ਹੋਣਹਾਰ ਬੱਚਿਆਂ ਨੂੰ ਮੈਡਲਾਂ ਨਾਲ ਕੀਤਾ ਸਨਮਾਨਿਤ
ਕੋਟਕਪੂਰਾ (ਸੁਭਾਸ਼ ਸ਼ਰਮਾ/ਅਜੈ ਮਨਚੰਦਾ)। ਕੋਟਕਪੂਰਾ ਦੇ ਮੌਗਾ ਰੌਡ ਉਪਰ ਸਥਿਤ ਅਮਨ ਨਗਰ,ਨਿਊ ਅਮਨ ਨਗਰ ਅਤੇ ਨਾਨਕ ਨਗਰੀ ਇਲਾਕੇ ਵਿਚ ਲੋਕਾਂ ਨੂੰ ਖਾਸ ਤੌਰ ’ਤੇ ਔਰਤਾਂ ਨੂੰ ਸਮਾਜਿਕ ਤੌਰ ’ਤੇ ਪ੍ਰੇਰਿਤ, ਜਾਗਰੂਕ ਕਰਨ ਲਈ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਮਾਣਯੋਗ ਐਸ ਐਸ ਪੀ ਫ਼ਰੀਦਕੋਟ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਸਭ ਇੰਸਪੈਕਟਰ ਜੋਗਿੰਦਰ ਕੌਰ ਇੰਚਾਰਜ ਵੌਮੈਨ ਸੈਲ ਜ਼ਿਲ੍ਹਾ ਫਰੀਦਕੋਟ ਸਨ ਅਤੇ ਏ ਐਸ ਆਈ ਜਗਸੀਰ ਸਿੰਘ ਇੰਚਾਰਜ ਸਾਂਝ ਕੇਂਦਰ ਕੋਟਕਪੂਰਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਸਭ ਤੋਂ ਪਹਿਲਾਂ ਸਮਾਜ ਸੇਵੀ ਉਦੇ ਰੰਦੇਵ ਅਤੇ ਇਲਾਕੇ ਦੇ ਨਾਮਵਰ ਗਾਇਕ ਦਰਸ਼ਨਜੀਤ ਵੱਲੋਂ ਸਭ ਨੂੰ ਜੀ ਆਂਇਆ ਕਿਹਾ ਅਤੇ ਇਸ ਸਮਾਗਮ ਸੰਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮੁੱਖ ਮਹਿਮਾਨ ਸਭ ਇੰਸਪੈਕਟਰ ਜੋਗਿੰਦਰ ਕੌਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਸੀਂ ਮਾਣਯੋਗ ਡੀ. ਜੀ. ਪੀ. ਸਾਹਿਬ, ਐਸ. ਐਸ. ਪੀ. ਫ਼ਰੀਦਕੋਟ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਆਮ ਲੋਕਾਂ ਵਿੱਚ ਖਾਸ ਕਰਕੇ ਘਰੇਲੂ, ਵਿਭਾਗੀ ਔਰਤਾਂ, ਸਕੂਲ ਕਾਲਜ ਦੀਆਂ ਵਿਦਿਆਰਥਣਾਂ ਨੂੰ ਯੋਗ ਸਹਾਇਤਾ ਪ੍ਰਦਾਨ ਕਰਨ ਲਈ ਅਤੇ ਪੁਲਿਸ ਵਿਭਾਗ ਨਾਲ ਸਾਂਝ ਪਿਆਰ, ਵਿਸ਼ਵਾਸ, ਸਕਾਰਾਤਮਕ ਤਾਲਮੇਲ ਪੈਦਾ ਕਰਨ ਲਈ ਹੀ ਸਾਂਝ ਕੇਂਦਰ ਬਣਾਏ ਗਏ ਹਨ। ਲੋਕ ਬਿਨਾਂ ਕਿਸੇ ਡਰ ਭੈਅ ਤੋਂ ਆ ਕੇ ਆਪਣੇ ਕੰਮ ਕਰਵਾ ਸਕਦੇ ਹਨ, ਹੋਰ ਜਾਣਕਾਰੀ ਲੈ ਸਕਦੇ ਹਨ।
ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਗੰਭੀਰ ਟਿੱਪਣੀ ਕਰਦਾ ਨਾਟਕ ਕੀਤਾ ਪੇਸ਼
ਸਾਂਝ ਕੇਂਦਰ ਇੰਚਾਰਜ ਏ. ਐਸ. ਆਈ. ਜਗਸੀਰ ਸਿੰਘ ਵੱਲੋਂ ਸਾਂਝ ਕੇਂਦਰ ਵੱਲੋਂ ਮੁਹੱਇਆ ਕਰਵਾਈਆਂ ਜਾਂਦੀਆਂ ਸਭਨਾਂ ਸਹੂਲਤਾਂ ਦੀ ਵਿਸਥਾਰ ਜਾਣਕਾਰੀ ਦਿੱਤੀ ਗਈ ਅਤੇ ਪ੍ਰਚਾਰ ਸਮੱਗਰੀ ਵੀ ਵੰਡੀ ਗਈ। ਇਸ ਮੌਕੇ ਅਧਿਆਪਕ ਅਤੇ ਥੀਏਟਰ ਆਰਟਿਸਟ ਰੰਗ ਹਰਜਿੰਦਰ ਦੀ ਟੀਮ ਵੱਲੋਂ ਦਿਲਾਂ ਨੂੰ ਝੰਜੋੜ ਦੇਣ ਵਾਲਾ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਗੰਭੀਰ ਟਿੱਪਣੀ ਕਰਦਾ ਨਾਟਕ “ਬੰਬੀਹਾ” ਖੇਡਿਆ ਗਿਆ ਜਿਸਨੇ ਇਲਾਕਾ ਨਿਵਾਸੀਆਂ ਨੂੰ ਹੰਝੂ ਵਹਾਉਣ ਲਈ ਮਜਬੂਰ ਕਰ ਦਿੱਤਾ।
ਗਾਇਕ ਦਰਸ਼ਨਜੀਤ ਨੇ ਦੱਸਿਆ ਕਿ ਇਸ ਸਮਾਗਮ ਲਈ ਸਾਰੇ ਹੀ ਸਤਿਕਾਰਯੋਗ ਮੁਹੱਲਾ ਨਿਵਾਸੀਆਂ ਨੇ ਜੀਅ ਤੋੜ ਮਿਹਨਤ ਕੀਤੀ ਹੈ। ਅੰਤ ਵਿੱਚ ਮੁੱਖ ਮਹਿਮਾਨ ਵੱਲੋਂ ਇਲਾਕੇ ਦੇ ਪੜ੍ਹਾਈ, ਖੇਡਾਂ, ਪੇਂਟਿੰਗ ਮੁਕਾਬਲੇ ਵਿਚ ਮੋਹਰੀ ਸਥਾਨ ਵਾਲੇ ਬੱਚਿਆਂ ਨੂੰ ਮੈਡਲ ਨਾਲ ਕੇ ਸਨਮਾਨਿਤ ਵੀ ਕੀਤਾ ਗਿਆ। ਇਲਾਕਾ ਨਿਵਾਸੀਆਂ ਵੱਲੋਂ ਇਸ ਸਮਾਗਮ ਨੂੰ ਵੇਖ ਕੇ ਸਰਕਾਰ ਨੂੰ ਅਪੀਲ ਕੀਤੀ ਕਿ ਇਹੋ ਜਿਹੇ ਸਮਾਗਮ ਹਰ ਗਲੀ ਮੁਹੱਲੇ ਵਿਚ ਲਗਾਤਾਰ ਹੁੰਦੇ ਰਹਿਣੇ ਚਾਹੀਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