Shah Satnam Ji Boys College ਨੇ ਪਰਾਲੀ ਦੇ ਨਬੇੜੇ ਲਈ ਇਸ ਤਰ੍ਹਾਂ ਕੀਤਾ ਜਾਗਰੂਕ

Shah Satnam Ji Boys College
Shah Satnam Ji Boys College ਨੇ ਪਰਾਲੀ ਦੇ ਨਬੇੜੇ ਲਈ ਇਸ ਤਰ੍ਹਾਂ ਕੀਤਾ ਜਾਗਰੂਕ

Shah Satnam Ji Boys College: ਸਰਸਾ (ਸੱਚ ਕਹੂੰ ਨਿਊਜ਼)। ਚੌਧਰੀ ਚਰਨ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਅਧੀਨ ਖੇਤੀ ਵਿਗਿਆਨ ਕੇਂਦਰ ਸਰਸਾ ਵੱਲੋਂ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ, ਸਰਸਾ ਵਿਖੇ ਪਰਾਲੀ ਨਿਬੇੜੇ ਬਾਰੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ਨੂੰ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨਾਂ ਤੇ ਵਾਤਾਵਰਨ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਸੀ।

ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਪਰਾਲੀ ਸਾੜਨ ਨਾਲ ਹਵਾ ਪ੍ਰਦੂਸ਼ਣ ਵਧਦਾ ਹੈ, ਮਿੱਟੀ ਦੀ ਉਪਜਾਊ ਸ਼ਕਤੀ ਘਟਦੀ ਹੈ ਤੇ ਮਨੁੱਖੀ ਸਿਹਤ ’ਤੇ ਵੀ ਬੁਰਾ ਅਸਰ ਪੈਂਦਾ ਹੈ। ਵਿਗਿਆਨੀਆਂ ਨੇ ਸਮਝਾਇਆ ਕਿ ਪਰਾਲੀ ਨੂੰ ਸਾੜਨ ਦੀ ਬਜਾਏ ਗੱਠਾਂ ਬਣਾ ਕੇ ਵਰਤੋਂ, ਸੁਪਰ ਸੀਡਰ ਨਾਲ ਬਿਜਾਈ ਜਾਂ ਪਰਾਲੀ ਨੂੰ ਖੇਤ ’ਚ ਮਿਲਾਉਣ ਵਰਗੇ ਵਿਗਿਆਨਕ ਤੇ ਵਾਤਾਵਰਨ-ਅਨੁਕੂਲ ਤਰੀਕੇ ਅਪਣਾ ਕੇ ਪ੍ਰਦੂਸ਼ਣ ਨੂੰ ਪ੍ਰਭਾਵੀ ਢੰਗ ਨਾਲ ਘਟਾਇਆ ਜਾ ਸਕਦਾ ਹੈ।

Shah Satnam Ji Boys College

ਇਸ ਮੌਕੇ ਲੇਖ ਲਿਖਣ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਦਾ ਵਿਸ਼ਾ ਪਰਾਲੀ ਨਿਬੇੜੇ ਦੇ ਪ੍ਰਭਾਵੀ ਉਪਾਅ ਸੀ। ਮੁਕਾਬਲੇ ’ਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ’ਚੋਂ ਸਰਵੋਤਮ ਤਿੰਨ ਨਿਬੰਧ ਚੁਣ ਕੇ ਪੁਰਸਕਾਰ ਭੇਂਟ ਕੀਤੇ ਗਏ।

Read Also : ਰੂਹਾਨੀਅਤ : ਸਮੇਂ ਦੀ ਕਦਰ ਕਰੋ : ਪੂਜਨੀਕ ਗੁਰੂ ਜੀ

ਪ੍ਰੋਗਰਾਮ ’ਚ ਖੇਤੀ ਵਿਗਿਆਨ ਕੇਂਦਰ ਸਰਸਾ ਦੇ ਵਿਗਿਆਨੀ ਡਾ. ਸੁਨੀਲ ਬੈਨੀਵਾਲ, ਡਾ. ਵਿਨੀਤਾ ਰਾਜਪੂਤ ਤੇ ਡਾ. ਨਰਿੰਦਰ ਕੁਮਾਰ ਮੌਜ਼ੂਦ ਰਹੇ। ਵਿਗਿਆਨੀਆਂ ਨੇ ਪਰਾਲੀ ਨਿਬੇੜੇ ਦੇ ਵਿਗਿਆਨਕ ਤਰੀਕਿਆਂ ’ਤੇ ਵਿਸਥਾਰ ਨਾਲ ਚਾਨਣਾ ਪਾਇਆ ਤੇ ਨਵੀਨਤਮ ਤਕਨੀਕਾਂ ਰਾਹੀਂ ਪ੍ਰਦੂਸ਼ਣ ਘਟਾਉਣ ਦੀ ਲੋੜ ’ਤੇ ਜੋਰ ਦਿੱਤਾ।

ਕਾਲਜ ਪ੍ਰਿੰਸੀਪਲ ਡਾ. ਦਿਲਾਵਰ ਸਿੰਘ ਸਮੇਤ ਫੈਕਲਟੀ ਮੈਂਬਰਾਂ ਨੇ ਪ੍ਰੋਗਰਾਮ ’ਚ ਸਹਿਯੋਗ ਦਿੱਤਾ ਤੇ ਵਿਦਿਆਰਥੀਆਂ ਨੂੰ ਵਾਤਾਵਰਨ ਸੰਭਾਲ ਦੇ ਯਤਨਾਂ ’ਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ।

ਨਤੀਜੇ ਇੰਜ ਰਹੇ

  • ਪਹਿਲਾ ਸਥਾਨ: ਬੀਪੀਐੱਡ ਦੂਜਾ ਸਾਲ – ਸੰਜੇ
  • ਦੂਜਾ ਸਥਾਨ: ਬੀਪੀਐੱਡ ਪਹਿਲਾ ਸਾਲ – ਮਨੋਜ
  • ਤੀਜਾ ਸਥਾਨ: ਬੀਪੀਐੱਡ – ਵਿਕਰਮ ਸਿੰਘ