ਨਗਰ ਕੌਸਲ ਵੱਲੋਂ ਦੁਕਾਨਾਂ ਦੇ ਬਾਹਰ ਪਿਆ ਸਮਾਨ ਚੁੱਕਣ ਸਮੇਂ ਮਾਹੌਲ ਹੋਇਆ ਗਰਮ

Atmosphere, Municipal Council, Outdoors

ਤਪਾ (ਸੁਰਿੰਦਰ ਮਿੱਤਲ) ਸਥਾਨਕ ਸਹਿਰ ਵਿਖੇ ਟਰੈਫਿਕ ਦੀ ਸਮੱਸਿਆ ਨੂੰ ਲੈ ਕੇ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੁਕਾਨਦਾਰਾਂ ਵੱਲੋਂ ਅਪਣਾ ਸਮਾਨ ਸੜਕ ਦੇ ਰੱਖ ਕੇ ਕੀਤੇ ਕਬਜੇ ਹਟਾਉਣ ਲਈ ਮੁਹਿੰਮ ਚਲਾਈ ਗਈ।  ਅੱਜ ਨਗਰ ਕੌਸਲ ਦੇ ਅਧਿਕਾਰੀਆਂ ਵਲੋਂ ਤਪਾ ਦੇ ਸਦਰ ਬਾਜਾਰ ਅੰਦਰ ਦੁਕਾਨਾਂ ਅੱਗੇ ਪਏ ਸਮਾਨ ਨੂੰ ਚੁੱਕਿਆ ਗਿਆ। ਇਸ ਮੌਕੇ ਦੁਕਾਨਦਾਰਾਂ ਵਿੱਚ ਤਿਉਹਾਰਾਂ ਦੇ ਚਲਦੇ ਰੋਸ ਪਾਇਆ ਗਿਆ।

ਦੁਕਾਨਦਾਰਾਂ ਨੇ ਕਿਹਾ ਕਿ ਦੁਕਾਨਦਾਰ ਤਾਂ ਪਹਿਲਾਂ ਹੀ ਮਹਿੰਗਾਈ ਅਤੇ ਮੰਦੀ ਦੀ ਮਾਰ ਝੱਲ ਰਹੇ ਹਨ ਅਤੇ ਬਾਜਾਰਾਂ ਅੰਦਰ ਪਹਿਲਾਂ ਤੋਂ ਹੀ ਕੋਈ ਗਾਹਕ ਨਹੀਂ ਆ ਰਿਹਾ। ਦੂਜੇ ਪਾਸੇ ਨਗਰ ਕੌਸਲ ਵੱਲੋਂ ਦੁਕਾਨਦਾਰਾਂ  ਨੂੰ ਬਿਨਾਂ ਕੋਈ ਸੂਚਨਾਂ ਦਿੱਤੇ ਹੀ ਦੁਕਾਨਦਾਰਾਂ ਦਾ ਸਮਾਨ ਚੁੱਕਿਆ ਗਿਆ। Municipal

ਇਸ ਸਮੇਂ ਦੁਕਨਦਾਰਾਂ ਅਤੇ ਕੌਸਲ ਦੇ ਅਧਿਕਾਰੀਆਂ ਦਰਮਿਆਨ ਤੂੰ-ਤੂੰ, ਮੈਂ-ਮੈਂ ਵੀ ਹੋਈ ਅਤੇ ਦੁਕਾਨਦਾਰਾਂ ਨੇ ਰੋਸ ਪ੍ਰਗਟ ਕਰਦਿਆਂ ਨਗਰ ਕੌਸਲ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਪਤਾ ਲੱਗਿਆ ਹੈ ਕਿ ਨਗਰ ਕੌਸਲ ਵਲੋਂ ਦੁਕਾਨਦਾਰਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਤੋਂ ਤੰਗ ਦੁਕਾਨਦਾਰਾਂ ਵਲੋਂ ਨਗਰ ਕੌਸਲ ਦੇ ਟਰੈਕਟਰ ਟਰਾਲੀ ਜਿਸ ਵਿੱਚ ਸਮਾਨ ਚੁੱਕਿਆ ਜਾ ਰਿਹਾ ਸੀ ਦੀ ਚਾਬੀ ਵੀ ਕੱਢ ਲਈ ਜਿਸ ਕਾਰਨ ਬਾਜਾਰ ਵਿੱਚ ਵਹੀਕਲਾਂ ਦਾ ਜਾਮ ਲੱਗਿਆ ਰਿਹਾ। Municipal

ਦੁਕਾਨਦਾਰਾਂ ਨੇ ਕਿਹਾ ਕਿ ਤਿਉਹਾਰਾਂ ਦੇ ਦਿਨ ਚੱਲ ਰਹੇ ਹਨ ਪਰ ਨਗਰ ਕੋਸਲ ਦੇ ਅਧਿਕਾਰੀ ਦੁਕਾਨਦਾਰਾਂ ਜਾਣ ਬੁੱਝ ਕੇ ਤੰਗ ਪਰੇਸ਼ਾਨ ਕਰ ਰਹੇ ਹਨ। ਇਸ ਮੌਕੇ ਕੁੱਝ ਮੁਹਤਬਰ ਦੁਕਾਨਦਾਰਾਂ ਵੱਲੋਂ ਵਿੱਚ ਵਿਚਾਲੇ ਹੋਕੇ ਮਾਮਲੇ ਨੂੰ ਰਫਾ ਦਫਾ ਕਰਵਾਇਆ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here