(ਖੁਸ਼ਵੀਰ ਸਿੰਘ ਤੂੁਰ) ਪਟਿਆਲਾ। ਸਰਕਾਰੀ ਮਹਿੰਦਰਾ ਕਾਲਜ ਦੇ ਬਨਸਪਤੀ ਵਿਗਿਆਨ ਵਿਭਾਗ ਅਤੇ ਅੰਦਰੂਨੀ ਗੁਣਵੱਤਾ ਮੁਲਾਂਕਣ ਸੈੱਲ ਵੱਲੋਂ ਕੈਰੀਅਰ ਕਾਉਂਸਲਿੰਗ ਅਤੇ ਪਲੇਸਮਿੰਟ ਸੈੱਲ ਦੇ ਸਹਿਯੋਗ ਨਾਲ ਜੀਵ ਵਿਗਿਆਨ ਸਬੰਧੀ ਤਕਨੀਕਾਂ ਅਧਾਰਿਤ 3 ਰੋਜ਼ਾ ਵਰਕਸ਼ਾਪ ਦਾ ਆਯੋਜਨ 4 ਫਰਵਰੀ ਤੋਂ 6 ਫਰਵਰੀ 2024 ਤੱਕ ਕਰਵਾਇਆ ਜਾ ਰਿਹਾ ਹੈ। (World Cancer Day) ਇਹ ਵਰਕਸ਼ਾਪ ਪੰਜਾਬ ਸਰਕਾਰ ਦੇ ਪ੍ਰੋਜੈਕਟ ਸਕੀਮ ਫ਼ਾਰ ਕੈਰੀਅਰ ਕਾਉਂਸਲਿੰਗ ਇਨ ਗੌਰਮਿੰਟ ਕਾਲਜਸ ਆੱਫ ਪੰਜਾਬ ਦੇ ਅਧੀਨ ਅਯੋਜਿਤ ਕੀਤੀ ਜਾ ਰਹੀ ਹੈ ਜਿਸ ਵਿੱਚ ਦੇਹਰਾਦੂਨ ਤੋਂ ਡੀ.ਐਨ.ਏ ਲੈਬਸ ਨਾਮੀ ਸੰਸਥਾਂ ਦੇ ਵਿਗਿਆਨੀ ਬਤੌਰ ਟ੍ਰੈਨਰ ਅਤੇ ਸਪੀਕਰ ਸ਼ਮੂਲਿਅਤ ਕਰ ਰਹੇ ਹਨ।
ਇਸ ਮੌਕੇ ਮਹਿੰਦਰਾ ਕਾਲਜ ਦੇ ਪਿ੍ਰੰਸੀਪਲ ਅਮਰਜੀਤ ਸਿੰਘ ਨੇ ਕਿਹਾ ਕਿ ਇਹ ਉਪਰਾਲਾ ਸ਼ਲਾਘਾਯੋਗ ਹੈ ਅਤੇ ਇਸ ਨਾਲ ਵਿਦਿਆਰਥੀ ਨੂੰ ਮੌਜੂਦਾ ਪੜ੍ਹਾਈ ਦੇ ਨਾਲ ਨਾਲ ਭਵਿੱਖ ਵਿੱਚ ਵੀ ਖੋਜ-ਕਾਰਜਾਂ ਦੌਰਾਨ ਬਹੁਤ ਮੱਦਦ ਮਿਲੇਗੀ। ਇਸ ਵਰਕਸ਼ਾਪ ਲਈ ਵਿਦਿਆਰਥੀ ਉਤਸ਼ਾਹ ਨਾਲ ਆਪਣੇ ਨਾਮ ਰਜਿਸਟਰ ਕਰਵਾ ਰਹੇ ਹਨ। ਇਸ ਦੇ ਅੱਜ ਪਹਿਲੇ ਦਿਨ ‘ਵਿਸ਼ਵ ਕੈਂਸਰ ਦਿਵਸ’ ਦੇ ਮੌਕੇ ਵਿਦਿਆਰਥੀਆਂ ਨੂੰ ਕੈਂਸਰ ਨਾਮੀਂ ਖਤਰਨਾਕ ਬਿਮਾਰੀ ਬਾਰੇ ਜਾਗਰੂਕ ਕਰਨ ਲਈ ਆਨਲਾਈਨ ਸੈਮੀਨਾਰ ਕਰਵਾਇਆ ਗਿਆ, ਜਿਸ ਦੇ ਪਹਿਲੇ ਸ਼ੈਸ਼ਨ ਵਿੱਚ ਡਾ: ਪਰਮਜੀਤ ਸਿੰਘ, ਵਿਗਿਆਨੀ ਡੀ.