ICC ਟੈਸਟ ਰੈਂਕਿੰਗ ’ਚ ਅਸਟਰੇਲੀਆ ਪਹਿਲੇ ਸਥਾਨ ’ਤੇ ਪਹੁੰਚਿਆ, ਭਾਰਤ ਦੂਜੇ ’ਤੇ ਖਿਸਕਿਆ

ICC Test Ranking

ਇੱਕਰੋਜ਼ਾ ਤੇ ਟੀ20 ’ਚ ਭਾਰਤੀ ਟੀਮ ਸਿਖਰ ’ਤੇ | ICC Test Ranking

  • ਭਾਰਤ ਦਾ ਰੈਂਕਿੰਗ ‘ਚ ਨੁਕਸਾਨ ਹੋਣਾ 2020-21 ‘ਚ ਹੋਈ ਅਸਟਰੇਲੀਆ ਟੈਸਟ ਸੀਰੀਜ਼
  • ਟੈਸਟ ਰੈਂਕਿੰਗ ’ਚ ਹੋਇਆ ਨੁਕਸਾਨ

ਸਪੋਰਟਸ ਡੈਸਕ। ਵਿਸ਼ਵ ਚੈਂਪੀਅਨ ਅਸਟਰੇਲੀਆ ਕ੍ਰਿਕੇਟ ਟੀਮ ਭਾਰਤ ਨੂੰ ਪਿੱਛੇ ਹਟਾ ਕੇ ਟੈਸਟ ਰੈਂਕਿੰਗ ’ਚ ਨੰਬਰ 1 ’ਤੇ ਪਹੁੰਚ ਗਿਆ ਹੈ। ਅਸਟਰੇਲੀਆ ਦੇ ਹੁਣ ਟੈਸਟਾਂ ’ਚ 124 ਰੈਟਿੰਗ ਪੁਆਇੰਟ ਹਨ ਤੇ ਉਹ ਸਿਖਰ ’ਤੇ ਹੈ। ਨਾਲ ਹੀ ਭਾਰਤ 4 ਪੁਆਇੰਟ ਪਿੱਛੇ 120 ਅੰਕਾਂ ਨਾਲ ਦੂਜੇ ਸਥਾਲ ’ਤੇ ਹੈ। ਟੈਸਟ ’ਚ ਤੀਜੇ ਸਥਾਨ ’ਤੇ ਇੰਗਲੈਂਡ ਦੀ ਟੀਮ ਹੈ, ਚੌਥੇ ਸਥਾਨ ’ਤੇ ਦੱਖਣੀ ਅਫਰੀਕਾ ਦੀ ਟੀਮ ਹੈ, ਦੱਖਣੀ ਅਫਰੀਕਾ ਦੇ 103 ਅੰਕ ਹਨ, ਜਿਸ ਦੇ ਨਾਲ ਉਹ 100 ਅੰਕਾਂ ਤੋਂ ਉਪਰ ਵਾਲੀ ਚੌਥੀ ਟੀਮ ਹੈ। ਭਾਰਤ ਦਾ ਹੇਠਾਂ ਖਿਸਕਣ ਦਾ ਮੁੱਖ ਕਾਰਨ ਇਹ ਹੈ ਕਿਉਂਕਿ 2020-21 ’ਚ ਅਸਟਰੇਲੀਆ ’ਚ ਉਸ ਦੀ 2-1 ਦੀ ਸੀਰੀਜ਼ ਜਿੱਤ ਰੈਂਕਿੰਗ ’ਚ ਸ਼ਾਮਲ ਚਾਰ ਮੈਚਾਂ ਤੋਂ ਬਾਹਰ ਹੋ ਗਈ ਸੀ। ਸਾਲਾਨਾ ਅਪਡੇਟ ਤੋਂ ਬਾਅਦ ਭਾਰਤੀ ਟੀਮ ਹੁਣ ਇੱਕਰੋਜ਼ਾ ਤੇ ਟੀ20 ਅੰਤਰਰਾਸ਼ਟਰੀ ਰੈਂਕਿੰਗ ’ਚ ਸਿਖਰ ’ਤੇ ਹੀ ਹੈ।

ਇਹ ਵੀ ਪੜ੍ਹੋ : Holiday: ਗਰਮੀ ਦਿਖਾਉਣ ਲੱਗੀ ਆਪਣਾ ਰੂਪ, ਸਕੂਲਾਂ ’ਚ ਇਸ ਦਿਨ ਤੋਂ ਹੋ ਸਕਦੀਆਂ ਨੇ ਛੁੱਟੀਆਂ

ਟੈਸਟ ਰੈਂਕਿੰਗ ’ਚ ਤੀਜੇ ਤੋਂ 9ਵੇਂ ਸਥਾਨ ਤੱਕ ਕੋਈ ਬਦਲਾਅ ਨਹੀਂ | ICC Test Ranking

ਤੀਜੇ ਤੋਂ ਨੌਵੇਂ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਦੀ ਰੈਂਕਿੰਗ ’ਚ ਕੋਈ ਬਦਲਾਅ ਨਹੀਂ ਹੋਇਆ ਹੈ। ਆਈਸੀਸੀ ਦੀ ਟੈਸਟ ਰੈਂਕਿੰਗ ’ਚ 9 ਹੀ ਟੀਮਾਂ ਨੂੰ ਸਿਖਰ ’ਚ ਮੰਨਿਆਂ ਜਾਂਦਾ ਹੈ, ਕਿਊਂਕਿ ਅਫਗਾਨਿਸਤਾਨ ਤੇ ਆਇਰਲੈਂਡ ਅਜੇ ਤੱਕ ਟੈਸਟ ਨਾ ਖੇਡਣ ਕਾਰਨ 11ਵੇਂ ਤੇ 12ਵੇਂ ਨੰਬਰ ’ਤੇ ਹੀ ਹੈ। ਜਦਕਿ ਜ਼ਿੰਬਾਬਵੇ ਵੀ ਟਾਪ-9 ਤੋਂ ਬਾਹਰ ਹੈ, ਕਿਊਂਕਿ ਉਸ ਨੇ ਪਿਛਲੇ ਤਿੰਨ ਸਾਲਾਂ ’ਚ ਸਿਰਫ 3 ਟੈਸਟ ਮੈਚ ਹੀ ਖੇਡੇ ਹਨ। ਰੈਂਕਿੰਗ ਟੇਬਲ ’ਚ ਆਉਣ ਲਈ ਟੀਮਾਂ ਨੂੰ ਤਿੰਨ ਸਾਲ ਦੇ ਅੰਦਰ ਘੱਟ ਤੋਂ ਘੱਟ 8 ਟੈਸਟ ਖੇਡਣੇ ਹੋਣਗੇ। ਮਈ 2023 ਤੋਂ ਪਹਿਲਾਂ ਪੂਰੇ ਕੀਤੇ ਗਏ ਮੈਚਾਂ ਦਾ 50 ਫੀਸਦੀ ਤੇ ਬਾਅਦ ’ਚ ਹੋਏ ਸਾਰੇ ਮੈਚਾਂ ਨੂੰ ਰੈਂਕਿੰਗ ’ਚ ਮੰਨਿਆ ਜਾਂਦਾ ਹੈ। (ICC Test Ranking)

ਭਾਰਤ ਕੋਲ ਇੱਕਰੋਜ਼ਾ ਰੈਂਕਿੰਗ ’ਚ 6 ਅੰਕਾਂ ਦੀ ਬੜ੍ਹਤ | ICC Test Ranking

ਭਾਰਤ ਭਾਵੇਂ ਹੀ ਆਈਸੀਸੀ ਪੁਰਸ਼ਾਂ ਕ੍ਰਿਕੇਟ ਵਿਸ਼ਵ ਕੱਪ ਫਾਈਨਲ ’ਚ ਅਸਟਰੇਲੀਆ ਤੋਂ ਹਾਰ ਗਿਆ ਹੋਵੇ, ਪਰ ਉਸ ਨੇ ਉਸ ’ਤੇ ਆਪਣੀ ਬੜ੍ਹਤ ਤਿੰਨ ਅੰਕਾਂ ਤੋਂ ਵਧਾ ਕੇ ਛੇ ਅੰਕਾਂ ਤੱਕ ਕਰ ਲਈ ਹੈ ਤੇ 122 ਅੰਕਾਂ ਨਾਲ ਸੂਚੀ ’ਚ ਸਿਖਰ ’ਤੇ ਹੈ। ਚੋਟੀ ਦੇ 10 ’ਚ ਕੋਈ ਬਦਲਾਅ ਨਹੀਂ ਹੋਇਆ ਹੈ ਪਰ ਆਇਰਲੈਂਡ ਨੇ ਜ਼ਿੰਬਾਬਵੇ ਨੂੰ ਪਛਾੜ ਕੇ 11ਵੇਂ ਸਥਾਨ ’ਤੇ ਕਬਜਾ ਕਰ ਲਿਆ ਹੈ। ਤੀਜੇ ਸਥਾਨ ’ਤੇ ਕਾਬਜ ਦੱਖਣੀ ਅਫਰੀਕਾ ਅਸਟਰੇਲੀਆ ਤੋਂ 8 ਅੰਕ ਦੂਰ ਸੀ, ਹੁਣ ਇਹ ਅੰਤਰ ਘੱਟ ਕੇ 4 ਅੰਕ ਰਹਿ ਗਿਆ ਹੈ। ਜਦਕਿ ਸ੍ਰੀਲੰਕਾ ਪੰਜਵੇਂ ਸਥਾਨ ’ਤੇ ਮੌਜ਼ੂਦ ਇੰਗਲੈਂਡ ਤੋਂ ਸਿਰਫ ਦੋ ਅੰਕ ਪਿੱਛੇ ਹੈ। (ICC Test Ranking)

ਟੀ-20 ਰੈਂਕਿੰਗ ’ਚ ਅਸਟਰੇਲੀਆ ਦੂਜੇ ਸਥਾਨ ’ਤੇ | ICC Test Ranking

ਜੇਕਰ ਟੀ20 ਰੈਂਕਿੰਗ ਦੀ ਗੱਲ ਕੀਤੀ ਜਾਵੇ ਤਾਂ ਟੀ-20 ਰੈਂਕਿੰਗ ’ਚ ਅਸਟਰੇਲੀਆ ਦੂਜੇ ਸਥਾਨ ’ਤੇ ਆ ਗਿਆ ਹੈ। ਭਾਰਤ 264 ਰੇਟਿੰਗ ਅੰਕਾਂ ਨਾਲ ਪਹਿਲੇ ਸਥਾਨ ’ਤੇ ਬਰਕਰਾਰ ਹੈ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਵੀ 2 ਸਥਾਨ ਵਧ ਕੇ ਇੰਗਲੈਂਡ ਤੋਂ ਹੇਠਾਂ ਚੌਥੇ ਸਥਾਨ ’ਤੇ ਆ ਗਿਆ ਹੈ। (ICC Test Ranking)