ਆਸਟ੍ਰੇਲੀਆਈ ਕ੍ਰਿਕਟਰ ਐਂਡਰਿਊ ਸਾਇਮੰਡਸ ਦੀ ਸੜਕ ਹਾਦਸੇ ’ਚ ਮੌਤ

skynews-andrew

 ਕ੍ਰਿਕਟ ਜਗਤ ’ਚ ਸੋਗ ਦੀ ਲਹਿਰ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਆਸਟ੍ਰੇਲੀਆਈ ਆਲਰਾਊਂਡਰ ਐਂਡਰਿਊ ਸਾਇਮੰਡਸ ਦੀ ਸ਼ਨਿੱਚਰਵਾਰ ਦੇਰ ਰਾਤ ਇਕ ਕਾਰ ਹਾਦਸੇ ‘ਚ ਮੌਤ ਹੋ ਗਈ। ਇਸ ਹਾਦਸੇ ਕਾਰਨ ਕ੍ਰਿਕਟ ਜਗਤ ’ਚ ਸੋਗ ਦੀ ਲਹਿਰ ਫੈਲ ਗਈ। ਕੁਈਨਜ਼ਲੈਂਡ ਪੁਲਿਸ ਨੇ ਦੱਸਿਆ ਕਿ ਸ਼ਹਿਰ ਤੋਂ ਕਰੀਬ 50 ਕਿਲੋਮੀਟਰ ਪੱਛਮ ਵਿੱਚ ਹਰਵੇ ਰੇਂਜ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਸੜਕ ਉੱਤੇ ਪਲਟ ਗਈ। ਇਸ ਕਾਰ ਵਿੱਚ ਐਂਡਰਿਊ ਸਾਇਮੰਡਸ ਸਨ। ਪੁਲਿਸ ਨੇ ਦੱਸਿਆ ਕਿ ਹਾਦਸਾ ਐਲਿਸ ਰਿਵਰ ਬ੍ਰਿਜ ਨੇੜੇ ਵਾਪਰਿਆ। ਸਾਇਮੰਡਸ ਕਾਰ ਵਿਚ ਇਕੱਲਾ ਸੀ। ਉਸ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਸਾਈਮੰਡਸ ਜਖਮਾਂ ਦਾ ਤਾਬ ਨਾ ਝੱਲਦੇ ਹੋਏ ਦਮ ਤੋੜ ਗਏ।

ਸਾਬਕਾ ਕ੍ਰਿਕਟਰਾਂ ਨੇ ਦੁੱਖ ਪ੍ਰਗਟਾਇਆ

46 ਸਾਲਾ ਐਂਡਰਿਊ ਸਾਇਮੰਡਸ ਦੀ ਮੌਤ ਤੋਂ ਬਾਅਦ ਕ੍ਰਿਕਟ ਜਗਤ ਨਿਰਾਸ਼ਾ ਵਿੱਚ ਹੈ। ਸਾਬਕਾ ਕ੍ਰਿਕਟਰਾਂ ਨੇ ਦੁੱਖ ਪ੍ਰਗਟ ਕੀਤਾ ਹੈ। ਆਸਟ੍ਰੇਲੀਆ ਦੇ ਸਾਬਕਾ ਵਿਕਟਕੀਪਰ ਐਡਮ ਗਿਲਕ੍ਰਿਸਟ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਰਾਹੀਂ ਆਪਣਾ ਦੁੱਖ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਦਰਦਨਾਕ ਹੈ। ਆਸਟਰੇਲੀਆ ਦੇ ਸਾਬਕਾ ਕਪਤਾਨ ਮਾਰਕ ਟੇਲਰ ਨੇ ਕਿਹਾ ਕਿ ਇਹ ਕ੍ਰਿਕਟ ਲਈ ਇੱਕ ਹੋਰ ਦੁਖਦਾਈ ਦਿਨ ਹੈ। ਪਾਕਿਸਤਾਨੀ ਦਿੱਗਜ ਬੱਲੇਬਾਜ਼ ਸ਼ੋਏਬ ਅਖਤਰ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋਏ ਕਿਹਾ ਕਿ ਮੈਦਾਨ ਅਤੇ ਉਸ ਤੋਂ ਬਾਹਰ ਸਾਡਾ ਬਹੁਤ ਖੂਬਸੂਰਤ ਰਿਸ਼ਤਾ ਸੀ।

ਐਂਡਰਿਊ ਨਾ ਸਿਰਫ ਆਪਣੇ ਖੇਡਣ ਦੇ ਸਟਾਈਲ ਕਾਰਨ ਸਗੋਂ ਬੁੱਲ੍ਹਾਂ ‘ਤੇ ਸਫੇਦ ਕਰੀਮ ਅਤੇ ਗੁਥੇ ਹੋਏ ਵਾਲਾਂ ਕਾਰਨ ਵੀ ਕਾਫੀ ਚਰਚਾ ‘ਚ ਰਹੇ। ਕ੍ਰਿਕਟ ਤੋਂ ਇਲਾਵਾ, ਉਸਨੇ ਬਾਲੀਵੁੱਡ ਵਿੱਚ ਕੰਮ ਕੀਤਾ ਅਤੇ ਬਿੱਗ ਬੌਸ 5 ਵਿੱਚ ਐਂਡਰਿਊ ਸਾਇਮੰਡਸ ਨਜ਼ਰ ਆਏ ਸਨ।

ਇਸ ਸਾਲ ਆਸਟ੍ਰੇਲੀਆ ਨੇ ਗੁਆਏ ਆਪਣਏ ਤਿੰਨ ਖਿਡਾਰੀ

ਆਸਟ੍ਰੇਲੀਆਈ ਖੇਡ ਜਗਤ ਲਈ ਇਹ ਸਾਲ ਬਹੁਤ ਹੀ ਨਿਰਾਸ਼ਾ ਭਰਿਆ ਰਿਹਾ ਹੈ। ਆਸਟ੍ਰੇਲੀਆਈ ਖਿਡਾਰੀ ਰਾਡ ਮਾਰਸ਼ ਅਤੇ ਸ਼ੇਨ ਵਾਰਨ ਦੀ ਵੀ ਇਸ ਸਾਲ ਮੌਤ ਹੋ ਗਈ ਸੀ। ਸ਼ੇਨ ਵਾਰਨ ਦੀ ਥਾਈਲੈਂਡ ਦੇ ਇੱਕ ਫਾਰਮ ਹਾਊਸ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਅਤੇ ਹੁਣ ਐਂਡਰਿਊ ਸਾਇਮੰਡਸ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