ਆਖਰੀ ਮਿੰਟ ਦੇ ਗੋਲ ਨਾਲ ਜਿੱਤਿਆ ਅਸਟਰੇਲੀਆ

India vs Australia Hockey

India vs Australia Hockey  : ਰੋਮਾਂਚਕ ਪਹਿਲੇ ਮੈਚ ਵਿੱਚ ਭਾਰਤ ਨੂੰ 5-4 ਨਾਲ ਹਰਾਇਆ

ਐਡੀਲੇਡ (ਏਜੰਸੀ)। ਆਸਟ੍ਰੇਲੀਆ ਨੇ ਆਖਰੀ ਮਿੰਟ ’ਚ ਬਲੇਕ ਗੋਵਰਸ ਦੇ ਗੋਲ ਦੀ ਬਦੌਲਤ ਸ਼ਨਿੱਚਰਵਾਰ ਨੂੰ ਹਾਕੀ ਟੈਸਟ ਸੀਰੀਜ਼ ਦੇ ਰੋਮਾਂਚਕ ਪਹਿਲੇ ਮੈਚ ਵਿੱਚ ਭਾਰਤ ਨੂੰ 5-4 ਨਾਲ ਹਰਾਇਆ। ਭਾਰਤ ਲਈ ਅਕਾਸ਼ਦੀਪ ਸਿੰਘ (10ਵੇਂ, 27ਵੇਂ, 59ਵੇਂ ਮਿੰਟ) ਨੇ ਤਿੰਨ ਗੋਲ ਕੀਤੇ, ਜਦੋਂਕਿ ਇਕ ਗੋਲ ਕਪਤਾਨ ਹਰਮਨਪ੍ਰੀਤ ਸਿੰਘ (31ਵੇਂ ਮਿੰਟ) ਨੇ ਕੀਤਾ। ਆਸਟਰੇਲੀਆ ਵੱਲੋਂ ਲੈਚਲੇਨ ਸ਼ਾਰਪ (5ਵੇਂ ਮਿੰਟ), ਨਾਥਨ ਇਫ੍ਰਾਮਜ਼ (21ਵੇਂ ਮਿੰਟ), ਕ੍ਰੇਗ ਟਾਮ (41ਵੇਂ ਮਿੰਟ) ਅਤੇ ਗੋਵਰਸ (57ਵੇਂ, 60ਵੇਂ ਮਿੰਟ) ਨੇ ਗੋਲ ਕੀਤੇ। ਮੈਚ ਖਤਮ ਹੋਣ ਤੋਂ ਦੋ ਮਿੰਟ ਪਹਿਲਾਂ ਤੱਕ ਭਾਰਤ 4-3 ਨਾਲ ਪਿੱਛੇ ਸੀ। (India vs Australia Hockey )

ਇਹ ਵੀ ਪੜ੍ਹੋ : ਵਿਜੀਲੈਂਸ ਦੇ ਸੰਮਨ ਦੇਖ਼ ਬਿਮਾਰ ਹੋਏ ਓ.ਪੀ. ਸੋਨੀ, ਸਿਹਤ ਦਾ ਹਵਾਲਾ ਦਿੰਦੇ ਹੋਏ ਮੰਗੇ ਕੁਝ ਦਿਨ

ਆਕਾਸ਼ਦੀਪ ਨੇ 59ਵੇਂ ਮਿੰਟ ‘ਚ ਫੀਲਡ ਗੋਲ ਕਰਕੇ ਮੈਚ ਨੂੰ ਬਰਾਬਰੀ ‘ਤੇ ਪਹੁੰਚਾ ਦਿੱਤਾ ਪਰ ਇਸ ਦੌਰਾਨ ਹਰਮਨਪ੍ਰੀਤ ਦੀ ਟੀਮ ਨੂੰ ਦੋ ਪੈਨਲਟੀ ਭੁਗਤਣੇ ਪਏ। ਗੋਵਰਸ ਪਹਿਲੀ ਪੈਨਲਟੀ ਨੂੰ ਗੋਲ ’ਚ ਤਬਦੀਲ ਕਰਨ ਤੋਂ ਖੁੰਝ ਗਏ, ਪਰ ਦੂਜੀ ਵਾਰ ਉਸ ਨੇ ਗੇਂਦ ਨੂੰ ਨੈੱਟ ’ਚ ਪਹੁੰਚਾ ਕੇ ਆਪਣਾ 118ਵਾਂ ਗੋਲ ਕੀਤਾ ਅਤੇ ਆਸਟਰੇਲੀਆ ਨੂੰ ਜਿੱਤ ਦਿਵਾਈ। ਇਸ ਜਿੱਤ ਨਾਲ ਆਸਟਰੇਲੀਆ ਨੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਸੀਰੀਜ਼ ਦਾ ਦੂਜਾ ਮੈਚ ਐਤਵਾਰ ਨੂੰ ਖੇਡਿਆ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