‘ਆਸ਼ਿਆਨਾ’ : ਬਲਾਕ ਤਪਾ/ਭਦੌੜ ਦੀ ਸਾਧ-ਸੰਗਤ ਨੇ 3 ਦਿਨਾਂ ’ਚ 3 ਲੋੜਵੰਦਾਂ ਨੂੰ ਮਕਾਨ ਤੇ ਦੋ ਦੁਕਾਨਾਂ ਬਣਾ ਕੇ ਦਿੱਤੀਆਂ

Welfare Work sachkahoon

ਸਰਪੰਚ ਨੇ ਖੁੱਲ੍ਹਦਿਲੀ ਨਾਲ ਕੀਤੀ ਸਾਧ-ਸੰਗਤ ਦੇ ਭਲਾਈ ਕਾਰਜ਼ਾਂ ਦੀ ਤਾਰੀਫ ਅਤੇ ਹੌਸਲਾ ਅਫ਼ਜ਼ਾਈ

(ਸੁਰਿੰਦਰ ਮਿੱਤਲ਼) ਤਪਾ। ਡੇਰਾ ਸੱਚਾ ਸੌਦਾ ਸਰਸਾ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਯੋਗ ਅਗਵਾਈ ਹੇਠ ਮਾਨਵਤਾ ਦੇ ਹਿੱਤ ਲਈ 135 ਭਲਾਈ ਕਾਰਜ਼ ਕਰਕੇ ਨਿੱਤ ਨਵੇਂ ਮੀਲ ਪੱਥਰ ਸਥਾਪਿਤ ਕੀਤੇ ਜਾ ਰਹੇ ਹਨ। ਇਸੇ ਲੜੀ ਨੂੰ ਅੱਗੇ ਤੋਰਦਿਆਂ ਜ਼ਿਲ੍ਹਾ ਬਰਨਾਲਾ ਅਧੀਨ ਪੈਂਦੇ ਬਲਾਕ ਤਪਾ/ਭਦੌੜ ਦੀ ਸਾਧ ਸੰਗਤ ਨੇ ਪਿੰਡ ਪੱਖੋ ਕਲਾਂ ਵਿਖੇ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੀ ਯਾਦ ’ਚ ਪ੍ਰਮਾਰਥੀ ਦਿਵਸ ਮੌਕੇ ਸਿਰਫ਼ 3 ਦਿਨਾਂ ਵਿੱਚ ਵੱਖ ਲੋੜਵੰਦ/ਬੇਸਹਾਰਾ 3 ਪਰਿਵਾਰਾਂ ਨੂੰ ਰਹਿਣ ਲਈ ਮਕਾਨ ਅਤੇ ਇੱਕ ਅਤਿ ਲੋੜਵੰਦ ਨੂੰ ਸਵੈ-ਰੁਜ਼ਗਾਰ ਚਲਾਉਣ ਲਈ ਦੋ ਦੁਕਾਨਾਂ ਦਾ ਨਿਰਮਾਣ ਕਰਕੇ ਦਿੱਤਾ। ਜਿਸ ਦੀ ਪੰਚਾਇਤੀ ਨੁਮਾਇੰਦਿਆਂ ਦੁਆਰਾ ਭਰਵੀਂ ਸਲਾਘਾ ਕੀਤੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਭੰਗੀਦਾਸ ਰਾਜਵਿੰਦਰ ਇੰਸਾਂ, 25 ਮੈਂਬਰ ਬੱਗਾ ਇੰਸਾਂ, 15 ਜਗਦੀਸ਼ ਇੰਸਾਂ, ਨਛੱਤਰ ਇੰਸਾਂ ਨੇ ਦੱਸਿਆ ਕਿ ਵੈਲਡਿੰਗ ਮਿਸਤਰੀ ਗੁਰਤੇਜ ਸਿੰਘ ਪੁੱਤਰ ਗੁਰਚਰਨ ਸਿੰਘ ਦੀ ਪਤਨੀ ਲੰਮੀ ਬਿਮਾਰੀ ਤੋਂ ਬਾਅਦ ਸਤਿਗੁਰੂ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੀ। ਜਿਸ ਦੀ ਬਿਮਾਰੀ ’ਤੇ ਹੋਏ ਖਰਚ ਕਾਰਨ ਗੁਰਤੇਜ ਸਿੰਘ ਨੂੰ ਆਪਣੀ ਜ਼ਮੀਨ ਵੀ ਵੇਚਣੀ ਪਈ। ਇੱਥੋਂ ਤੱਕ ਕਿ ਉਸ ਕੋਲ ਆਪਣੇ ਘਰ ਦੇ ਗੁਜ਼ਾਰੇ ਨੂੰ ਤੋਰਨ ਲਈ ਰੁਜ਼ਗਾਰ ਚਲਾਉਣ ਵਾਸਤੇ ਵੀ ਕੋਈ ਸਾਧਨ ਨਹੀਂ ਬਚਿਆ। ਪੀੜਤ ਗੁਰਤੇਜ ਸਿੰਘ ਨੇ ਸਾਧ-ਸੰਗਤ ਕੋਲ ਪਹੁੰਚ ਕੇ ਬੇਨਤੀ ਕੀਤੀ। ਜਿਸ ਨੂੰ ਸਾਧ-ਸੰਗਤ ਨੇ ਮੰਨ ਕੇ ਬਲਾਕ ਕਮੇਟੀ ਦੇ ਸਹਿਯੋਗ ਨਾਲ ਦੋ ਦੁਕਾਨਾਂ ਬਣਾ ਕੇ ਦਿੱਤੀਆਂ ਹਨ ਤਾਂ ਜੋ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਸਹੀ ਢੰਗ ਕਰ ਸਕੇ। ਇਸੇ ਤਰ੍ਹਾਂ ਬਿੰਦਰ ਸਿੰਘ ਪੁੱਤਰ ਸੰਤਾ ਸਿੰਘ ਅੱਡਾ ਬਸਤੀ, ਪਾਲ ਕੌਰ ਪਾਲੋ ਪਤਨੀ ਨੇਕ ਸਿੰਘ ਬਾਸੋ ਪੱੱਤੀ ਪੱਖੋ ਕਲਾਂ ਪਿੰਡ ਦੀ ਹੀ ਧੀ ਹੈ ਅਤੇ ਸ਼ਿੰਗਾਰ ਸਿੰਘ ਪੁੱਤਰ ਜੀਤ ਸਿੰਘ ਸਾਗਰ ਪੱਤੀ ਵਾਲਿਆਂ ਦੀ ਆਰਥਿਕ ਹਾਲਤ ਬਹੁਤੀ ਠੀਕ ਨਹੀਂ ਸੀ।Welfare Work Sachkahoon

