ਮਹਾਂਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ’ਚ ਧਰਤੀ ਖਿਸਕਣ ਨਾਲ 32 ਵਿਅਕਤੀਆਂ ਦੀ ਮੌਤ
ਪੂਨੇ (ਏਜੰਸੀ) ਮਹਾਂਰਾਸ਼ਟਰ ’ਚ ਰਾਏਗੜ੍ਹ ਜ਼ਿਲ੍ਹੇ ਦੇ ਮਹਾੜ ਤਹਿਸੀਲ ’ਚ ਲਗਾਤਾਰ ਪੈ ਰਹੇ ਮੀਂਹ ਕਾਰਨ ਧਰਤੀ ਖਿਸਕਣ ਕਾਰਨ 32 ਵਿਅਕਤੀਆਂ ਦੀ ਮੌਤ ਹੋ ਗਈ ਕੌਮੀ ਆਫਤ ਸੰਕਅ ਬਲ (ਐਨਡੀਆਰਐਫ) ਨੇ 25 ਲਾਸ਼ਾਂ ਮਲਬੇ ’ਚੋਂ ਕੱਢੀਆਂ ਹਨ ਰਾਏਗੜ੍ਹ ਦੀ ਜ਼ਿਲ੍ਹਾ ਅਧਿਕਾਰੀ ਨਿਧੀ ਚੌਧਰੀ ਮੌਕੇ ’ਤੇ ਪਹੁੰਚੇ ਗਏ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਹਾਲੇ 35 ਤੋਂ ਵੱਧ ਵਿਅਕਤੀਆਂ ਦੇ ਫਸੇ ਹੋਣ ਦੀ ਸੰਭਾਵਨਾ ਹੈ ਮਹਾਂਰਾਸ਼ਟਰ ਦੇ ਹੜ੍ਹ ਪ੍ਰਭਾਵਿਤ ਰਾਏਗੜ੍ਹ ਜ਼ਿਲ੍ਹੇ ’ਚ ਧਰਤੀ ਖਿਸਕਣ ਕਾਰਨ ਘੱਟ ਤੋਂ ਘੱਟ 32 ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਦੇ ਫਸੇ ਜਾਣ ਦੀ ਸੰਭਾਵਨਾ ਹੈ ਜ਼ਿਲ੍ਹੇ ਦੇ ਅਧਿਕਾਰੀਆਂ ਅਨੁਸਾਰ ਇਨ੍ਹਾਂ ’ਚੋਂ 28 ਵਿਅਕਤੀਆਂ ਦੀ ਮੌਤ ਤਲਾਈ ’ਚ ਤੇ ਚਾਰ ਵਿਅਕਤੀਆਂ ਦੀ ਮੌਤ ਸਖਾਰ ਸੁਤਾਰ ਵਾੜੀ ’ਚ ਹੋਈ ਹੈ ਚੌਧਰੀ ਨੇ ਦੱਸਿਆ ਕਿ ਘੱਟ ਤੋਂ ਘੱਟ 28 ਵਿਅਕਤੀਆਂ ਦੇ ਹਾਲੇ ਮਲਬੇ ’ਚ ਫਸੇ ਹੋਣ ਦੀ ਸੰਭਾਵਨਾ ਹੈ ਮੁੱਖ ਮੰਤਰੀ ਉਦੈ ਠਾਕਰੇ ਨੇ ਸਥਿਤੀ ਦੀ ਸਮੀਖਿਆ ਕੀਤੀ ਹੈ।
ਪੂਨੇ-ਬੰਗਲੌਰ ਰਾਜ ਮਾਰਗ ’ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ
ਠਾਕਰੇ ਨੇ ਕਿਹਾ ਕਿ ਰਾਹਤ ਦਾ ਕੰਮ ਜਾਰੀ ਹੈ ਇਸ ਦਰਮਿਆਨ ਰਾਹਤ ਤੇ ਮੁੜ ਵੇਸੇਬਾ ਮੰਤਰੀ ਵਿਜੈ ਵਡੇਟੀਵਾਰ ਨੇ ਕਿਹਾ ਕਿ ਸੂਬੇ ’ਚ ਮੀਂਹ ਨਾਲ ਸਬੰਧਿਤ ਘਟਨਾਵਾਂ ’ਚ 40-45 ਤੋਂ ਵੱਧ ਵਿਅਕਤੀਆਂ ਦੀ ਮੌਤ ਹੋਈ ਹੈ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ ਲਗਾਤਾਰ ਮੀਂਹ, ਪਾਣੀ ਭਰਨ ਤੇ ਸੜਕਾਂ ਨੁਕਸਾਨੀਆਂ ਜਾਣ ਕਾਰਨ ਮੁੰਬਈ-ਗੋਆ ਤੇ ਪੂਨੇ-ਬੰਗਲੌਰ ਰਾਜਮਾਰਗਾਂ ’ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਸ਼ੁੱਕਰਵਾਰ ਸਵੇਰ ਤੱਕ ਰਤਾਗਿਰੀ ਜ਼ਿਲ੍ਹੇ ਦੇ ਚਿਪਲੂਨ ਤੇ ਮਹਾਡ ਤੇ ਰਾਏਗੜ੍ਹ ਜ਼ਿਲ੍ਹੇ ’ਚ ਹੜ੍ਹ ’ਚ 5,000 ਤੋਂ 6000 ਵਿਅਕਤੀਆਂ ਦੇ ਫਸੇ ਹੋਣ ਦੀ ਰਿਪੋਰਟ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