰਧੀ ਫੈਸਲਾ ਦਿੱਤਾ ਸੀ ਕਿ ਇਸ ਨੂੰ ਰਾਮਲਲਾ, ਸੁੰਨੀ ਵਕਫ਼ ਬੋਰਡ ਤੇ ਨਿਰਮੋਹੀ ਅਖਾੜੇ ਦਰਮਿਆਨ ਬਰਾਬਰ ਵੰਡ ਦਿੱਤਾ ਜਾਵੇ ਤੇ ਹਾਈਕੋਰਟ ਨੇ ਇਸ ਮਾਮਲੇ ਨੂੰ 4 ਜਨਵਰੀ ਤੱਕ ਲਈ ਟਾਲ ਦਿੱਤਾ ਸੀ
ਇਸ ਤੋਂ ਨਾਰਾਜ਼ ਹਿੰਦੂਤਵ ਬ੍ਰਿਗੇਡ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਇਸ ਸਬੰਧੀ ਆਰਡੀਲੈਂਸ ਜਾਰੀ ਕਰੇ, ਜਿਸ ਨੂੰ ਪ੍ਰਧਾਨ ਮੰਤਰੀ ਨੇ ਇਹ ਕਹਿੰਦਿਆਂ ਅਸਵੀਕਾਰ ਕਰ ਦਿੱਤਾ ਸੀ ਕਿ ਇਸ ਸਬੰਧੀ ਕੋਈ ਵੀ ਫੈਸਲਾ ਨਿਆਂਇਕ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਲਿਆ ਜਾਵੇਗਾ ਪਰ ਸੁਪਰੀਮ ਕੋਰਟ ਨੇ ਫਿਰ ਸੰਘ ਪਰਿਵਾਰ ਦੀ ਇੱਛਾ ਅਨੁਸਾਰ ਫੈਸਲਾ ਨਾ ਲਿਆ ਅਯੁੱਧਿਆ ‘ਚ ਰਾਮ ਮੰਦਰ ਦੇ ਫੈਸਲੇ ਸਬੰਧੀ ਅਨੇਕ ਪ੍ਰਸ਼ਨ ਉਠਦੇ ਹਨ ਇਸ ਦੀ ਤੱਤਕਾਲਿਕਤਾ ਕੀ ਹੈ? ਚੋਣਾਂ ਲਈ ਭਾਜਪਾ ਲਈ ਅਯੁੱਧਿਆ ਮੁੱਦਾ ਮਹੱਤਵਪੂਰਨ ਕਿਉਂ ਹੈ?
ਚੋਣਾਂ ਸਮੇਂ ਹੀ ਸੰਘ ਪਰਿਵਾਰ ਇਸ ਮੁੱਦੇ ਨੂੰ ਕਿਉਂ ਉਠਾਉਂਦਾ ਹੈ? 1989 ਤੋਂ ਇਹੀ ਸਥਿਤੀ ਹੈ ਸੰਘ ਪਰਿਵਾਰ ਚੋਣਾਂ ਆਉਂਦੇ ਹੀ ਇਸ ਮੁੱਦੇ ਨੂੰ ਉਠਾ ਦਿੰਦਾ ਹੈ ਤੇ ਇਸ ਨਾਲ ਚੋਣਾਂਵੀ ਲਾਭ ਉਠਾਉਂਦਾ ਹੈ 1989 ‘ਚ ਰਾਮ ਮੰਦਰ ਦੇ ਉਦਘਾਟਨ ਤੋਂ ਲੈ ਕੇ ਸੰਘ ਪਰਿਵਾਰ ਲਈ ਅਯੁੱਧਿਆ ਇੱਕ ਕੇਂਦਰੀ ਬਿੰਦੂ ਬਣ ਗਿਆ ਹੈ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਇਸ ਨੂੰ ਰਾਸ਼ਟਰਵਾਦ ਦਾ ਮੁੱਦਾ ਦੱਸਦੇ ਹਨ ਤੇ ਉਸ ਨੂੰ ਭਾਰਤੀ ਚੇਤਨਾ ਦਾ ਕੇਂਦਰ ਦੱਸਦੇ ਹਨ
