ਬਿਨਾ ਟਾਹਣੀ ਕੱਟੇ ਅੰਬ ਦੇ ਦਰੱਖਤ ’ਤੇ 4 ਮੰਜਿਲਾ ਘਰ ਬਣਾ ਦਿੱਤਾ
ਏਜੰਸੀ, ਊਦੇਪੁਰ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਖਬਰ ਤੋਂ ਜਾਣੂ ਕਰਵਾ ਰਹੇ ਹਾਂ ਜਿਸ ਤੋਂ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਅਜਿਹਾ ਵੀ ਹੋ ਸਕਦਾ ਹੈ ਰਾਜਸਥਾਨ ਦੇ ਉਦੈਪੁਰ ਨੂੰ ਝੀਲਾਂ ਦਾ ਸ਼ਹਿਰ ਕਿਹਾ ਜਾਂਦਾ ਹੈ ਪਰ ਇਸ ਸ਼ਹਿਰ ’ਚ ਲਗਭਗ 20 ਸਾਲ ਤੋਂ 4 ਮੰਜਿਲਾ ਘਰ ਅੰਬ ਦੇ ਦਰੱਖਤ ’ਤੇ ਟਿਕਿਆ ਹੈ।
ਘਰ ਦੇ ਮਾਲਕ ਇੰਜੀਨਿਅਰ ਕੇਪੀ ਸਿੰਘ ਨੇ ਅੱਜ ਤੱਕ ਇਸ ਦੀ ਇੱਕ ਟਾਹਣੀ ਵੀ ਨਹੀਂ ਕੱਟੀ
ਹੁਣ ਤੁਸੀਂ ਸੋਚ ਰਹੇ ਹੋਓਗੇ ਕਿ ਅਜਿਹਾ ਕਿਵੇਂ ਹੋ ਸਕਦਾ ਹੈ, ਜੀ ਹਾਂ ਹੋ ਸਕਦਾ ਹੈ ਘਰ ਦੇ ਮਾਲਕ ਇੰਜੀਨਿਅਰ ਕੇਪੀ ਸਿੰਘ ਨੇ ਅੱਜ ਤੱਕ ਇਸ ਦੀ ਇੱਕ ਟਾਹਣੀ ਵੀ ਨਹੀਂ ਕੱਟੀ ਹੈ ਇਹ ਘਰ, ਅੰਬ ਦੇ ਦਰੱਖਤ ’ਤੇ ਬਣਿਆ ਹੋਇਆ ਹੈ ਅਤੇ ਇਸ ਘਰ ਨੂੰ ਬਣਾਉਣ ਵਾਲੇ ਵਿਅਕਤੀ ਦਾ ਨਾਂਅ ਹੈ ਕੁਲ ਪ੍ਰਦੀਪ ਸਿੰਘ (ਕੇਪੀ ਸਿੰਘ) ਅਜਮੇਰ ’ਚ ਪਲੇ-ਵਧੇ ਕੇਪੀ ਸਿੰਘ ਪਿਛਲੇ ਕਈ ਸਾਲਾਂ ਤੋਂ ਉਦੈਪੁਰ ’ਚ ਹੀ ਰਹਿ ਰਹੇ ਹਨ ਸਾਲ 2000 ’ਚ ਉਨ੍ਹਾਂ ਨੇ ਇਹ ‘ਟ੍ਰੀਹਾਊਸ’ ਬਣਾਇਆ ਸੀ ਅਤੇ ਇਸ ਨੂੰ ਬਣਾਉਣ ਪਿੱਛੇ ਉਨ੍ਹਾਂ ਦਾ ਮਕਸਦ ਸੀ ਕਿ ਦਰੱਖਤ ਕਟਣ ਤੋਂ ਬਚਾਇਆ ਜਾਵੇ ਅਤੇ ਲੋਕਾਂ ਸਾਹਮਣੇ ਇੱਕ ਮਾਡਲ ਪੇਸ਼ ਕੀਤਾ ਜਾਵੇ।
