Assam Mine Accident: ਅਸਾਮ ਖਾਨ ਹਾਦਸਾ, 72 ਘੰਟਿਆਂ ਤੋਂ 8 ਮਜ਼ਦੂਰ ਫਸੇ

Assam Mine Accident
Assam Mine Accident: ਅਸਾਮ ਖਾਨ ਹਾਦਸਾ, 72 ਘੰਟਿਆਂ ਤੋਂ 8 ਮਜ਼ਦੂਰ ਫਸੇ

ਪਾਣੀ ਦਾ ਪੱਧਰ ਨਹੀਂ ਘਟ ਰਿਹਾ | Assam Mine Accident

ਗੁਵਾਹਾਟੀ (ਏਜੰਸੀ)। Assam Mine Accident: ਅਸਾਮ ਦੇ ਦੀਮਾ ਹਸਾਓ ਜ਼ਿਲ੍ਹੇ ਦੇ ਉਮਰਾਂਗਸੋ ’ਚ 300 ਫੁੱਟ ਡੂੰਘੀ ਕੋਲੇ ਦੀ ਖਾਨ ’ਚ ਪਿਛਲੇ 72 ਘੰਟਿਆਂ ਤੋਂ ਅੱਠ ਮਜ਼ਦੂਰ ਫਸੇ ਹੋਏ ਹਨ। ਬੁੱਧਵਾਰ ਨੂੰ ਇੱਕ ਮਜ਼ਦੂਰ ਦੀ ਲਾਸ਼ ਬਰਾਮਦ ਕੀਤੀ ਗਈ। ਹੁਣ ਹਵਾਈ ਸੈਨਾ ਦੇ ਜਹਾਜ਼ ਤੇ ਹੈਲੀਕਾਪਟਰ ਵੀ ਬਚਾਅ ਕਾਰਜ ਚ ਸ਼ਾਮਲ ਹੋ ਗਏ ਹਨ। ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਵੀ ਮਦਦ ਕਰ ਰਹੀਆਂ ਹਨ। ਇੰਜੀਨੀਅਰ ਟਾਸਕ ਫੋਰਸ ਦੇ ਨਾਲ-ਨਾਲ ਭਾਰਤੀ ਫੌਜ ਤੇ ਅਸਾਮ ਰਾਈਫਲਜ਼ ਦੇ ਗੋਤਾਖੋਰ ਤੇ ਮੈਡੀਕਲ ਟੀਮਾਂ ਵੀ ਮੌਜੂਦ ਹਨ। ਐਨਡੀਆਰਐਫ ਦੇ ਇੰਸਪੈਕਟਰ ਰੋਸ਼ਨ ਕੁਮਾਰ ਚੰਦ ਨੇ ਕਿਹਾ, ਵਰਟੀਕਲ ਏਰੀਆ ਦੀ ਭਾਲ ਕੀਤੀ ਗਈ ਹੈ। ਲਗਾਤਾਰ ਪੰਪਿੰਗ ਕਰਨ ਤੋਂ ਬਾਅਦ ਵੀ ਪਾਣੀ ਦਾ ਪੱਧਰ ਘੱਟ ਨਹੀਂ ਹੋ ਰਿਹਾ। Assam Mine Accident

ਇਹ ਖਬਰ ਵੀ ਪੜ੍ਹੋ : Punjab Kisan Andolan: ਸ਼ੰਭੂ ਬਾਰਡਰ ’ਤੇ ਕਿਸਾਨ ਨੇ ਖਾਧੀ ਸਲਫ਼ਾਸ, ਮੌਤ

ਮਹਾਰਾਸ਼ਟਰ ਤੋਂ ਇੱਕ ਨਵੀਂ ਭਾਰੀ ਪੰਪਿੰਗ ਮਸ਼ੀਨ ਮੰਗਵਾਈ ਗਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ, ਨੇਵੀ ਦੇ ਆਰਓਵੀ (ਰਿਮੋਟਲੀ ਓਪਰੇਟਿਡ ਵਹੀਕਲ) ਨੂੰ ਸੁਰੰਗ ਦੇ ਅੰਦਰ ਭੇਜਿਆ ਗਿਆ ਸੀ। ਆਰਓਵੀ ਫੋਟੋਆਂ ਖਿੱਚਣ ਦੇ ਸਮਰੱਥ ਹੈ ਤੇ ਸੋਨਾਰ ਤਰੰਗਾਂ ਨਾਲ ਲੈਸ ਹੈ। ਹਾਲਾਂਕਿ, ਇਸ ’ਚ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਇਹ ਹਾਦਸਾ 6 ਜਨਵਰੀ ਨੂੰ ਵਾਪਰਿਆ, ਜਦੋਂ ਕਾਮੇ ਖਾਨ ਵਿੱਚੋਂ ਕੋਲਾ ਕੱਢ ਰਹੇ ਸਨ। ਮਜ਼ਦੂਰਾਂ ਨੂੰ ਬਚਾਉਣ ਲਈ ਫੌਜ ਤਾਇਨਾਤ ਕੀਤੀ ਗਈ ਹੈ। ਰਿਪੋਰਟਾਂ ਅਨੁਸਾਰ, ਇਹ ਚੂਹਿਆਂ ਦੀ ਖਾਣ ਹੈ। ਇਸ ਵਿੱਚ 100 ਫੁੱਟ ਤੱਕ ਪਾਣੀ ਭਰਿਆ ਹੋਇਆ ਹੈ, ਜਿਸ ਨੂੰ ਦੋ ਮੋਟਰਾਂ ਦੀ ਮਦਦ ਨਾਲ ਹਟਾਇਆ ਜਾ ਰਿਹਾ ਹੈ। ਪੁਲਿਸ ਨੇ ਖਾਨ ਮਾਲਕ ਪੁਨੀਸ਼ ਨੁਨੀਸਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। Assam Mine Accident

LEAVE A REPLY

Please enter your comment!
Please enter your name here