ਸਾਡੇ ਨਾਲ ਸ਼ਾਮਲ

Follow us

19.2 C
Chandigarh
Friday, February 27, 2026
More
    Home Breaking News ਥਾਣਾ ਸਦਰ ਮਲੋਟ...

    ਥਾਣਾ ਸਦਰ ਮਲੋਟ ਦੇ ਏਐਸਆਈ ਦੀ ਹੋਈ ਸੜਕ ਹਾਦਸੇ ‘ਚ ਮੌਤ

    ਥਾਣਾ ਸਦਰ ਮਲੋਟ ਦੇ ਏਐਸਆਈ ਦੀ ਹੋਈ ਸੜਕ ਹਾਦਸੇ ‘ਚ ਮੌਤ

    ਲੰਬੀ (ਸੱਚ ਕਹੂੰ ਨਿਊਜ਼): ਥਾਣਾ ਸਦਰ ਦੇ ਏਐੱਸਆਈ ਸੁਰਜੀਤ ਸਿੰਘ ਦੀ ਅੱਜ ਸਵੇਰੇ ਡਿਊਟੀ ‘ਤੇ ਜਾਂਦੇ ਸਮੇਂ ਰਸਤੇ ਵਿੱਚ ਇੱਕ ਹਾਦਸੇ ਦੌਰਾਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਏਐੱਸਆਈ ਜਸਵੀਰ ਸਿੰਘ ਪਿੰਡ ਖੇਮਾ ਖੇੜਾ ਦਾ ਰਹਿਣ ਵਾਲਾ ਹੈ ਤੇ ਇਸ ਸਮੇਂ ਥਾਣਾ ਸਦਰ ਮਲੋਟ ਵਿਖੇ ਤਇਨਾਤ ਸੀ ਅੱਜ ਉਸ ਦੀ ਬਾਦਲ ਪਿੰਡ ਡਿਊਟੀ ਸੀ, ਜਿੱਥੇ ਮੁਲਾਜ਼ਮਾਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਘਰ ਅੱਗੇ ਧਰਨਾ ਦੇਣਾ ਹੈ।

    ਮ੍ਰਿਤਕ ਏਐੱਸਆਈ ਸਵੇਰੇ ਘਰ ਤੋਂ 7 ਵਜੇ ਬਾਦਲ ਪਿੰਡ ਚੱਲਿਆ ਸੀ। ਪਿੰਡ ਖੇਮਾ ਖੇੜਾ ਤੋਂ ਕੁੱਤਿਆਂ ਵਾਲੀ ਲਿੰਕ ਸੜਕ ’ਤੇ ਅਵਾਰਾ ਪਸ਼ੂ ਅੱਗੇ ਆ ਜਾਣ ਕਰਕੇ ਮੋਟਰ ਸਾਇਕਲ ਖੰਬੇ ਵਿਚ ਵੱਜਾ ਅਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ। ਮ੍ਰਿਤਕ ਦੇ 3 ਬੱਚੇ ਹਨ ਜਿਸ ’ਚ ਦੋ ਧੀਆਂ ਅਤੇ ਇਕ ਪੁੱਤਰ। ਮ੍ਰਿਤਕ ਏਐੱਸਆਈ ਦੀ ਪਤਨੀ ਦੀ ਕਰੀਬ 15 ਸਾਲ ਪਹਿਲਾਂ ਮੌਤ ਹੋ ਗਈ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