Australia vs England: ਵਿਸ਼ਵ ਕੱਪ ਜਿੱਤਣ ਤੋਂ ਬਾਅਦ ਪਹਿਲੀ ਵਾਰ ਹਾਰਿਆ ਅਸਟਰੇਲੀਆ

Australia vs England
Australia vs England: ਵਿਸ਼ਵ ਕੱਪ ਜਿੱਤਣ ਤੋਂ ਬਾਅਦ ਪਹਿਲੀ ਵਾਰ ਹਾਰਿਆ ਅਸਟਰੇਲੀਆ

348 ਦਿਨਾਂ ਬਾਅਦ ਹਾਰੀ ਅਸਟਰੇਲੀਆਈ ਟੀਮ, ਆਖਰੀ ਹਾਰ 2023 ਵਿਸ਼ਵ ਕੱਪ ’ਚ ਮਿਲੀ ਸੀ | Australia vs England

  • 2023 ਵਿਸ਼ਵ ਕੱਪ ’ਚ ਦੱਖਣੀ ਅਫਰੀਕਾ ਨੇ ਹਰਾਇਆ ਸੀ

ਸਪੋਰਟਸ ਡੈਸਕ। Australia vs England: ਵਿਸ਼ਵ ਚੈਂਪੀਅਨ ਅਸਟਰੇਲੀਆ ਨੂੰ ਇੱਕਰੋਜ਼ਾ ਵਿਸ਼ਵ ਕੱਪ 2023 ਤੋਂ ਬਾਅਦ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਅਸਟਰੇਲੀਆਈ ਟੀਮ ਨੂੰ ਮੰਗਲਵਾਰ ਰਾਤ ਨੂੰ ਡੀਐਲਐਸ (ਡਕਵਰਥ ਲੁਈਸ ਸਟੈਂਡਰਡ) ਵਿਧੀ ਰਾਹੀਂ ਇੰਗਲੈਂਡ ਨੇ 46 ਦੌੜਾਂ ਨਾਲ ਹਰਾਇਆ। ਇਸ ਜਿੱਤ ਨਾਲ ਹੀ ਇੰਗਲਿਸ਼ ਟੀਮ ਨੇ 5 ਮੈਚਾਂ ਦੀ ਸੀਰੀਜ ’ਚ 2-0 ਨਾਲ ਬਰਾਬਰੀ ਦੇ ਬਾਅਦ 1-2 ਨਾਲ ਵਾਪਸੀ ਕਰ ਲਈ ਹੈ। ਸੀਰੀਜ ਦਾ ਚੌਥਾ ਮੈਚ 27 ਸਤੰਬਰ ਨੂੰ ਲਾਰਡਸ ’ਚ ਖੇਡਿਆ ਜਾਵੇਗਾ। ਚੇਸਟਰ-ਲੇ-ਸਟ੍ਰੀਟ ’ਚ ਮੰਗਲਵਾਰ ਰਾਤ ਨੂੰ ਮੀਂਹ ਤੋਂ ਪ੍ਰਭਾਵਿਤ ਮੈਚ ’ਚ ਮੇਜਬਾਨ ਟੀਮ ਨੇ ਟਾਸ ਜਿੱਤ ਕੇ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ। Harry Brook

ਪਹਿਲਾਂ ਬੱਲੇਬਾਜੀ ਕਰਦੇ ਹੋਏ ਅਸਟਰੇਲੀਆਈ ਟੀਮ ਨੇ 50 ਓਵਰਾਂ ’ਚ 7 ਵਿਕਟਾਂ ’ਤੇ 304 ਦੌੜਾਂ ਬਣਾਈਆਂ। ਜਵਾਬੀ ਪਾਰੀ ’ਚ ਇੰਗਲਿਸ਼ ਟੀਮ ਨੇ 37.4 ਓਵਰਾਂ ’ਚ 4 ਵਿਕਟਾਂ ’ਤੇ 254 ਦੌੜਾਂ ਬਣਾ ਲਈਆਂ ਸਨ ਜਦੋਂ ਮੀਂਹ ਆ ਗਿਆ ਤੇ ਖੇਡ ਨੂੰ ਰੋਕਣਾ ਪਿਆ। ਅੰਤ ’ਚ, ਡੀਆਰਐਸ ਵਿਧੀ ਤਹਿਤ, ਇੰਗਲੈਂਡ ਨੂੰ 46 ਦੌੜਾਂ ਨਾਲ ਜੇਤੂ ਐਲਾਨ ਦਿੱਤਾ ਗਿਆ। ਹੈਰੀ ਬਰੂਕ ਨੂੰ ‘ਪਲੇਅਰ ਆਫ ਦਾ ਮੈਚ’ ਚੁਣਿਆ ਗਿਆ। ਬਰੁਕ ਨੇ 94 ਗੇਂਦਾਂ ’ਤੇ ਅਜੇਤੂ 110 ਦੌੜਾਂ ਬਣਾਈਆਂ। Australia vs England