ਜਿਸ ਨੂੰ ਦੇਖਦਿਆਂ ਸਾਧ-ਸੰਗਤ ਨੇ ਤਿੰਨੇ ਪਰਿਵਾਰਾਂ ਨੂੰ ਤਿੰਨ ਦਿਨਾਂ ਵਿੱਚ ਮੁਕੰਮਲ ਮਕਾਨ ਬਣਾ ਕੇ ਦਿੱਤੇ ਹਨ ਜੋ ਡੇਰਾ ਸੱਚਾ ਸੌਦਾ ਸਰਸਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਸਮੁੱਚੀ ਸਾਧ-ਸੰਗਤ ਦਾ ਧੰਨਵਾਦ ਕਰਦੇ ਨਹੀਂ ਥੱਕ ਰਹੇ। ਜ਼ਿੰਮੇਵਾਰਾਂ ਦਾ ਕਹਿਣਾ ਹੈ ਕਿ ਉਹ ਅਜਿਹੇ ਕਾਰਜ਼ ਕਿਸੇ ਦਿਖਾਵੇ ਜਾਂ ਵਡਿਆਈ ਲੈਣ ਲਈ ਨਹੀਂ ਬਲਕਿ ਆਪਣੇ ਗੁਰੂ-ਮੁਰਸ਼ਿਦ ਦੇ ਬਚਨਾਂ ਨੂੰ ਪੁਗਾਉਣ ਲਈ ਕਰਦੇ ਹਨ। ਫ਼ਿਰ ਲੋਕ ਉਨ੍ਹਾਂ ਨੂੰ ਕੁਝ ਵੀ ਕਹਿਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇੱਕੋ-ਇੱਕ ਨਿਸ਼ਾਨਾ ਹੈ ਆਪਣੇ ਪੀਰੋ- ਮੁਰਸ਼ਿਦ ਨੂੂੰ ਖੁਸ਼ ਕਰਨਾ ਅਤੇ ਸਮੁੱਚੀ ਖਲ਼ਕਤ ਦੀ ਨਿਰਸਵਾਰਥ ਭਾਵਨਾ ਨਾਲ ਸੇਵਾ ਕਰਨਾ। ਉਨ੍ਹਾਂ ਕਿਹਾ ਕਿ ਉਹ ਮਾਨਵਤਾ ਭਲਾਈ ਕਾਰਜ਼ਾਂ ’ਚ ਨਿਰੰਤਰ ਯਤਨਸ਼ੀਲ ਰਹਿਣਗੇ। ਇਸ ਮੌਕੇ ਬਲਾਕ ਭੰਗੀਦਾਸ ਅਸ਼ੋਕ ਇੰਸਾਂ, 25 ਮੈਂਬਰ ਬਸੰਤ ਰਾਮ ਇੰਸਾਂ, ਮਹਿੰਦਰ ਸਿੰਘ ਇੰਸਾਂ, ਮਿਸਤਰੀ ਗੁਰਮੇਲ ਇੰਸਾਂ ਢਿੱਲਵਾਂ, ਸੇਵਾਦਾਰ ਰਮਿਤ ਇੰਸਾਂ, ਪੱਪੂ ਇੰਸਾਂ, ਅਮਰਦੀਪ ਇੰਸਾਂ, ਰਾਜ ਇੰਸਾਂ ਬਿੱਟੂ ਇੰਸਾਂ, ਸਮੇਤ ਲਗਭਗ 150 ਸੇਵਾਦਾਰ ਹਾਜ਼ਰ ਸਨ।

ਪਿੰਡ ’ਚ ਮਕਾਨਾਂ ਦੀ ਗਿਣਤੀ ਹੋਈ 13

ਪਿੰਡ ਪੱਖੋਂ ਕਲਾਂ ਦੀ ਸਾਧ-ਸੰਗਤ ਲੋੜਵੰਦਾਂ ਦੀ ਮੱਦਦ ਲਈ ਆਪਣੇ ਨਿੱਜੀ ਰੁਝੇਵਿਆਂ ਨੂੰ ਦਰਕਿਨਾਰ ਕਰਦਿਆਂ ਹਰ ਸਮੇਂ ਤਿਆਰ-ਬਰ-ਤਿਆਰ ਰਹਿੰਦੀ ਹੈ। ਇਸੇ ਤਹਿਤ ਹੀ ਸਾਧ ਸੰਗਤ ਹੁਣ ਤੱਕ ਕੁੱਲ 13 ਮਕਾਨ ਪਿੰਡ ਅੰਦਰ ਹੀ ਬਣਾ ਚੁੱਕੀ ਹੈ। ਜਦਕਿ ਹਾਲ ਹੀ ਵਿੱਚ ਸਾਧ-ਸੰਗਤ ਨੇ ਲਗਾਤਾਰ ਤਿੰਨ ਦਿਨਾਂ ’ਚ ਤਿੰਨ ਪਰਿਵਾਰਾਂ ਨੂੰ ਮਕਾਨ ਤੇ ਇੱਕ ਲੋੜਵੰਦ ਨੂੰ ਦੋ ਦੁਕਾਨਾਂ ਬਣਾ ਕੇ ਦਿੱਤੀਆਂ ਹਨ। ਜਿਸ ਦੀ ਚਰਚਾ ਪਿੰਡ ਤੋਂ ਇਲਾਵਾ ਇਲਾਕੇ ’ਚ ਵੀ ਜ਼ੋਰਾਂ ’ਤੇ ਹੈ ਤੇ ਲੋਕ ਡੇਰਾ ਸ਼ਰਧਾਲੂਆਂ ਦੇ ਕੰਮਾਂ ਨੂੰ ਸਲਾਹ ਰਹੇ ਹਨ। ਬਲਾਕ ’ਚ ਹੁਣ ਤੱਕ 75 ਲੋੜਵੰਦਾਂ ਨੂੰ ‘ਆਸ਼ਿਆਨਾ’ ਮੁਹਿੰਮ ਤਹਿਤ ਛੱਤ ਦਿੱਤੀ ਜਾ ਚੁੱਕੀ ਹੈ ਤੇ ਇਹ ਮੁਹਿੰਮ ਅੱਗੇ ਵੀ ਨਿਰੰਤਰ ਜਾਰੀ ਹੈ।

