ENG vs AUS : ਆਸਟ੍ਰੇਲੀਆ ਨੇ ਇੰਗਲੈਂਡ ਨੂੰ ਦਿੱਤਾ 287 ਦੌੜਾਂ ਦਾ ਟੀਚਾ 

ENG vs AUS

ENG vs AUS ਕ੍ਰਿਸ ਵੋਕਸ ਨੇ 4 ਵਿਕਟਾਂ ਲਈਆਂ

ਅਹਿਮਦਾਬਾਦ । ਵਿਸ਼ਵ ਕੱਪ ’ਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਆਸਟਰੇਲੀਆ ਦੀ ਟੀਮ 49.3 ਓਵਰਾਂ ’ਚ 286 ਦੌੜਾਂ ’ਤੇ ਆਲਆਊਟ ਹੋ ਗਈ। ਇੰਗਲੈਂਡ ਦੇ ਗੇਂਦਬਾਜ਼ਾਂ ਨੇ ਸ਼ਾਨਦਾਰੀ ਗੇਂਦਬਾਜੀ ਕੀਤੀ। ਆਸਟ੍ਰੇਲੀਆ ਨੇ 38 ਦੇ ਸਕੋਰ ‘ਤੇ ਆਪਣੇ ਦੋਵੇਂ ਸਲਾਮੀ ਬੱਲੇਬਾਜ਼ਾਂ ਦੀਆਂ ਵਿਕਟਾਂ ਗੁਆ ਦਿੱਤੀਆਂ ਸਨ। ਹਾਲਾਂਕਿ ਇਸ ਤੋਂ ਬਾਅਦ ਸਟੀਵ ਸਮਿਥ ਅਤੇ ਲੈਬੁਸ਼ਗਨ ਨੇ ਸਾਂਝੇਦਾਰੀ ਕਰ ਕੇ ਟੀਮ ਨੂੰ ਮੁਸ਼ਕਲ ਸਥਿਤੀ ‘ਚੋਂ ਬਾਹਰ ਕੱਢਿਆ। ਪਰ ਅਖਰੀਲੇ ਬੱਲਬਾਜ਼ਾਂ ’ਚੋਂ ਕੋਈ ਵੀ ਬੱਲੇਬਾਜ਼ ਵੱਡੀ ਪਾਰੀ ਨਹੀਂ ਖੇਡ ਸਕਿਆ। ਇੰਗਲੈਂਡ ਦੇ ਗੇਂਦਬਾਜ਼ ਕ੍ਰਿਸ ਵੋਕਸ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ।

ਇਹ ਵੀ ਪੜ੍ਹੋ : ਫਖਰ ਜ਼ਮਾਨ ਦਾ ਸੈਂਕੜਾ, ਮੀਂਹ ਕਾਰਨ ਮੈਚ ਰੁਕਿਆ

21.3 ਓਵਰਾਂ ਦੀ ਸਮਾਪਤੀ ਤੱਕ ਪਾਕਿਸਤਾਨ ਦਾ ਸਕੋਰ 160/1 | NZ Vs PAK

  • ਦੋਵਾਂ ਵਿਚਕਾਰ ਹੋਈ ਹੈ 150 ਦੌੜਾਂ ਦੀ ਸਾਂਝੇਦਾਰੀ | NZ Vs PAK

ਬੰਗਲੁਰੂ (ਏਜੰਸੀ)। ਆਈਸੀਸੀ ਵਿਸ਼ਵ ਕੱਪ 2023 ਦਾ 35ਵਾਂ ਮੁਕਾਬਲਾ ਅੱਜ ਨਿਊਜੀਲੈਂਡ ਅਤੇ ਪਾਕਿਸਤਾਨ ਵਿਚਕਾਰ ਬੰਗਲੁਰੂ ’ਚ ਖੇਡਿਆ ਜਾ ਰਿਹਾ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਨਿਊਜੀਲੈਂਡ ਦੀ ਟੀਮ ਨੇ ਆਪਣੈ 50 ਓਵਰਾਂ ’ਚ 6 ਵਿਕਟਾਂ ਗੁਆ ਕੇ 401 ਦੌੜਾਂ ਬਣਾਈਆਂ, ਅਤੇ ਪਾਕਿਸਤਾਨ ਨੂੰ ਜਿੱਤ ਲਈ 402 ਦੌੜਾਂ ਦਾ ਟੀਚਾ ਦਿੱਤਾ। ਨਿਊਜੀਲੈਂਡ ਵੱਲੋਂ ਰਚਿਨ ਰਵਿੰਦਰ ਨੇ ਸੈਂਕੜੇ ਵਾਲੀ ਪਾਰੀ ਖੇਡੀ। ਕਪਤਾਨ ਕੇਨ ਵਿਲੀਅਮਸਨ ਨੇ 95 ਦੌੜਾਂ ਬਣਾਈਆਂ। ਜਵਾਬ ’ਚ ਟੀਚੇ ਦਾ ਪਿਛਾ ਕਰਨ ਆਈ ਪਾਕਿਸਤਾਨ ਦੀ ਟੀਮ ਨੇ 21.3 ਓਵਰਾਂ ਦੀ ਸਮਾਪਤੀ ਤੱਕ 1 ਵਿਕਟ ਗੁਆ ਕੇ 160 ਦੌੜਾਂ ਬਣਾ ਲਈਆਂ ਹਨ। (NZ Vs PAK)

ਇਸ ਸਮੇਂ ਮੀਂਹ ਦੀ ਵਜ੍ਹਾ ਨਾਲ ਮੈਚ ’ਚ ਰੂਕਾਵਟ ਹੈ। ਕਪਤਾਨ ਬਾਬਰ ਆਜ਼ਮ ਅਤੇ ਓਪਨਰ ਫਖਰ ਜ਼ਮਾਨ ਕ੍ਰੀਜ ’ਤੇ ਹਨ। ਫਖਰ ਜਮਾਨ ਨੇ 106 ਦੌੜਾਂ ਬਣਾਈਆਂ ਹਨ। ਜਦਕਿ ਕਪਤਾਨ ਬਾਬਰ ਆਜ਼ਮ 47 ਦੌੜਾਂ ਬਣਾ ਕੇ ਕ੍ਰੀਜ ’ਤੇ ਨਾਬਾਦ ਹਨ। ਇਸ ਸਮੇਂ ਪਾਕਿਸਤਾਨ ਨੂੰ ਇਹ ਮੈਚ ਜਿੱਤਣ ਲਈ 171 ਗੇਂਦਾਂ ’ਚ 242 ਦੌੜਾਂ ਦੀ ਜ਼ਰੂਰਤ ਹੈ। ਪਾਕਿਸਤਾਨ ਨੂੰ ਸੈਮੀਫਾਈਨਲ ’ਚ ਪਹੁੰਚਣ ਲਈ ਇਹ ਮੈਚ ਹਰ ਹਾਲ ’ਚ ਜਿੱਤਣਾ ਜ਼ਰੂਰੀ ਹੈ। ਨਿਊਜੀਲੈਂਡ ਵੱਲੋਂ ਇੱਕੋ-ਇੱਕ ਵਿਕਟ ਟਿਮ ਸਾਊਦੀ ਨੇ ਲਈ ਹੈ। (NZ Vs PAK)

LEAVE A REPLY

Please enter your comment!
Please enter your name here