ਅਡਵਾਨੀ ਦੀ ਰਥ ਯਾਤਰਾ ਨੇ ਇਸੇ ਹਿੰਦੂ ਰਾਸ਼ਟਰਵਾਦ ਦਾ ਰੂਪ ਦਿੱਤਾ ਸੀ ਉਸ ਤੋਂ ਬਾਅਦ ਕਾਰ ਸੇਵਾ ਕੀਤੀ ਗਈ ਤੇ 1999 ‘ਚ ਬਾਬਰੀ ਮਸਜਿਦ ਨੂੰ ਢਾਹਿਆ ਗਿਆ ਸੰਘ ਪਰਿਵਾਰ ਕੋਈ ਵੀ ਚੋਣਾਂ ਆਉਣ ਤੋਂ ਕੁਝ ਮਹੀਨੇ ਪਹਿਲਾਂ ਅਯੁੱਧਿਆ ‘ਚ ਮੰਦਰ ਨਿਰਮਾਣ ਦਾ ਵਾਅਦਾ ਕਰਦਾ ਹੈ 1991 ‘ਚ ਉਸ ਨੇ ਅਜਿਹਾ ਕੀਤਾ ਤੇ ਭਾਜਪਾ ਨੇ ਇਸ ਦਾ ਲਾਭ ਉਠਾਇਆ ਕਿਉਂਕਿ 1984 ‘ਚ ਭਾਜਪਾ ਦੇ ਲੋਕ ਸਭਾ ‘ਚ ਦੋ ਮੈਂਬਰ ਸਨ ਜਿਨ੍ਹਾਂ ਦੀ ਗਿਣਤੀ 1991 ‘ਚ 91 ਤੱਕ ਪਹੁੰਚ ਗਈ ਤੇ ਉਸ ਤੋਂ ਬਾਅਦ ਕੇਂਦਰ ਤੇ ਸੂਬਿਆਂ ‘ਚ ਭਾਜਪਾ ਨੂੰ ਇਸ ਤੋਂ ਲਾਭ ਮਿਲਦਾ ਰਿਹਾ 1996 ਦੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਭਾਜਪਾ ਇਕੱਲੀ ਸਭ ਤੋਂ ਵੱਡੀ ਪਾਰਟੀ ਬਣੀ 1991 ਦੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਨੇ ਵਾਅਦਾ ਕੀਤਾ ਕਿ ਸਾਲ 2000 ਤੱਕ ਮੰਦਰ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ 2004 ਤੇ 2009 ‘ਚ ਵੀ ਇਹ ਸਥਿਤੀ ਰਹੀ ਅੱਜ ਭਾਜਪਾ ਦੇ ਲੋਕ ਸਭਾ ‘ਚ 271 ਸਾਂਸਦ ਹਨ ਤੇ ਉੱਤਰ ਪ੍ਰਦੇਸ਼ ‘ਚ ਉਸ ਦੀ ਸਰਕਾਰ ਹੈ ਉੱਚ ਜਾਤੀ ਦੇ ਹਿੰਦੂਆਂ ਦਾ ਭਾਜਪਾ ਤੋਂ ਮੋਹ ਭੰਗ ਹੋ ਰਿਹਾ ਹੈ ਤੇ ਕੁਝ ਲੋਕ ਮੁੜ ਕਾਂਗਰਸ ਵੱਲ ਦੇਖਣ ਲੱਗ ਗਏ ਹਨ ਜਦੋਂਕਿ ਨਵੀਂ ਪੀੜ੍ਹੀ ਇਸ ਨੂੰ ਮੁੱਦਾ ਹੀ ਨਹੀਂ ਮੰਨਦੀ ਉਹ ਰੁਜ਼ਗਾਰ, ਆਰਥਿਕ ਵਿਕਾਸ, ਜੀਵਨ ਦੀ ਗੁਣਵੱਤਾ ਇਨ੍ਹਾਂ ਨੂੰ ਜ਼ਿਆਦਾ ਮਹੱਤਵ ਦਿੰਦੀ ਹੈ ਹਾਈਕੋਰਟ ਨੇ ਵਿਵਾਦਿਤ ਸਥਾਨ ‘ਤੇ ਜਿਉਂ ਦੀ ਤਿਉਂ ਸਥਿਤੀ ਬਣਾਉਣ ਦਾ ਆਦੇਸ਼ ਦਿੱਤਾ ਹੈ ਤੇ ਸੰਘ ਪਰਿਵਾਰ ਨੂੰ ਲੱਗਣ ਲੱਗਾ ਹੈ ਕਿ ਇਸ ਮੁੱਦੇ ਨਾਲ ਜ਼ਿਆਦਾ ਲਾਭ ਨਹੀਂ ਮਿਲ ਸਕਦਾ ਹੈ ਫਿਰ ਵੀ ਉਹ ਇਸ ਨੂੰ ਛੱਡਣਾ ਨਹੀਂ ਚਾਹੁੰਦਾ ਹੈ
ਹਾਲ ਦੇ ਹਫ਼ਤਿਆਂ ‘ਚ ਅਯੁੱਧਿਆ ਮੁੱਦੇ ਦਾ ਫਿਰ ਗਰਮਾਉਣਾ ਵਿਰੋਧਾਭਾਸ ਹੈ ਕਿਉਂਕਿ 2014 ‘ਚ ਭਾਜਪਾ ਅੱਛੇ ਦਿਨ, ਰੁਜ਼ਗਾਰ, ਭ੍ਰਿਸ਼ਟਾਚਾਰ ਮੁਕਤ ਸ਼ਾਸਨ, ਤੇ ਨਵੇਂ ਭਾਰਤ ਦੇ ਨਿਰਮਾਣ ਦੇ ਵਾਅਦੇ ਨਾਲ ਜਿੱਤੀ ਸੀ
ਪਰੰਤੂ ਹਾਲ ਦੀਆਂ ਵਿਧਾਨ ਸਭਾ ਚੋਣਾਂ ‘ਚ ਤਿੰਨ ਵੱਡੇ ਸੂਬਿਆਂ ‘ਚ ਭਾਜਪਾ ਦੀ ਹਾਰ ਅਤੇ ਆਮ ਆਦਮੀ ‘ਚੋਂ ਭਾਜਪਾ ਦਾ ਮੋਹ ਭੰਗ ਹੋਣ ਦਾ ਕਾਰਨ ਭਾਜਪਾ ਦੀ ਬੇਚੈਨੀ ਸਮਝੀ ਜਾ ਸਕਦੀ ਹੈ ਅਤੇ ਇਸ ਲਈ ਉਹ ਆਮ ਚੋਣਾਂ ਲਈ ਨਵਾਂ ਫਾਰਮੂਲਾ ਭਾਲ ਰਹੀ ਹੈ ਇੱਕ ਸਾਲ ਦੀ ਤੁਲਨਾ ‘ਚ ਅੱਜ ਭਾਜਪਾ ਦੀ ਜਿੱਤ ਗੈਰਯਕੀਨੀ ਲੱਗ ਰਹੀ ਹੈ ਇਸ ਲਈ ਮੁੜ: ਅਯੁੱਧਿਆ ‘ਚ ਰਾਮ ਮੰਦਿਰ ਦੇ ਮੁੱਦੇ ਨੂੰ ਮੁੜ ਉਛਾਲਿਆ ਗਿਆ ਹੈ ਤੇ ਭਾਜਪਾ ਨੂੰ ਆਸ ਹੈ ਕਿ ਇਸ ਨਾਲ ਹਿੰਦੂ ਵੋਟ ਇੱਕ ਜੁੱਟ ਹੋਣਗੇ ਤੇ ਉਸ ਨੂੰ ਮੁੜ ਭਾਰਤ ਦੀ ਰਾਜਗੱਦੀ ‘ਤੇ ਬੈਠਾਉਣਗੇ ਇਸ ਮੁੱਦੇ ਨੂੰ ਅੱਗੇ ਕਰਨ ‘ਚ ਰਾਸ਼ਟਰੀ ਸਵੈ ਸੇਵਕ ਸੰਘ ਦੀ ਮੋਹਰੀ ਭੂਮਿਕਾ ਹੈ ਰਾਸ਼ਟਰੀ ਸਵੈ ਸੇਵਕ ਸੰਘ ਸਰ ਚਾਲਕ ਨੇ ਕਿਹਾ ਕਿ ਅਯੁੱਧਿਆ ‘ਚ ਕੇਵਲ ਰਾਮ ਮੰਦਿਰ ਦਾ ਨਿਰਮਾਣ ਕੀਤਾ ਜਾਵੇਗਾ ਤਾਂ ਦੂਸਰੀ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਕਹਿਣਾ ਹੈ ਕਿ ਮੰਦਰ ਦੇ ਨਿਰਮਾਣ ਲਈ ਹਿੰਦੂ ਅਨੰਤ ਕਾਲ ਤੱਕ ਇਤਜਾਰ ਨਹੀਂ ਕਰ ਸਕਦੇ ਭਗਵਾਂ ਬ੍ਰਿਗੇਡ ਵੀ ਦੁਵਿਧਾ ਦੀ ਸਥਿਤੀ ‘ਚ ਹੈ ਕਿ ਉਹ ਸਰਕਾਰ ਦਾ ਰੁਖ ਅਪਣਾਣੇ ਜਾਂ ਇਸ ਮੁੱਦੇ ‘ਤੇ ਆਪਣੇ ਅੰਦੋਲਨ ਨੂੰ ਅੱਗੇ ਵਧਾਏ ਵਰਤਮਾਨ ‘ਚ ਮੋਦੀ ਸਮਰੱਥਕ ਗੁੱਟ ਉਹੀ ਹਾਲਾਤ ਬਣਾਈ ਰੱਖਣਾ ਚਾਹੁੰਦੇ ਹਨ ਅਤੇ ਉਹ ਰਾਮ ਮੰਦਿਰ ਦੇ ਨਿਰਮਾਣ ਲਈ ਮਾਹੌਲ ਬਣਾਉਣਾ ਚਾਹੁੰਦੇ ਹਨ ਜਦੋਂ ਕਿ ਕੱਟਰਪੱਥੀ ਜਥੇ ਇਸ ਮੁੱਦੇ ‘ਤੇ ਪੈਰ ਪਿੱਛੇ ਖਿੱਚਣ ਤੋਂ ਨਾਰਾਜ ਹਨ ਪਰਿਵਾਰ ‘ਚ ਕੁਝ ਲੋਕਾਂ ਦਾ ਮੰਨਣਾ ਹੈ ਕਿ ਸੰਘ ਇਹ ਅੰਦੋਲਨ ਨੂੰ ਕਮਜੋਰ ਹੋਣ ਨਹੀਂ ਦੇ ਸਕਦਾ ਇਸ ਲਈ ਅਯੁੱਧਿਆ ਮੁੱਦੇ ਨੂੰ ਮੁੜ ਉਛਾਲਿਆ ਗਿਆ ਹੈ ਜੇਕਰ ਸਰਕਾਰ ਤੇ ਆਪਣੇ ਸੰਗਠਨ ‘ਚੋਂ ਕਿਸੇ ਇੱਕ ਨੂੰ ਚੁਣਨ ਦੀ ਵਾਰੀ ਆਈ ਤਾਂ ਰਾਸ਼ਟਰੀ ਸਵੈ ਸੇਵਕ ਸੰਘ ਆਪਣੇ ਸੰਗਠਨ ਨੂੰ ਚੁਣੇਗਾ ਹਾਲਾਂਕਿ ਕੇਂਦਰ ਦੇ ਫੈਸਲਿਆਂ ਤੇ ਨੀਤੀਆਂ ਨਾਲ ਉਹ ਲਾਭਪਾਤਰੀ ਹੋਇਆ ਹੈ ।
