ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ’ਚ ਸਹਿਯੋਗ ਕੀਤਾ (Needy Family)
(ਸੁਖਨਾਮ) ਬਠਿੰਡਾ। ਡੇਰਾ ਸੱਚਾ ਸੌਦਾ ਸਰਸਾ ਬਲਾਕ ਬਠਿੰਡਾ ਦੇ ਏਰੀਆ ਜਨਤਾ ਨਗਰ ਦੀ ਸਾਧ-ਸੰਗਤ ਨੇ ਗੋਪਾਲ ਨਗਰ ਦੇ ਵਾਸੀ ਇੱਕ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦੇ ਵਿਆਹ ’ਚ ਜ਼ਰੂਰਤ ਦਾ ਸਮਾਨ ਦੇ ਕੇ ਮੱਦਦ ਕੀਤੀ ਹੈ। ਇਸ ਸਬੰਧੀ 45 ਮੈਂਬਰ ਪੰਜਾਬ ਭੈਣ ਚਰਨਜੀਤ ਕੌਰ ਇੰਸਾਂ, ਏਰੀਆ ਭੰਗੀਦਾਸ ਡਾ. ਕਮਲੇਸ਼ ਇੰਸਾਂ ਅਤੇ ਭੰਗੀਦਾਸ ਭੈਣ ਸ਼ੰਕੁਤਲਾ ਇੰਸਾਂ ਨੇ ਦੱਸਿਆ ਕਿ ਮਹਾਂਨਗਰ ਬਠਿੰਡਾ ਦੇ ਇਲਾਕੇ ਗੋਪਾਲ ਨਗਰ ’ਚ ਰਹਿਣ ਵਾਲੀ ਆਰਤੀ ਪਤਨੀ ਸਵ. ਕੁਲਦੀਪ ਸਿੰਘ ਦੀ ਲੜਕੀ ਰਿੰਪੀ ਦੀ ਸ਼ਾਦੀ ਰੱਖੀ ਹੋਈ ਹੈ ਅਤੇ ਅੱਜ ਸਾਧ-ਸੰਗਤ ਵੱਲੋਂ ਉਸ ਦੀ ਸ਼ਾਦੀ ’ਚ ਘਰੇਲੂ ਵਰਤੋਂ ਦਾ ਸਮਾਨ ਦੇ ਕੇ ਮੱਦਦ ਕੀਤੀ ਗਈ ਹੈ। (Needy Family)
ਉਨ੍ਹਾਂ ਦੱਸਿਆ ਆਰਤੀ ਦੇ 4 ਬੱਚੇ ਹਨ ਜਿੰਨ੍ਹਾਂ ਵਿੱਚੋਂ ਰਿੰਪੀ ਸਾਰਿਆਂ ਤੋਂ ਵੱਡੀ ਹੈ ਜੋ ਕਿ ਵਿਆਹੁਣਯੋਗ ਸੀ ਪਰਿਵਾਰ ਦੀ ਆਰਥਿਕ ਹਾਲਤ ਨੂੰ ਦੇਖਦਿਆਂ ਸਾਧ-ਸੰਗਤ ਨੇ ਜ਼ਰੂਰਤ ਦਾ ਸਾਮਾਨ ਦੇ ਕੇ ਲੜਕੀ ਦੀ ਸ਼ਾਦੀ ’ਚ ਮੱਦਦ ਕੀਤੀ ਹੈ। ਸੇਵਾਦਾਰਾਂ ਵੱਲੋਂ ਕੀਤੀ ਗਈ ਇਸ ਮੱਦਦ ਲਈ ਪਰਿਵਾਰਕ ਮੈਂਬਰਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਾ ਤਹਿਦਿਲੋਂ ਧੰਨਵਾਦ ਕੀਤਾ। ਇਲਾਕਾ ਨਿਵਾਸੀਆਂ ਨੇ ਸੇਵਾਦਾਰਾਂ ਵੱਲੋਂ ਕੀਤੇ ਗਏ ਇਸ ਨੇਕ ਕਾਰਜ ਦੀ ਭਰਪੂਰ ਸਲਾਹੁਤਾ ਕੀਤੀ ਇਸ ਮੌਕੇ 15 ਮੈਂਬਰ ਮਨੋਜ ਇੰਸਾਂ, ਬਲਜੀਤ ਇੰਸਾਂ, ਸੁਜਾਣ ਭੈਣ ਨਿਸ਼ਾ ਇੰਸਾਂ, ਜਸਵੰਤ ਇੰਸਾਂ, ਲੰਗਰ ਸੰਮਤੀ ਜਿੰਮੇਵਾਰ ਸੇਵਾਦਾਰ ਆਸਾ ਰਾਮ ਇੰਸਾਂ ਅਤੇ ਹੋਰ ਸੇਵਾਦਾਰ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