ਅਯੁੱਧਿਆ ਮਸਲਾ : ਸੁਣਵਾਈ ਦੇ ਸਿੱਧੇ ਪ੍ਰਸਾਰਨ ਤੋਂ ਅਦਾਲਤ ਦਾ ਇਨਕਾਰ

Ayodhya Issue, Court Refuses, Broadcast Live Hearing

ਨਵੀਂ ਦਿੱਲੀ (ਏਜੰਸੀ)। ਸੁਪਰੀਮ ਕੋਰਟ ਨੇ ਰਾਮ ਜਨਮ ਭੂਮੀ-ਬਾਬਰੀ ਮਸਜਿਦ ਮਾਮਲੇ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਨ ਜਾਂ ਆਡੀਓ ਰਿਕਾਡਿੰਗ ਦੀ ਆਗਿਆ ਦੇਣ ਤੋਂ ਅੱਜ ਨਾਂਹ ਕਰ ਦਿੱਤੀ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੀ ਪੰਜ ਜੱਜਾਂ ਦੀ ਸੰਵਿਧਾਨ ਬੈਂਚ ਇਸ ਮਾਮਲੇ ਦੀ ਅੱਜ ਸੁਣਵਾਈ ਕਰ ਰਹੀ ਹੈ ਇਸ ਬੈਂਚ ‘ਚ ਚੀਫ਼ ਜਸਟਿਸ ਤੋਂ ਇਲਾਵਾ ਜਸਟਿਸ ਐਸ. ਏ. ਬੋਬੜੇ, ਜਸਟਿਸ ਡੀ. ਵਾਈ, ਚੰਦਰਚੂਹੜ, ਜਸਟਿਸ ਅਸ਼ੋਕ ਭੂਸ਼ਣ ਤੇ ਜਸਟਿਸ ਐਸ਼ ਏ. ਨਜੀਰ ਸ਼ਾਮਲ ਹਨ ਅਦਾਲਤ ‘ਚ ਸੁਣਵਾਈ ਦੌਰਾਨ ਇਸ ਮਾਮਲੇ ਦਾ ਇੱਕ ਧਿਰ ਨਿਰਮੋਹੀ ਅਖਾੜਾ ਨੇ ਦੱਸਿਆ ਕਿ ਵਿਵਾਦਿਤ ਸਥਾਨ ‘ਤੇ ਉਸ ਦਾ ਕਬਜ਼ਾ ਹੈ ਤੇ ਉਹ ਪ੍ਰਾਚੀਨਕਾਲ ਤੋਂ ਇਸ ਦਾ ਪ੍ਰਬੰਧਨ ਤੇ ਰਾਮ ਲੱਲਾ ਦੀ ਪੂਜਾ ਕਰ ਰਿਹਾ ਹੈ। (Ayodhya)

ਨਿਰਮੋਹੀ ਅਖਾੜਾ ਦੇ ਵਕੀਲ ਸੁਸ਼ੀਲ ਕੁਮਾਰ ਜੈਨੇ ਨੇ ਅਦਾਲਤ ਨੂੰ ਦੱਸਿਆ ਕਿ ਰਾਮ ਜਨਮ ਸਥਾਨ ‘ਤੇ ਹਮੇਸ਼ਾ ਤੋਂ ਉਸਦਾ ਕਬਜ਼ਾ ਰਿਹਾ ਹੈ ਉਹ ਲੋਕ ਇੱਥੇ ਭਗਵਾਨ ਸ੍ਰੀਰਾਮ ਦੀ ਪੂਜਾ ਤੇ ਜਨਮ ਸਥਾਨ ਦਾ ਪ੍ਰਬੰਧਨ ਕਰਦੇ ਹਨ ਸੁਣਵਾਈ ਦੌਰਾਨ ਚੀਫ਼ ਜਸਟਿਸ ਨੇ ਜਦੋਂ ਜੈਨ ਨੂੰ ਕਿਹਾ ਕਿ ਉਹ ਆਪਣੇ ਦਾਅਵੇ ਨੂੰ ਸਾਬਿਤ ਕਰਨ ਤਾਂ ਉਨ੍ਹਾਂ ਤਰਕ ਦਿੱਤਾ ਕਿ ਇਹ ਮਾਮਲਾ ਰਾਮ ਜਨਮ ਭੂਮੀ ਦੇ ਅੰਦਰੂਨੀ ਹਿੱਸੇ ਤੱਕ ਹੀ ਸੀਮਿਤ ਹੈ ਜ਼ਿਕਰਯੋਗ ਹੈ ਕਿ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਐਫ. ਐਮ. ਆਈ. ਕਲੀਫੁੱਲਾ ਦੀ ਅਗਵਾਈ ‘ਚ ਬਣਾਈ ਤਿੰਨ ਮੈਂਬਰਾਂ ਦੀ ਕਮੇਟੀ ਦੀ ਕੋਸ਼ਿਸ਼ਾਂ ਨਾਕਾਮ ਹੋਣ ਤੋਂ ਬਾਅਦ ਸੁਪਰੀਮ ਕੋਰਟ ਨੇ ਦੋ ਅਗਸਤ ਨੂੰ ਅੱਜ ਭਾਵ ਛੇ ਅਗਸਤ ਤੋਂ ਲਗਾਤਾਰ ਸੁਣਵਾਈ ਕਰਨ ਦਾ ਫੈਸਲਾ ਲਿਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।