ਜਿਹੜੀ ਟੀਮ ਜਿੱਤੇਗੀ ਉਹ ਪਹੁੰਚੇਗੀ ਸੈਮੀਫਾਈਨਲ ਵਿੱਚ | AUS Vs AFG
- ਅਫਗਾਨਿਸਤਾਨ ਨੇ ਇੰਗਲੈਂਡ ਨੂੰ ਹਰਾ ਕੇ ਕੀਤਾ ਹੈ ਟੂਰਨਾਮੈਂਟ ਤੋਂ ਬਾਹਰ
AUS Vs AFG: ਸਪੋਰਟਸ ਡੈਸਕ। ਚੈਂਪੀਅਨਜ਼ ਟਰਾਫੀ 2025 ਦਾ 10ਵਾਂ ਮੈਚ ਅੱਜ ਲਾਹੌਰ ਦੇ ਗੱਦਾਫੀ ਸਟੇਡੀਅਮ ’ਚ ਖੇਡਿਆ ਜਾਵੇਗਾ। ਇਸ ’ਚ ਸਟੀਵ ਸਮਿਥ ਦੀ ਅਗਵਾਈ ਵਾਲੀ ਅਸਟਰੇਲੀਆ ਤੇ ਹਸਮਤੁੱਲਾ ਸ਼ਾਹਿਦੀ ਦੀ ਅਗਵਾਈ ਵਾਲੀ ਅਫਗਾਨਿਸਤਾਨ ਦੀਆਂ ਟੀਮਾਂ ਇੱਕ-ਦੂਜੇ ਦਾ ਸਾਹਮਣਾ ਕਰਨਗੀਆਂ। ਇਸ ਮੈਚ ਦਾ ਨਤੀਜਾ ਦੋਵਾਂ ਟੀਮਾਂ ਦੇ ਅਗਲੇ ਦੌਰ ’ਚ ਪਹੁੰਚਣ ਦੀਆਂ ਸੰਭਾਵਨਾਵਾਂ ਨੂੰ ਪ੍ਰਭਾਵਿਤ ਕਰੇਗਾ। ਜੇਕਰ ਅਫਗਾਨਿਸਤਾਨ ਹਾਰ ਜਾਂਦਾ ਹੈ, ਤਾਂ ਇਹ ਟੂਰਨਾਮੈਂਟ ਤੋਂ ਲਗਭਗ ਬਾਹਰ ਹੋ ਜਾਵੇਗਾ।
ਇਹ ਖਬਰ ਵੀ ਪੜ੍ਹੋ : Fazilka News: ਜ਼ਿਲ੍ਹਾ ਫਾਜ਼ਿਲਕਾ ਦੇ 6 ਪ੍ਰਾਇਮਰੀ ਅਧਿਆਪਕਾਂ ਦੀ ਫਿਨਲੈਂਡ ਟ੍ਰੇਨਿੰਗ ਲਈ ਹੋਈ ਚੋਣ
ਅਸਟਰੇਲੀਆ ਦੀ ਹਾਰ ਦੀ ਸਥਿਤੀ ’ਚ, ਉਸ ਨੂੰ ਇੰਗਲੈਂਡ ਤੇ ਦੱਖਣੀ ਅਫਰੀਕਾ ਵਿਚਕਾਰ ਮੈਚ ਦੇ ਨਤੀਜੇ ’ਤੇ ਨਿਰਭਰ ਕਰਨਾ ਪਵੇਗਾ। ਗੱਦਾਫੀ ਸਟੇਡੀਅਮ ’ਚ ਹੁਣ ਤੱਕ ਖੇਡੇ ਗਏ ਦੋਵੇਂ ਮੈਚਾਂ ’ਚ, ਪਿੱਚ ਬੱਲੇਬਾਜ਼ਾਂ ਲਈ ਮਦਦਗਾਰ ਰਹੀ ਹੈ। ਪਹਿਲੇ ਮੈਚ ’ਚ, ਅਸਟਰੇਲੀਆ ਨੇ ਇੰਗਲੈਂਡ ਦੇ 351 ਦੌੜਾਂ ਦੇ ਵੱਡੇ ਸਕੋਰ ਦਾ ਪਿੱਛਾ ਕੀਤਾ। ਦੂਜੇ ਮੈਚ ’ਚ ਇੰਗਲੈਂਡ ਤੇ ਅਫਗਾਨਿਸਤਾਨ ਵਿਚਕਾਰ ਕੁੱਲ 600 ਤੋਂ ਵੱਧ ਦੌੜਾਂ ਬਣੀਆਂ। ਸ਼ੁੱਕਰਵਾਰ ਨੂੰ ਵੀ ਪਿੱਚ ਬੱਲੇਬਾਜ਼ੀ ਲਈ ਅਨੁਕੂਲ ਰਹਿਣ ਦੀ ਉਮੀਦ ਹੈ। ਅਜਿਹੀ ਸਥਿਤੀ ਵਿੱਚ, ਬੱਲੇਬਾਜ਼ਾਂ ਨੂੰ ਮੌਜ-ਮਸਤੀ ਕਰਨ ਦਾ ਮੌਕਾ ਮਿਲ ਸਕਦਾ ਹੈ। AUS Vs AFG
