ਸਾਡੇ ਨਾਲ ਸ਼ਾਮਲ

Follow us

11.8 C
Chandigarh
Monday, February 2, 2026
More
    Home Breaking News ASI Road Acci...

    ASI Road Accident: ਸੜਕ ਹਾਦਸੇ ’ਚ ASI ਦੀ ਮੌਤ

    Bathinda News
    ASI Road Accident: ਸੜਕ ਹਾਦਸੇ ’ਚ ASI ਦੀ ਮੌਤ

    ਇੱਕ ਇੰਸਪੈਕਟਰ ਤੇ 3 ਕਾਂਸਟੇਬਲ ਜਖ਼ਮੀ

    • ਸ੍ਰੀ ਮੁਕਤਸਰ ਸਾਹਿਬ ਸੀਆਈਏ ਸਟਾਫ-1ਨਾਲ ਸਬੰਧਿਤ ਹਨ ਪੁਲਿਸ ਮੁਲਾਜ਼ਮ

    ਬਠਿੰਡਾ (ਸੁਖਜੀਤ ਮਾਨ)। ASI Road Accident: ਬਠਿੰਡਾ-ਚੰਡੀਗੜ੍ਹ ਹਾਈਵੇਅ ’ਤੇ ਰਾਮਪੁਰਾ ਫੂਲ ਵਿਖੇ ਹੋਏ ਸੜਕ ਹਾਦਸੇ ’ਚ ਇੱਕ ਏਐਸਆਈ ਦੀ ਮੌਤ ਹੋ ਗਈ, ਜਦੋਂਕਿ 3 ਕਾਂਸਟੇਬਲ ਜਖ਼ਮੀ ਹੋ ਗਏ। ਇਹ ਪੁਲਿਸ ਮੁਲਾਜਮ ਸ੍ਰੀ ਮੁਕਤਸਰ ਸਾਹਿਬ ਦੇ ਸੀਆਈਏ ਸਟਾਫ-1ਨਾਲ ਸਬੰਧਿਤ ਹਨ। ਹਾਸਲ ਹੋਏ ਮੁੱਢਲੇ ਵੇਰਵਿਆਂ ਮੁਤਾਬਿਕ ਪੁਲਿਸ ਮੁਲਾਜ਼ਮ ਕਿਸੇ ਕੰਮ ਲਈ ਸਕਾਰਪੀਓ ਗੱਡੀ ਰਾਹੀਂ ਜਲੰਧਰ ਜਾ ਜਾ ਰਹੇ ਸਨ। ਰਾਮਪੁਰਾ ਕੋਲ ਗੱਡੀ ਦੀ ਟਰੱਕ ਨਾਲ ਟੱਕਰ ਹੋਣ ਕਾਰਨ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ’ਚ ਏਐਸਆਈ ਜਲੰਧਰ ਸਿੰਘ ਦੀ ਮੌਤ ਹੋ ਗਈ, ਜਦੋਂਕਿ ਉਨ੍ਹਾਂ ਨਾਲ ਮੌਜ਼ੂਦ ਐਸਐਚਓ ਰਾਜਬੀਰ ਸਿੰਘ ਤੇ ਕਾਂਸਟੇਬਲ ਮਨਪ੍ਰੀਤ, ਜਗਰੂਪ ਤੇ ਕੁਲਜੀਤ ਨਾਲ ਸਨ। ਇਨ੍ਹਾਂ ਜਖ਼ਮੀਆਂ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ’ਚ ਕਾਰਵਾਈ ਕੀਤੀ ਜਾ ਰਹੀ ਹੈ।

    ਇਹ ਖਬਰ ਵੀ ਪੜ੍ਹੋ : Passport Application 2025: ਪਾਸਪੋਰਟ ਲਈ ਅਪਲਾਈ ਕਰਨਾ ਹੋਇਆ ਸੌਖਾ, ਲਿਆ ਗਿਆ ਇਹ ਮਹੱਤਪੂਰਨ ਫੈਸਲਾ