ਭਾਜਪਾ ਲਈ ਅਯੁੱਧਿਆ ਕਰੋ ਤੇ ਮਰੋ ਦਾ ਸੰਘਰਸ਼ ਹੈ ਕਿਉਂਕਿ ਉੱਤਰ ਪ੍ਰਦੇਸ਼ ‘ਚ ਲੋਕ ਸਭਾ ਦੀਆਂ 80 ਸੀਟਾਂ ਹਨ ਹਾਰ ਦਾ ਮਤਲਬ ਹੈ ਭਾਰਤ ‘ਚ ਸ਼ਾਸ਼ਨ ਕਰਨ ਅਤੇ ਕਾਂਗਰਸ ਮੁਕਤ ਭਾਰਤ ਦਾ ਸੁਫ਼ਨਾ ਟੁੱਟ ਜਾਵੇਗਾ ਅਤੇ ਉਸ ਦੀ ਰਾਜਨੀਤਿਕ ਹੋਂਦ ਲਈ ਸੰਕਟ ਪੈਦਾ ਹੋ ਜਾਵੇਗਾ ਲੱਗਦਾ ਹੈ ਮੋਦੀ ਸਰਕਾਰ ਕੋਲ ਹੁਣ ਸਮਾਂ ਨਹੀਂ ਹੈ ਕਿਉਂਕਿ ਅਯੁੱਧਿਆ ‘ਚ ਰਾਮ ਮੰਦਿਰ ਦੇ ਨਿਰਮਾਣ ਲਈ ਸੰਘ ਸਮਰੱਥਕ ਆਪਣੀ ਰੂਪਰੇਖਾ ਤੈਅ ਕਰਨ ਲੱਗੇ ਹੋਏ ਹਨ ਅਤੇ ਇਸ ਲਈ ਹਿੰਦੂਤਵ ਬ੍ਰਿਗੇਡ ਹੰਢੇ ਵਰਤੇ ਫਾਰਮੂਲੇ ‘ਤੇ ਉਤਰ ਆਏ ਹਨ ਤੇ ਉਨ੍ਹਾਂ ਮੰਦਿਰ ਨੂੰ ਫਿਰ ਤੋਂ ਮੁੱਖ ਮੁੱਦਾ ਬਣਾਇਆ ਹੈ ਜਿਸ ‘ਤੇ ਫ਼ਿਰ ਵੋਟਰਾਂ ਦਾ ਬਦਲਾਅ ਕੀਤਾ ਜਾ ਸਕਦਾ ਹੈ ਰਾਸ਼ਟਰੀ ਸਵੈ ਸੇਵਕ ਸੰਘ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਹਰੇਕ ਲੋਕ ਸਭਾ ਹਲਕੇ ‘ਚ ਧਰਮ ਸੰਸਦ ਕਰਨ ਦੀ ਯੋਜਨਾ ਬਣਾਈ ਹੈ ਵਿਸ਼ਵ ਹਿੰਦੂ ਪ੍ਰੀਸ਼ਦ ਲਈ ਲੋਕ ਹਮਾਇਤ ਹਾਸਲ ਕਰਨ ਲਈ ਘਰ ਘਰ ਮੁਹਿੰਮ ਦੀ ਤਿਆਰੀ ਸ਼ੁਰੂ ਕਰ ਰਿਹਾ ਹੈ ਇਹ ਮੁੱਦਾ ਹਮੇਸ਼ਾ ਤੋਂ ਉਨ੍ਹਾਂ ਦੀ ਧਰਮ ਅਧਾਰਿਤ ਰਾਜਨੀਤੀ ਦਾ ਹਿੱਸਾ ਰਿਹਾ ਹੈ ।