ਮੈਚ ਸਬੰਧੀ ਜਾਣਕਾਰੀ | AUS Vs AFG
- ਟੂਰਨਾਮੈਂਟ : ਆਈਸੀਸੀ ਚੈਂਪੀਅਨਜ਼ ਟਰਾਫੀ 2025
- ਮੈਚ : 10ਵਾਂ ਮੈਚ
- ਟੀਮਾਂ : ਅਫਗਾਨਿਸਤਾਨ ਬਨਾਮ ਅਸਟਰੇਲੀਆ
- ਮਿਤੀ : 28/2/2025
- ਸਟੇਡੀਅਮ : ਗੱਦਾਫੀ ਸਟੇਡੀਅਮ, ਲਾਹੌਰ
- ਸਮਾਂ : ਟਾਸ, ਦੁਪਹਿਰ 2:00 ਵਜੇ, ਮੈਚ ਸ਼ੁਰੂ, ਦੁਪਹਿਰ 2:30 ਵਜੇ
ਲਾਹੌਰ ’ਚ ਕਿਵੇਂ ਰਹੇਗਾ ਮੌਸਮ? | AUS Vs AFG
ਮੌਸਮ ਦੀ ਭਵਿੱਖਬਾਣੀ ਅਨੁਸਾਰ, ਲਾਹੌਰ ’ਚ ਦਿਨ ਭਰ ਬੱਦਲਵਾਈ ਰਹਿਣ ਦੀ ਉਮੀਦ ਹੈ ਜਦੋਂ ਕਿ ਦੁਪਹਿਰ ਤੇ ਸ਼ਾਮ ਨੂੰ ਹਲਕੀ ਬਾਰਿਸ਼ ਹੋ ਸਕਦੀ ਹੈ। ਸ਼ੁਰੂਆਤੀ ਘੰਟਿਆਂ ’ਚ ਮੀਂਹ ਦੀ ਤੀਬਰਤਾ ਜ਼ਿਆਦਾ ਹੋਣ ਦੀ ਉਮੀਦ ਹੈ, ਜਿਸ ਕਾਰਨ ਮੈਚ ਸ਼ੁਰੂ ਹੋਣ ’ਚ ਦੇਰੀ ਹੋ ਸਕਦੀ ਹੈ ਜਾਂ ਖੇਡ ਦੌਰਾਨ ਰੁਕਾਵਟ ਆ ਸਕਦੀ ਹੈ। ਤਾਪਮਾਨ ਲਗਭਗ 15-16 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ। ਸਵੇਰੇ 7 ਵਜੇ ਤੋਂ ਬਾਅਦ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਹਾਲਾਂਕਿ, ਮੌਸਮ ’ਚ ਸੁਧਾਰ ਹੋਣ ਦੀ ਉਮੀਦ ਹੈ ਤੇ ਦੁਪਹਿਰ ਤੱਕ ਸੂਰਜ ਨਿਕਲਣ ਦੀ ਸੰਭਾਵਨਾ ਹੈ। ਜੇਕਰ ਮੀਂਹ ਲੰਬੇ ਸਮੇਂ ਤੱਕ ਜਾਰੀ ਰਹਿੰਦਾ ਹੈ, ਤਾਂ ਮੈਚ ਦੇ ਓਵਰ ਘਟਾਏ ਜਾ ਸਕਦੇ ਹਨ ਜਾਂ ਮੈਚ ਪੂਰੀ ਤਰ੍ਹਾਂ ਰੱਦ ਕੀਤਾ ਜਾ ਸਕਦਾ ਹੈ, ਜਿਸ ਕਾਰਨ ਅੰਕ ਸਾਂਝੇ ਕੀਤੇ ਜਾਣਗੇ।
ਸੰਭਾਵੀ ਸੈਮੀਫਾਈਨਲ ਸਮੀਕਰਨ | AUS Vs AFG
