ਵਿਧਾਨ ਸਭਾ ਚੋਣਾਂ: ਮੁੱਖ ਮਾਰਗਾਂ ‘ਤੇ ਵਾਹਨਾਂ ਦੀ ਤਲਾਸ਼ੀ ਜਾਰੀ

Assembly Elections : ਮੁੱਖ ਮਾਰਗਾਂ ‘ਤੇ ਵਾਹਨਾਂ ਦੀ ਤਲਾਸ਼ੀ ਜਾਰੀ

ਲੰਬੀ (ਸੱਚ ਕਹੂੰ ਨਿਊਜ਼) 4 ਫਰਵਰੀ ਨੂੰ ਪੰਜਾਬ ‘ਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ (Assembly Elections) ਸਦਕਾ ਬੀਤੀ 4 ਜਨਵਰੀ ਤੋਂ ਭਾਰਤ ਦੇ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਪੰਜਾਬ ‘ਚ ਚੋਣ ਜ਼ਾਬਤਾ ਲੱਗਿਆ ਹੋਇਆ ਹੈ, ਜਿਸ ਸਦਕਾ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮੁੱਖ ਮਾਰਗਾਂ, ਲਿੰਕ ਸੜਕਾਂ ਤੇ ਹੋਰ ਕੱਚੇ-ਪੱਕੇ ਰਸਤਿਆਂ ਤੋਂ ਲੰਘਣ ਵਾਲੇ ਛੋਟੇ-ਵੱਡੇ ਵਾਹਨਾਂ ਦੀ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਦੇ ਜਵਾਨਾਂ ਵੱਲੋਂ ਬੜੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ. Assembly Elections

ਇਸ ਸਬੰਧੀ ਪਿੰਡ ਮਾਹੂਆਣਾ ਦੇ ਨਜ਼ਦੀਕ ਸਟੇਟਿਕ ਸਰਵਿਸਜ਼ ਟੀਮ-2 ਵੱਲੋਂ ਪੁਲਿਸ ਦੇ ਜਵਾਨਾਂ ਸਮੇਤ ਮਲੋਟ-ਲੰਬੀ-ਡੱਬਵਾਲੀ ਮੁੱਖ ਮਾਰਗ ਨੰ: 9 ਉੱਪਰ ਲਾਏ ਨਾਕੇ ਦੀ ਅਗਵਾਈ ਕਰ ਰਹੇ ਅਧਿਕਾਰੀ ਬੋਧ ਰਾਜ ਨੇ ਦੱਸਿਆ ਕਿ ਟੀਮ ਵੱਲੋਂ ਨਾਕੇ ਲਾਕੇ ਚੈਕਿੰਗ ਕਰਨ ਦਾ ਮਕਸਦ ਇਹ ਹੈ ਕਿ ਕੋਈ ਗੈਰ ਅਨਸਰ ਕੋਈ ਨਸ਼ਾ, ਭਾਰੀ ਮਾਤਰਾ ‘ਚ ਰਾਸ਼ੀ ਜਿਸ ਦਾ ਕੋਈ ਹਿਸਾਬ-ਕਿਤਾਬ ਨਾ ਹੋਵੇ ਤੇ ਜਾਂ ਕੋਈ ਨਜਾਇਜ਼ ਤੌਰ ‘ਤੇ ਮਾਰੂ ਹਥਿਆਰ ਇੱਧਰੋਂ-ਉਧਰ ਨਾ ਲਿਜਾ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