ਅਸ਼ੋਕ ਗਹਿਲੋਤ ਦਾ ਗੜੇਮਾਰੀ ਨਾਲ ਖ਼ਰਾਬੇ ‘ਤੇ ਬਿਆਨ
ਕਿਹਾ, ਗੜੇਮਾਰੀ ਨਾਲ ਖ਼ਰਾਬੇ ‘ਤੇ ਕਿਸਾਨਾਂ ਨੂੰ ਪਹੁੰਚੀ ਜਾਵੇਗੀ ਰਾਹਤ
ਜੈਪੁਰ (ਏਜੰਸੀ)। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ Ashok ਨੇ ਸੂਬੇ ‘ਚ ਵੀਰਵਾਰ ਨੂੰ ਗੜੇਮਾਰੀ ਨਾਲ ਫ਼ਸਲ ਖ਼ਰਾਬੇ ‘ਤੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਹੈ ਕਿ ਇਸ ਨਾਲ ਫ਼ਸਲਾਂ ਦੇ ਖ਼ਰਾਬੇ ਦੀ ਜਾਂਚ ਕਰਵਾ ਕੇ ਕਿਸਾਨਾਂ ਨੂੰ ਰਾਹਤ ਪਹੁੰਚਾਈ ਜਾਵੇਗੀ। ਸ੍ਰੀ ਗਹਿਲੋਤ ਨੇ ਸੋਸ਼ਲ ਮੀਡੀਆ ਜ਼ਰੀਏ ਕਿਹਾ ਕਿ ਸੂਬੇ ‘ਚ ਕੁਝ ਥਾਵਾਂ ‘ਤੇ ਤੇਜ਼ ਮੀਂਹ ਦੇ ਨਾਲ ਹੋਈ ਗੜੇਮਾਰੀ ਨਾਲ ਫ਼ਸਲਾਂ ਨੂੰ ਹੋਏ ਨੁਕਸਾਨ ਦੀ ਜਾਣਕਾਰੀ ਚਿੰਤਾਜਨਕ ਹੈ। ਇਸ ਸੰਕਟ ਦੀ ਘੜੀ ‘ਚ ਸੂਬਾ ਸਰਕਾਰ ਕਿਸਾਨਾਂ ਦੇ ਨਾਲ ਹੈ, ਗੜੇਮਾਰੀ ਨਾਲ ਹੋਏ ਖ਼ਰਾਬੇ ਦੀ ਜਾਂਚ ਕਰਵਾ ਕੇ ਉਨ੍ਹਾਂ ਨੂੰ ਰਾਹਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸੰਦਰਭ ‘ਚ ਮੁੱਖ ਸਕੱਤਰ, ਵਧੀਕ ਮੁੱਖ ਸਕੱਤਰ (ਵਿੱਤ) ਦੇ ਨਾਲ ਬੈਠਕ ਕੀਤੀ ਤੁਰੰਤ ਸਰਵੇ ਕਰ ਕੇ ਨੁਕਸਾਨ ਦਾ ਮੁਲਾਂਕਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਬਦਲੇ ਮੌਸਮ ਕਾਰਨ ਵੀਰਵਾਰ ਨੂੰ ਸੀਕਰ, ਨਾਗੌਰ, ਬੀਕਾਨੇਰ ਤੇ ਅਜਮੇਰ ‘ਚ ਮੀਂਹ ਦੇ ਨਾਲ ਭਿਆਨਕ ਗੜੇਮਾਰੀ ਹੋਈ, ਜਿਸ ਨਾਲ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।