- ਜੇਕਰ ਅਫਗਾਨਿਸਤਾਨ ਜਿੱਤਦਾ ਹੈ ਤੇ ਇੰਗਲੈਂਡ ਵੀ ਜਿੱਤਦਾ ਹੈ
- ਅਫਗਾਨਿਸਤਾਨ ਤੇ ਦੱਖਣੀ ਅਫਰੀਕਾ/ਅਸਟਰੇਲੀਆ ਕੁਆਲੀਫਾਈ ਕਰਨਗੇ (ਨੈੱਟ ਰਨ ਰੇਟ ਦੇ ਆਧਾਰ ’ਤੇ ਫੈਸਲਾ ਕੀਤਾ ਜਾਵੇਗਾ)।
- ਜੇਕਰ ਅਫਗਾਨਿਸਤਾਨ ਜਿੱਤਦਾ ਹੈ ਤੇ ਦੱਖਣੀ ਅਫਰੀਕਾ ਵੀ ਜਿੱਤਦਾ ਹੈ
- ਅਫਗਾਨਿਸਤਾਨ ਤੇ ਦੱਖਣੀ ਅਫਰੀਕਾ ਸੈਮੀਫਾਈਨਲ ’ਚ ਪਹੁੰਚਣਗੇ।
- ਜੇਕਰ ਅਸਟਰੇਲੀਆ ਜਿੱਤਦਾ ਹੈ ਤੇ ਇੰਗਲੈਂਡ ਵੀ ਜਿੱਤਦਾ ਹੈ
- ਅਸਟਰੇਲੀਆ ਤੇ ਦੱਖਣੀ ਅਫਰੀਕਾ ਸੈਮੀਫਾਈਨਲ ’ਚ ਪਹੁੰਚਣਗੇ।
- ਜੇਕਰ ਅਸਟਰੇਲੀਆ ਜਿੱਤ ਜਾਂਦਾ ਹੈ ਤੇ ਦੱਖਣੀ ਅਫਰੀਕਾ ਵੀ ਜਿੱਤਦਾ ਹੈ
- ਅਸਟਰੇਲੀਆ ਤੇ ਦੱਖਣੀ ਅਫਰੀਕਾ ਸੈਮੀਫਾਈਨਲ ’ਚ ਪਹੁੰਚਣਗੇ।
ਜੇ ਮੈਚ ਮੀਂਹ ਕਾਰਨ ਰੱਦ ਹੋ ਜਾਵੇ ਤਾਂ ਕੀ ਹੋਵੇਗਾ? | AUS Vs AFG
ਸ਼ੁੱਕਰਵਾਰ ਨੂੰ ਲਾਹੌਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਇਹ ਮੈਚ ਮੀਂਹ ਕਾਰਨ ਰੱਦ ਹੋ ਜਾਂਦਾ ਹੈ, ਤਾਂ ਦੋਵਾਂ ਟੀਮਾਂ ਨੂੰ 1-1 ਅੰਕ ਦਿੱਤਾ ਜਾਵੇਗਾ। ਇਸ ਇੱਕ ਵਾਧੂ ਅੰਕ ਦੇ ਨਾਲ, ਅਸਟਰੇਲੀਆ ਦੇ ਕੁੱਲ ਅੰਕ ਚਾਰ ਹੋ ਜਾਣਗੇ, ਜਿਸ ਨਾਲ ਉਨ੍ਹਾਂ ਨੂੰ ਸੈਮੀਫਾਈਨਲ ਲਈ ਕੁਆਲੀਫਾਈ ਕਰਨ ’ਚ ਮਦਦ ਮਿਲੇਗੀ। ਦੂਜੇ ਪਾਸੇ, ਅਫਗਾਨਿਸਤਾਨ ਨੂੰ ਇੰਗਲੈਂਡ ਬਨਾਮ ਦੱਖਣੀ ਅਫਰੀਕਾ ਮੈਚ ਦੇ ਨਤੀਜੇ ਦੀ ਉਡੀਕ ਕਰਨੀ ਪਵੇਗੀ। ਜੇਕਰ ਇੰਗਲੈਂਡ ਦੱਖਣੀ ਅਫਰੀਕਾ ਨੂੰ ਵੱਡੇ ਫਰਕ ਨਾਲ ਹਰਾ ਦਿੰਦਾ ਹੈ, ਤਾਂ ਹੀ ਅਫਗਾਨਿਸਤਾਨ ਦੇ ਸੈਮੀਫਾਈਨਲ ’ਚ ਪਹੁੰਚਣ ਦੀ ਸੰਭਾਵਨਾ ਬਣ ਜਾਵੇਗੀ।
