ਸਾਡੇ ਨਾਲ ਸ਼ਾਮਲ

Follow us

11.4 C
Chandigarh
Monday, February 2, 2026
More
    Home Breaking News ਕੋਰੋਨਾ ਵਿਰੁੱਧ...

    ਕੋਰੋਨਾ ਵਿਰੁੱਧ ਲੜ ਰਹੇ ‘ਯੋਧਿਆਂ’ ‘ਤੇ ਹਮਲੇ ਨਿੰਦਣਯੋਗ : ਆਪ

    ਪਟਿਆਲਾ ਹਮਲੇ ਦੇ ਦੋਸ਼ੀਆਂ ਨੂੰ ਮਿਲੇ ਮਿਸਾਲੀਆ ਸਜਾ- ਭਗਵੰਤ ਮਾਨ

    ਚੰਡੀਗੜ੍ਹ, (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਰਫ਼ਿਊ ਦੌਰਾਨ ਪੁਲਸ ਅਤੇ ਸਿਹਤ ਕਰਮੀਆਂ ‘ਤੇ ਹੋ ਰਹੇ ਹਮਲਿਆਂ ਦੀ ਸਖ਼ਤ ਨਿੰਦਿਆਂ ਕੀਤੀ ਹੈ।

    ‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਕੋਰ ਕਮੇਟੀ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ, ਸੀਨੀਅਰ ਆਗੂ ਅਮਨ ਅਰੋੜਾ, ਮੁੱਖ ਬੁਲਾਰਾ ਪ੍ਰੋ. ਬਲਜਿੰਦਰ ਕੌਰ ਅਤੇ ਕੁਲਤਾਰ ਸਿੰਘ ਸੰਧਵਾਂ (ਸਾਰੇ ਵਿਧਾਇਕ) ਨੇ ਐਤਵਾਰ ਨੂੰ ਪਟਿਆਲਾ ‘ਚ ਕੁੱਝ ਹੁੱਲੜਬਾਜ਼ਾਂ ਵੱਲੋਂ ਪੁਲਿਸ ਮੁਲਾਜ਼ਮਾਂ ‘ਤੇ ਕੀਤੇ ਗਏ ਹਮਲੇ ਦੀ ਜ਼ੋਰਦਾਰ ਨਿਖੇਧੀ ਕਰਦੇ ਹੋਏ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

    ਭਗਵੰਤ ਮਾਨ ਨੇ ਕਿਹਾ ਕਿ ਪਟਿਆਲਾ ਹਮਲੇ ਦੇ ਦੋਸ਼ੀਆਂ ‘ਤੇ ਜਿੰਨੀ ਵੀ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਹੋ ਸਕਦੀ ਹੈ, ਉਹ ਕੀਤੀ ਜਾਵੇ ਤਾਂ ਕਿ ਭਵਿੱਖ ‘ਚ ਅਜਿਹੀ ਹਰਕਤ ਕਰਨ ਲਈ ਕਿਸੇ ਦਾ ਹੌਸਲਾ ਨਾ ਪਵੇ। ਭਗਵੰਤ ਮਾਨ ਨੇ ਕਿਹਾ ਕੋਰੋਨਾ ਕਾਰਨ ਪੂਰੀ ਦੁਨੀਆ ਦੁੱਖ ਭਰੇ ਹਲਾਤਾਂ ‘ਚ ਗੁਜ਼ਰ ਰਹੀ ਹੈ ਅਤੇ ਇਸ ਮਹਾਂਮਾਰੀ ‘ਤੇ ਘਰਾਂ ‘ਚ ਬੈਠ ਕੇ ਹੀ ਕਾਬੂ ਪਾਇਆ ਜਾ ਸਕਦਾ ਹੈ, ਇਸ ਲਈ ਸਾਨੂੰ ਸਭ ਨੂੰ ਜ਼ਿੰਮੇਵਾਰੀ ਨਾਲ ਪੁਲਸ ਅਤੇ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ। ਇਹ ‘ਯੋਧੇ’ ਕਿਸ ਹੌਸਲੇ ਨਾਲ ਕੋਰੋਨਾ ‘ਤੇ ਫ਼ਤਿਹ ਪਾਉਣਗੇ?

    ਭਗਵੰਤ ਮਾਨ ਤੇ ਹਰਪਾਲ ਸਿੰਘ ਚੀਮਾ ਸਮੇਤ ‘ਆਪ’ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕੋਰੋਨਾ ਵਿਰੁੱਧ ਨਿੱਤਰੇ ਪੁਲਸ-ਪ੍ਰਸ਼ਾਸਨ ਦੇ ਕਰਮਚਾਰੀਆਂ, ਡਾਕਟਰਾਂ, ਨਰਸਾਂ, ਪੈਰਾਮੈਡੀਕਲ ਕਰਮੀਆਂ, ਆਸ਼ਾ ਤੇ ਆਂਗਣਵਾੜੀ ਵਰਕਰਾਂ, ਐਂਬੂਲੈਂਸ ਡਰਾਈਵਰਾਂ, ਸਫ਼ਾਈ ਸੇਵਕਾਂ ਲਈ ਦਿੱਲੀ ਦੀ ਕੇਜਰੀਵਾਲ ਸਰਕਾਰ ਵਾਂਗ ਸੁਰੱਖਿਅਤ ਸਾਜੋ-ਸਮਾਨ (ਕਿੱਟ) ਅਤੇ ਇੱਕ ਕਰੋੜ ਰੁਪਏ ਦਾ ਬੀਮਾ ਕਵਰ ਐਲਾਨਿਆ ਜਾਵੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here