ਕਾਰਜ਼ ਦੀ ਸਲਾਹੁਤਾ ਲਈ ਸ਼ਬਦ ਨਹੀਂ

ਸਰਪੰਚ ਗੁਰਲਾਭ ਸਿੰਘ ਲਾਡੀ ਨੇ ਸਾਧ-ਸੰਗਤ ਦੇ ਜਜ਼ਬੇ ਨੂੰ ਸਲਾਮ ਕਰਦੇ ਹੋਏ ਕਿਹਾ ਕਿ ਧੰਨ ਹੈ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਜੋ ਅਪਣੇ ਪੱਲਿਓਂ ਖਰਚ ਕਰਕੇ ਗਰੀਬ ਬੇਸਹਾਰਾ ਪਰਿਵਾਰਾਂ ਦੀ ਇੰਨੀ ਵੱਡੀ ਮੱਦਦ ਕਰਦੇ ਹਨ ਜਦੋਂ ਕੇ ਅੱਜ ਦੇ ਕਲਯੁਗੀ ਸਮੇਂ ’ਚ ਕੋਈ ਸਿਰ ਦਾ ਵਾਲ ਕਿਸੇ ਨੂੰ ਨਹੀਂ ਦਿੰਦਾ ਪਰ ਡੇਰਾ ਸੱਚਾ ਸੌਦਾ ਦੀ ਸੰਗਤ ਚ ਹਰ ਕੋਈ ਤਨ ਮਨ ਧਨ ਨਾਲ ਬਿਨਾ ਕਿਸੇ ਜਾਤ ਪਾਤ, ਧਰਮ, ਦਾ ਭੇਦ ਭਾਵ ਕੀਤੇ ਹਰ ਅਮੀਰ ਗਰੀਬ, ਨਿਸ਼ਕਾਮ ਸੇਵਾ ਕਰਦਾ ਹੈ ਇਹ ਸਰਵ ਧਰਮ ਸੰਗਮ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਹੈ।

ਲਿਖ-ਬੋਲ ਕੇ ਧੰਨਵਾਦ ਕਰਨਾ ਅਸੰਭਵ

ਉਕਤ ਪਰਿਵਾਰਾਂ ਦਾ ਕਹਿਣਾ ਹੈ ਕਿ ਉਹ ਆਪਣੀ ਮਾੜੀ ਆਰਥਿਕ ਹਾਲਤ ਕਾਰਨ ਆਪਣੇ ਰਹਿਣ ਲਈ ਮਕਾਨ ਨਹੀ ਬਣਾ ਸਕਦੇ ਸਨ। ਪਰ ਸਾਧ ਸੰਗਤ ਨੇ ਉਨਾਂ ਦੀਆਂ ਮਕਾਨ ਸਬੰਧੀ ਸਮੁੱਚੀਆਂ ਚਿੰਤਾਵਾਂ ਹੀ ਮੁਕਾ ਦਿੱਤੀਆਂ ਹਨ। ਜਿਸ ਦੇ ਬਦਲੇ ਉਹ ਲਿਖ-ਬੋਲ ਕੇ ਸਾਧ ਸੰਗਤ ਦਾ ਧੰਨਵਾਦ ਕਰਨ ਤੋਂ ਅਸਮਰੱਥ ਹਨ। ਉਨ੍ਹਾਂ ਪੂਜਨੀਕ ਗੁਰੂ ਜੀ ਦਾ ਉਚੇਚਾ ਧੰਨਵਾਦ ਕਰਦਿਆਂ ਕਿਹਾ ਕਿ ਆਪ ਜੀ ਦੀਆਂ ਮਹਾਨ ਸਿੱਖਿਆਵਾਂ ਸਮਾਜ ਲਈ ਕਲਿਆਣਕਾਰੀ ਹਨ। ਜਿਸ ਨਾਲ ਆਪਸੀ ਭਾਈਚਾਰੇ ਨੂੰ ਹੋਰ ਮਜ਼ਬੂਤੀ ਮਿਲੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