ਐੱਨ.ਏ ਲੈਬਸ ਵੱਲੋਂ ਸਰਵਾਈਕਲ ਕੈਂਸਰ ਉੱਪਰ ਗੱਲਬਾਤ ਰੱਖੀ ਗਈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਮਾਨ ਨੇ 11 ਮਾਣਮੱਤੇ ਖਿਡਾਰੀਆਂ ਨੂੰ ਕਲਾਸ-ਵਨ ਅਫ਼ਸਰਾਂ ਦੇ ਨਿਯੁਕਤੀ ਪੱਤਰ ਵੰਡੇ
ਇਸ ਦੇ ਦੂਜੇ ਸ਼ੈਸ਼ਨ ਵਿੱਚ ਡਾ: ਹਿਨਾ ਰੁਹੇਲਾ, (ਐੱਮ ਡੀ ਇਨ ਮਾਈਕਰੋਬਾਇਓਲੋਜੀ) ਵੱਲੋਂ ਜੀਵਾਣੂਆਂ ਦੇ ਕੈਂਸਰ ਅੰਦਰ ਅਹਿਮ ਰੋਲ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੱਤੀ। (World Cancer Day) ਇਸ ਵਿੱਚ ਬਾਟਨੀ, ਜੂਆਲੋਜੀ ਅਤੇ ਬਾਇਓਟੈੱਕ ਵਿਭਾਗ ਵੱਲੋਂ ਬੀ.ਐਸ.ਸੀ ਮੈਡੀਕਲ ਅਤੇ ਬੀ.ਐੱਸ.ਸੀ ਬਾਇਓਟੈੱਕਨਾਲਜੀ ਦੇ ਲੱਗਭਗ 100 ਵਿਦਿਆਰਥੀਆਂ ਦੁਆਰਾ ਭਾਗ ਲਿਆ ਗਿਆ।ਇਸ ਵਰਕਸ਼ਾਪ ਦੇ ਕਨਵੀਨਰ ਪ੍ਰੋ: ਰੋਮੀ ਗਰਗ ਵੱਲੋਂ ਕਿਹਾ ਗਿਆ ਕਿ ਇਸ ਤਰ੍ਹਾਂ ਦੇ ਉਪਰਾਲੇ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਅਥਾਹ ਵਾਧਾ ਕਰਨ ਲਈ ਸਹਾਈ ਹੁੰਦੇ ਹਨ। ਇਸ ਮੌਕੇ ਪ੍ਰੋ: ਰਚਨਾ (ਕਨਵੀਨਰ, ਕੈਰੀਅਰ ਕਾਉਂਸਲਿੰਗ ਅਤੇ ਪਲੇਸਮੈਂਟ ਸੈੱਲ), ਪ੍ਰੋ: ਲਵਲੀਨ, ਪ੍ਰੋ: ਸੋਹੇਲ, ਪ੍ਰੋ: ਸੁਨੀਤ, ਪ੍ਰੋ: ਯੋਧਾ ਸਿੰਘ, ਪ੍ਰੋ: ਹਰਪ੍ਰੀਤ ਸਿੰਘ, ਪ੍ਰੋ: ਲਖਵਿੰਦਰ ਕੌਰ, ਪ੍ਰੋ: ਹਰਵਿੰਦਰ ਕੌਰ, ਪ੍ਰੋ: ਨਵਨੀਤ ਕੌਰ, ਪ੍ਰੋ: ਜੋਤੀ ਅਤੇ ਪ੍ਰੋ: ਤਰਨਪ੍ਰੀਤ ਕੌਰ ਹਾਜਿਰ ਰਹੇ।