ਇੰਜੀਨਿਅਰ ਕੇਪੀ ਸਿੰਘ ਨੇ ਆਪਣਾ ਇਹ ਡੀ੍ਰਮ ਹਾਊਸ 87 ਸਾਲ ਪੁਰਾਣੇ ਇੱਕ ਅੰਬ ਦੇ ਦਰੱਖਤ ’ਤੇ ਬਣਾਇਆ ਹੈ ਇਸ ਅਨੋਖੇ ਘਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆਂ ਹਨ ਦਰਅਸਲ ਆਸ-ਪਾਸ ਦੇ ਲੋਕਾਂ ਦਰਮਿਆਨ ਦਰੱਖਤ ’ਤੇ ਬਣਿਆ ਇਹ ਚਾਰ ਮੰਜਿਲਾ ਘਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਰਸੋਈ, ਬੈਡਰੂਮ ਸਭ ਕੁਝ ਟਾਹਣੀਆਂ ਦੇ ਹਿਸਾਬ ਨਾਲ ਡਿਜ਼ਾਇਨ
ਕੇਪੀ ਸਿੰਘ ਨੇ ਸਾਲ 2000 ’ਚ ਇਸ ਘਰ ਦਾ ਨਿਰਮਾਣ ਕੀਤਾ ਤਾਂ ਇਸ ਦੀਆਂ ਟਾਹਣੀਆਂ ਨੂੰ ਕੱਟਣ ਦੀ ਜਗ੍ਹਾ ਵਰਤ ਲਿਆ ਇੱਕ ਟਾਹਣੀ ਨੂੰ ਸੋਫਾ ਬਣਾ ਦਿੱਤਾ ਤਾਂ ਕਿਸੇ ਟਾਹਣੀ ਨੂੰ ਟੀਵੀ ਸਟੈਂਡ ਘਰ ਦੀ ਰਸੋਈ, ਬੈਡਰੂਮ, ਬਾਥਰੂਮ ਸਭ ਕੁਝ ਟਾਹਣੀਆਂ ਦੇ ਹਿਸਾਬ ਨਾਲ ਡਿਜ਼ਾਇਨ ਹੈ ਸਿੰਘ ਦਾ ਮਕਾਨ ਚਾਰ ਮੰਜਿਲਾ ਹੈ ਜਿਸ ਨੂੰ ਬਣਾਉਣ ਤੋਂ ਬਾਅਦ ਕੇਪੀ ਸਿੰਘ ਨੇ ਹੁਣ ਤੱਕ ਇਸ ਦੀ ਇੱਕ ਟਾਹਣੀ ਵੀ ਨਹੀਂ ਕੱਟੀ।
ਇਸ ਘਰ ਦੀ ਖਾਸੀਅਤ ਇਹ ਹੈ ਕਿ ਦਰੱਖਤ ’ਤੇ ਬਣਿਆ ਹੋਣ ਦੇ ਬਾਵਜੂਦ ਇਸ ਘਰ ’ਚ ਸਾਰੇ ਸਾਧਨ-ਸਹੂਲਤਾਂ ਹਨ ਉੱਥੇ ਅੰਬ ਦੇ ਦਰੱਖਤ ’ਤੇ ਬਣੇ ਇਸ ਘਰ ਦੀ ਖਾਸੀਅਤ ਇਹ ਵੀ ਹੈ ਕਿ ਇਸ ’ਚ ਰਹਿਣ ’ਤੇ ਕੁਦਰਤ ਦੇ ਨੇੜੇ ਹੋਣ ਦਾ ਅਹਿਸਾਸ ਬਣਿਆ ਰਹਿੰਦਾ ਹੈ ਇਸ ਟ੍ਰੀ-ਹਾਊਸ ਦੀ ਇਹੀ ਖਾਸੀਅਤ ਇੱਥੋਂ ਲੰਘਣ ਵਾਲੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲੈਂਦਾ ਹੈ।
ਲਿਮਕਾ ਬੁੱਕ ਆਫ ਰਿਕਾਰਡ ’ਚ ਦਰਜ
ਕੇਪੀ ਸਿੰਘ ਦੇ ਸੁਫਨਿਆਂ ਦਾ ਮਹਿਲ ਹੁਣ ਪੂਰੇ ਦੇਸ਼ ’ਚ ਪ੍ਰਸਿੱਧ ਹੋ ਚੁੱਕਾ ਹੈ ਇਹ ਲਿਮਕਾ ਬੁੱਕ ਆਫ ਰਿਕਾਰਡ ’ਚ ਦਰਜ ਹੋ ਚੁੱਕਾ ਹੈ ਅਤੇ ਹੁਣ ਜਲਦ ਹੀ ਗਿੰਨੀਜ ਬੁੱਕ ਆਫ ਰਿਕਾਰਡ ’ਚ ਵੀ ਇਸ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।