ਮੈਚ ’ਚ ਖਾਸ | Australia vs England

  • ਵਿਕਟਕੀਪਰ ਬੱਲੇਬਾਜ ਹੈਰੀ ਬਰੂਕ ਨੇ ਆਪਣੇ ਕਰੀਅਰ ਦਾ ਪਹਿਲਾ ਵਨਡੇ ਸੈਂਕੜਾ ਲਾਇਆ ਹੈ। ਬਰੂਕ ਦਾ ਇਹ ਕੁੱਲ ਛੇਵਾਂ ਅੰਤਰਰਾਸ਼ਟਰੀ ਸੈਂਕੜਾ ਹੈ।
  • ਅਸਟਰੇਲੀਆਈ ਟੀਮ 348 ਦਿਨਾਂ ਬਾਅਦ ਕੋਈ ਇੱਕਰੋਜ਼ਾ ਮੈਚ ਹਾਰੀ ਹੈ। ਟੀਮ 12 ਅਕਤੂਬਰ 2023 ਨੂੰ ਲਖਨਊ ’ਚ ਆਪਣਾ ਆਖਰੀ ਮੈਚ ਹਾਰੀ ਸੀ।
  • ਅਸਟਰੇਲੀਆਈ ਟੀਮ ਲਗਾਤਾਰ 14 ਵਨਡੇ ਮੈਚ ਜਿੱਤਣ ਤੋਂ ਬਾਅਦ ਹਾਰ ਗਈ ਹੈ। ਟੀਮ ਦੀ ਪਿਛਲੀ ਹਾਰ ਵਨਡੇ ਵਿਸ਼ਵ ਕੱਪ ’ਚ ਦੱਖਣੀ ਅਫਰੀਕਾ ਖਿਲਾਫ ਹੋਈ ਸੀ।

Australia vs England

ਅਸਟਰੇਲੀਆ ਦੀ ਔਸਤ ਸ਼ੁਰੂਆਤ, 50 ਦੇ ਅੰਦਰ 2 ਵਿਕਟਾਂ ਗੁਆਈਆਂ

ਟਾਸ ਹਾਰ ਕੇ ਬੱਲੇਬਾਜੀ ਕਰਨ ਉਤਰੀ ਅਸਟਰੇਲੀਆ ਦੀ ਸ਼ੁਰੂਆਤ ਖਾਸ ਨਹੀਂ ਰਹੀ। ਟੀਮ ਨੇ 50 ਦੌੜਾਂ ਦੇ ਅੰਦਰ ਹੀ ਸਲਾਮੀ ਬੱਲੇਬਾਜਾਂ ਦੀਆਂ ਵਿਕਟਾਂ ਗੁਆ ਦਿੱਤੀਆਂ ਸਨ। ਕਪਤਾਨ ਮਿਸ਼ੇਲ ਮਾਰਸ਼ 38 ਗੇਂਦਾਂ ’ਤੇ 24 ਦੌੜਾਂ ਬਣਾ ਕੇ ਆਊਟ ਹੋਏ ਤੇ ਮੈਥਿਊ ਸ਼ਾਰਟ 14 ਦੌੜਾਂ ਬਣਾ ਕੇ ਆਊਟ ਹੋ ਗਏ, ਜੋਫਰਾ ਆਰਚਰ ਨੇ ਸ਼ਾਰਟ ਨੂੰ ਆਊਟ ਕਰਕੇ ਕੰਗਾਰੂ ਟੀਮ ਨੂੰ ਪਹਿਲਾ ਝਟਕਾ ਦਿੱਤਾ। ਇਸ ਤੋਂ ਬਾਅਦ ਬ੍ਰਾਈਡਨ ਕਾਰਸ ਨੇ ਕਪਤਾਨ ਮਾਰਸ਼ ਨੂੰ ਪਵੇਲੀਅਨ ਭੇਜਿਆ। Australia vs England

ਸਟੀਵ ਸਮਿਥ ਦੀ ਟੈਸਟ ਵਰਗੀ ਪਾਰੀ, 82 ਗੇਂਦਾਂ ’ਤੇ 60 ਦੌੜਾਂ ਬਣਾਈਆਂ | Australia vs England

