ਵਿਧਾਨ ਸਭਾ ਚੋਣਾ : ਰਾਜਸਥਾਨ ‘ਚ 60 ਫੀਸਦੀ ‘ਤੇ ਤੇਲੰਗਾਨਾ ‘ਚ 56 ਫੀਸਦੀ ਹੋਈ ਵੋਟਿੰਗ

Assembly, elections, voting, Telangana, voting, Telangana

7 ਵਜੇ ਤੋਂ ਸ਼ੁਰੂ ਹੋਈ ਵੋਟਿੰਗ

ਰਾਜਸਥਾਨ ਤੇ ਤੇਲੰਗਾਨਾ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਜਾਰੀ ਹੈ। ਰਾਜਸਥਾਨ ‘ਚ 200 ਚੋਂ 199 ਵਿਧਾਨ ਸਭਾ ਸੀਟਾਂ ਲਈ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋਈ, ਜੋ ਕਿ ਸ਼ਾਮ  5 ਵਜੇ ਤੱਕ ਚੱਲੇਗੀ। ਉੱਥੇ ਹੀ ਤੇਲੰਗਾਲਾ ‘ਚ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਜੋ ਸ਼ਾਮ 5 ਵਜੇ ਖਤਮ ਹੋਵੇਗੀ। ਦੋਹਾਂ ਰਾਜਾਂ ‘ਚ ਵੋਟਿੰਗ ਕੇਂਦਰਾਂ ਦੇ ਬਾਹਰ ਸੁੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਹਨ। ਵੋਟਿੰਗ ਕੇਂਦਰਾਂ ‘ਚ ਨੀਮ ਫੋਰਸਾਂ ਦੀ ਤਾਇਨਾਤੀ ਕੀਤੀ ਗਈ ਹੈ। ਹੁਣ ਤੱਕ ਰਾਜਸ਼ਥਾਨ ‘ਚ 60 ਫੀਸਦੀ ਅਤੇ ਤੇਲੰਗਾਨਾ ‘ਚ 56 ਫੀਸਦੀ ਵੋਟਿੰਗ ਹੋਈ। ਜੈਪੁਰ ਸਮੇਤ ਕਈ ਸਥਾਨਾਂ ‘ਤੇ ਇਲੈਕਟਰੋਨਿਕ ਵੋਟਿੰਗ ਮਸ਼ੀਨਾਂ ‘ਚ ਤਕਨੀਕੀ ਖਰਾਬੀ ਆਉਣ ਕਾਰਨ ਕਈ ਸਥਾਨਾਂ  ‘ਤੇ ਵੋਟਾਂ ਦੇਰ ਨਾਲ ਸ਼ੁਰੂ ਹੋਈਆਂ। ਦਿੱਗਜ਼ ਐਕਟਰ ਨਾਗਾਰਜੁਨ ਨੇ ਵੀ ਆਪਣੀ ਪਤਨੀ ਅਮਾਲਾ ਦੇ ਨਾਲ ਵੋਟ ਪਾਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।