ਜੇਕਰ ਦੱਖਣੀ ਅਫਰੀਕਾ ਫਿਰ ਇੰਗਲੈਂਡ ਨੂੰ ਹਰਾ ਦਿੰਦਾ ਹੈ, ਤਾਂ ਉਹ 5 ਅੰਕਾਂ ਨਾਲ ਗਰੁੱਪ ’ਚ ਸਿਖਰ ’ਤੇ ਰਹੇਗਾ ਤੇ ਅਸਟਰੇਲੀਆ ਦੂਜੇ ਸਥਾਨ ’ਤੇ ਰਹਿ ਕੇ ਸੈਮੀਫਾਈਨਲ ਲਈ ਕੁਆਲੀਫਾਈ ਕਰੇਗਾ। ਜੇਕਰ ਇੰਗਲੈਂਡ ਜਿੱਤ ਜਾਂਦਾ ਹੈ ਤਾਂ ਦੱਖਣੀ ਅਫਰੀਕਾ ਤੇ ਅਫਗਾਨਿਸਤਾਨ ਦੇ 3-3 ਅੰਕ ਹੋਣਗੇ ਤੇ ਮੈਚ ਦਾ ਫੈਸਲਾ ਨੈੱਟ ਰਨ ਰੇਟ ਦੇ ਆਧਾਰ ’ਤੇ ਹੋਵੇਗਾ। ਅਫਗਾਨਿਸਤਾਨ ਦਾ ਮੌਜ਼ੂਦਾ ਨੈੱਟ ਰਨ ਰੇਟ -0.99 ਹੈ, ਜੋ ਕਿ ਬਹੁਤ ਮਾੜੀ ਸਥਿਤੀ ਹੈ। ਸੈਮੀਫਾਈਨਲ ’ਚ ਪਹੁੰਚਣ ਲਈ, ਦੱਖਣੀ ਅਫਰੀਕਾ ਨੂੰ 301 ਦੌੜਾਂ ਦਾ ਪਿੱਛਾ ਕਰਦੇ ਹੋਏ ਘੱਟੋ-ਘੱਟ 207 ਦੌੜਾਂ ਨਾਲ ਹਾਰਨਾ ਪਵੇਗਾ, ਜੋ ਕਿ ਲਗਭਗ ਅਸੰਭਵ ਹੈ।
ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | AUS Vs AFG
ਅਫਗਾਨਿਸਤਾਨ : ਹਸ਼ਮਤੁੱਲਾ ਸ਼ਾਹਿਦੀ (ਕਪਤਾਨ), ਇਬਰਾਹਿਮ ਜ਼ਦਰਾਨ, ਰਹਿਮਾਨਉੱਲਾ ਗੁਰਬਾਜ਼ (ਵਿਕਟਕੀਪਰ), ਸਦੀਕਉੱਲਾ ਅਟਲ, ਰਹਿਮਤ ਸ਼ਾਹ, ਇਕਰਾਮ ਅਲੀਖਿਲ, ਗੁਲਬਦੀਨ ਨਾਇਬ, ਅਜ਼ਮਤੁੱਲਾ ਉਮਰਜ਼ਈ, ਮੁਹੰਮਦ ਨਬੀ, ਰਾਸ਼ਿਦ ਖਾਨ, ਨੰਗਿਆਲ ਖਰੋਤੀ, ਨੂਰ ਅਹਿਮਦ, ਫਜ਼ਲਹਕ ਫਾਰੂਕੀ, ਫਰੀਦ ਮਲਿਕ, ਨਵੀਦ ਜ਼ਦਰਾਨ।
ਅਸਟਰੇਲੀਆ : ਸਟੀਵ ਸਮਿਥ (ਕਪਤਾਨ), ਮੈਥਿਊ ਸ਼ਾਰਟ, ਟਰੈਵਿਸ ਹੈੱਡ, ਮਾਰਨਸ ਲਾਬੂਸ਼ਾਨੇ, ਜੋਸ਼ ਇੰਗਲਿਸ (ਵਿਕਟਕੀਪਰ), ਐਲੇਕਸ ਕੈਰੀ, ਗਲੇਨ ਮੈਕਸਵੈੱਲ, ਬੇਨ ਡਵਾਰਸ਼ੁਇਸ, ਨਾਥਨ ਐਲਿਸ, ਐਡਮ ਜ਼ਾਂਪਾ, ਸਪੈਂਸਰ ਜੌਹਨਸਨ, ਜੇਕ ਫਰੇਜ਼ਰ-ਮੈਕਗੁਰਕ, ਆਰੋਨ ਹਾਰਡੀ, ਸੀਨ ਐਬੋਟ, ਤਨਵੀਰ ਸੰਘਾ।