ਸ਼ੁਰੂਆਤੀ ਵਿਕਟ ਗੁਆਉਣ ਤੋਂ ਬਾਅਦ ਸਟੀਵ ਸਮਿਥ ਤੇ ਕੈਮਰਨ ਗ੍ਰੀਨ ਨੇ ਪਾਰੀ ਨੂੰ ਸੰਭਾਲਿਆ। ਦੋਵਾਂ ਨੇ 96 ਗੇਂਦਾਂ ’ਤੇ 84 ਦੌੜਾਂ ਦੀ ਸਾਂਝੇਦਾਰੀ ਕੀਤੀ। ਇਨ੍ਹਾਂ ਦੋਵਾਂ ਬੱਲੇਬਾਜਾਂ ਨੇ ਰੱਖਿਆਤਮਕ ਰੁਖ ਅਪਣਾਇਆ। ਸਮਿਥ ਨੇ ਟੈਸਟ ਵਰਗੀ ਪਾਰੀ ਖੇਡੀ। ਉਸ ਨੇ 82 ਗੇਂਦਾਂ ’ਤੇ 60 ਦੌੜਾਂ ਬਣਾਈਆਂ। ਜਦਕਿ ਕੈਮਰੂਨ ਗ੍ਰੀਨ ਨੇ 49 ਗੇਂਦਾਂ ’ਤੇ 42 ਦੌੜਾਂ ਦਾ ਯੋਗਦਾਨ ਪਾਇਆ।

ਜੋਫਰਾ ਆਰਚਰ ਨੇ 2 ਵਿਕਟਾਂ ਲਈਆਂ | Australia vs England

ਇੰਗਲੈਂਡ ਲਈ ਜੋਫਰਾ ਆਰਚਰ ਨੇ 2 ਵਿਕਟਾਂ ਲਈਆਂ। ਬ੍ਰੇਡਨ ਕਾਰਸੇ, ਜੈਕਬ ਬੇਥਨ, ਵਿਲ ਜੈਕ ਤੇ ਲਿਵਿੰਗਸਟੋਨ ਨੂੰ ਇੱਕ-ਇੱਕ ਵਿਕਟ ਮਿਲੀ।

ਇੰਗਲੈਂਡ ਦੀ ਖਰਾਬ ਸ਼ੁਰੂਆਤ, ਸਟਾਰਕ ਨੇ ਦੋਵੇਂ ਓਪਨਰਾਂ ਨੂੰ ਪਵੇਲੀਅਨ ਭੇਜਿਆ

305 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਸ਼ੁਰੂਆਤ ਖਰਾਬ ਰਹੀ। ਟੀਮ ਨੇ 11 ਦੌੜਾਂ ਦੇ ਸਕੋਰ ’ਤੇ ਸਲਾਮੀ ਬੱਲੇਬਾਜਾਂ ਦੀਆਂ ਵਿਕਟਾਂ ਗੁਆ ਦਿੱਤੀਆਂ ਸਨ। ਮਿਸ਼ੇਲ ਸਟਾਰਕ ਨੇ ਜੀਰੋ ਦੇ ਨਿੱਜੀ ਸਕੋਰ ’ਤੇ ਫਿਲ ਸਾਲਟ ਤੇ 8 ਦੌੜਾਂ ਦੇ ਨਿੱਜੀ ਸਕੋਰ ’ਤੇ ਬੇਨ ਡਕੇਟ ਨੂੰ ਪੈਵੇਲੀਅਨ ਭੇਜਿਆ। ਸਾਲਟ ਨੂੰ ਸ਼ਾਰਟ ’ਤੇ ਤੇ ਡਕੇਟ ਨੂੰ ਮੈਕਸਵੈੱਲ ਨੇ ਕੈਚ ਕੀਤਾ।

ਜੈਕ-ਬਰੂਕ ਵਿਚਕਾਰ 156 ਦੌੜਾਂ ਦੀ ਸਾਂਝੇਦਾਰੀ

ਤੀਜੇ ਨੰਬਰ ’ਤੇ ਬੱਲੇਬਾਜੀ ਕਰ ਰਹੇ ਵਿਲ ਜੈਕਸ ਤੇ ਵਿਕਟਕੀਪਰ ਹੈਰੀ ਬਰੂਕ ਨੇ ਤੀਜੇ ਵਿਕਟ ਲਈ 148 ਗੇਂਦਾਂ ’ਤੇ 156 ਦੌੜਾਂ ਦੀ ਸਾਂਝੇਦਾਰੀ ਕਰਕੇ ਇੰਗਲੈਂਡ ਨੂੰ ਮੈਚ ’ਚ ਵਾਪਸ ਲਿਆਂਦਾ। ਵਿਲ ਜੈਕਸ 84 ਦੌੜਾਂ ਬਣਾ ਕੇ ਆਊਟ ਹੋ ਗਏ ਜਦਕਿ ਬਰੂਕ ਨੇ 110 ਦੌੜਾਂ ਦੀ ਅਜੇਤੂ ਪਾਰੀ ਖੇਡੀ। ਲਿਆਮ ਲਿਵਿੰਗਸਟੋਨ ਨੇ 33 ਦੌੜਾਂ ਦਾ ਯੋਗਦਾਨ ਪਾਇਆ।

LEAVE A REPLY

Please enter your comment!
Please enter your name here