ਅਯੁੱਧਿਆ ਮੁੱਦੇ ਨੂੰ ਮੁੜ ਕੇਂਦਰ ‘ਚ ਲਿਆਉਣ ਨਾਲ ਭਾਜਪਾ ਦੇ ਵਰਕਰਾਂ ਤੇ ਪਰੰਪਰਾਗਤ ਵੋਟਰਾਂ ‘ਚ ਆਉਂਦੀਆਂ ਲੋਕ ਸਭਾ ਚੋਣਾਂ ਲਈ ਪਾਰਟੀ ਦੇ ਪ੍ਰਤੀ ਕੁਝ ਭਰੋਸੇਯੋਗਤਾ ਵਧੇਗੀ ਪਰ ਕੀ ਮੋਦੀ ਦੀ ਐਨਡੀਏ ਸਰਕਾਰ ਸੰਘ ਦੇ ਇਸ ਕਦਮ ਦੀ ਹਮਾਇਤ ਕਰੇਗੀ? ਭਾਜਪਾ ਦੇ ਇੱਕ ਰਾਜ ਸਭਾ ਮੈਂਬਰ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਰਾਮ ਮੰਦਰ ਦੇ ਨਿਰਮਾਣ ਲਈ ਇੱਕ ਗੈਰ-ਸਰਕਾਰੀ ਮੈਂਬਰੀ ਦਾ ਬਿੱਲ ਪੇਸ਼ ਕਰੇਗਾ ਕਿਉਂਕਿ ਰਾਮ ਮੰਦਰ ਹਿੰਦੂ ਸਮਾਜ ਦੀ ਮੁੱਢਲੀ ਪਹਿਲ ਹੈ ਕੁੱਲ ਮਿਲਾ ਕੇ ਵਿਵਾਦਿਤ ਸਥਾਨ ਤੋਂ ਮਸਜਿਦ ਹਟਾ ਦਿੱਤੀ ਗਈ ਹੈ ਤੇ ਹੁਣ ਉੱਥੇ ਕੁਝ ਏਕੜ ਜ਼ਮੀਨ ਪਈ ਹੋਈ ਹੈ ਜੋ ਕਾਨੂੰਨੀ ਵਿਵਾਦ ‘ਚ ਫਸੀ ਪਈ ਹੈ ਕੀ ਮੋਦੀ ਸਰਕਾਰ ਭਾਜਪਾ ਦੇ ਕੁਝ ਮਿੱਤਰਾਂ ਤੇ ਸਹਿਯੋਗੀਆਂ ਦੇ ਵਿਰੋਧ ਦੇ ਬਾਵਜ਼ੂਦ ਅਯੁੱਧਿਆ ਮਾਮਲੇ ‘ਚ ਸਾਰਾ ਕੁਝ ਦਾਅ ‘ਤੇ ਲਾਵੇਗੀ? ਪਾਰਟੀ ਦੁਵਿਧਾ ‘ਚ ਹੈ ਤੇ ਫਿਲਹਾਲ ਭਾਜਪਾ ਇਸ ਮੁੱਦੇ ‘ਤੇ ਅਨੇਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ ਰਾਜਨੀਤੀ ਅਸਲ ‘ਚ ਸ਼ਸ਼ੋਪੰਜ ਨਾਲ ਭਰੀ ਹੋਈ ਹੈ ਦੇਖਣਾ ਇਹ ਹੈ ਕਿ ਕੀ ਅਯੁੱਧਿਆ ਆਉਂਦੀਆਂ ਚੋਣਾਂ ‘ਚ ਨਮੋ ਤੇ ਸੰਘ ਦਾ ਅੰਤ ਕਰੇਗਾ ਜਾਂ ਇਸ ਨਾਲ ਉਸ ਨੂੰ ਰਾਜਨੀਤਿਕ ਨਿਰਵਾਣ ਪ੍ਰਾਪਤ ਹੋਵੇਗਾ?
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।