ਬਲਾਕ ਮਲੋਟ ਦੀ ਸਾਧ-ਸੰਗਤ ਨੇ ਹੁਣ ਤੱਕ 19 ਲੋੜਵੰਦ ਪਰਿਵਾਰਾਂ ਨੂੰ ਬਣਾ ਕੇ ਦਿੱਤੇ ਮਕਾਨ, ਸਾਲ 2024 ’ਚ ਹੁਣ ਤੱਕ ਬਣਾ ਕੇ ਦਿੱਤੇ ਤਿੰਨ ਮਕਾਨ
- ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਸਦਕਾ ਬਲਾਕ ਮਲੋਟ ਦੀ ਸਾਧ-ਸੰਗਤ ਮਾਨਵਤਾ ਦੀ ਸੇਵਾ ਵਿੱਚ ਜੁਟੀ: 85 ਮੈਂਬਰ ਪੰਜਾਬ
ਮਲੋਟ (ਮਨੋਜ)। Ashyana Campaign: ਬਲਾਕ ਮਲੋਟ ਦੀ ਸਾਧ-ਸੰਗਤ ਪੂਜਨੀਕ ਗੁਰੂ ਜੀ ਦੁਆਰਾ ਚਲਾਏ ਮਾਨਵਤਾ ਭਲਾਈ ਕਾਰਜਾਂ ਵਿੱਚ ਦਿਨ ਰਾਤ ਜੁਟੀ ਹੋਈ ਹੈ ਤੇ ਲਗਾਤਾਰ ਮਾਨਵਤਾ ਦੀ ਸੇਵਾ ’ਚ ਆਪਣਾ ਸਹਿਯੋਗ ਕਰ ਰਹੀ ਹੈ। ਜਿੱਥੇ ਸਾਧ-ਸੰਗਤ ਵੱਲੋਂ ਐਮਰਜੈਂਸੀ ਦੌਰਾਨ ਮਰੀਜ਼ਾਂ ਨੂੰ ਖੂਨ ਦੀ ਲੋੜ ਪੈਣ ’ਤੇ ਖੂਨਦਾਨ ਕੀਤਾ ਜਾ ਰਿਹਾ ਹੈ ਉਥੇ ਲੋੜਵੰਦ ਲੜਕੀ ਦੇ ਵਿਆਹ ’ਚ ਸਾਮਾਨ ਦਾ ਸਹਿਯੋਗ ਦੇ ਕੇ ਮੱਦਦ ਕੀਤੀ ਜਾ ਰਹੀ ਹੈ। ਇੱਥੇ ਹੀ ਬਸ ਨਹੀਂ ਸਗੋਂ ਇਸ ਤਰ੍ਹਾਂ ਦੇ ਕਈ ਸਮਾਜ ਭਲਾਈ ਦੇ ਕਾਰਜ ਹਨ ਜੋ ਸਾਧ-ਸੰਗਤ ਵੱਲੋਂ ਕੀਤੇ ਜਾ ਰਹੇ ਹਨ। Ashyana Campaign
ਇਹ ਖਬਰ ਵੀ ਪੜ੍ਹੋ : Walfare Work: ਸਾਧ-ਸੰਗਤ ਨੇ 1 ਦਿਨ ’ਚ ਲੋੜਵੰਦ ਨੂੰ ਬਣਾ ਕੇ ਦਿੱਤਾ ਪੂਰਾ ਮਕਾਨ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਭਲਾਈ ਕਾਰਜ ਤਹਿਤ ਸ਼ੁਰੂ ਕੀਤੀ ‘ਆਸ਼ਿਆਨਾ ਮੁਹਿੰਮ’ ਵੀ ਇੱਕ ਮਾਨਵਤਾ ਭਲਾਈ ਦਾ ਕਾਰਜ ਹੈ ਜੋ ਬਲਾਕ ਮਲੋਟ ਦੀ ਸਾਧ-ਸੰਗਤ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਪੱਕੇ ਮਕਾਨ ਬਣਾ ਕੇ ਦਿੱਤੇ ਜਾ ਰਹੇ ਹਨ ਤੇ ਸਾਲ 2024 ’ਚ ਹੁਣ ਤੱਕ ਦੀ ਗੱਲ ਕਰੀਏ ਤਾਂ ਬਲਾਕ ਮਲੋਟ ਦੀ ਸਾਧ-ਸੰਗਤ ਨੇ 21 ਮਈ 2024 ਨੂੰ ਪਿੰਡ ਰੱਥੜੀਆਂ ਨਿਵਾਸੀ ਮੰਗਾ ਸਿੰਘ ਇੰਸਾਂ ਨੂੰ ਭੈਣ ਹਰਜਿੰਦਰ ਕੌਰ ਇੰਸਾਂ ਸਰੀਬੀਸੀ ਕੈਨੇਡਾ ਦੀ ਬੇਟੀ ਡਾ. ਗੁਰਜੋਤ ਕੌਰ ਇੰਸਾਂ ਸਰੀਬੀਸੀ ਕੈਨੇਡਾ ਦੇ ਵਿਆਹ ਦੀ ਖੁਸ਼ੀ ’ਚ ਕੀਤੇ ਪਰਹਿੱਤ ਪਰਮਾਰਥ ਸਦਕਾ ਮਕਾਨ ਬਣਾ ਕੇ ਦਿੱਤਾ।
30 ਮਈ 2024 ਨੂੰ ਮਲੋਟ ਦੇ ਰੂਪ ਨਗਰ ਨਿਵਾਸੀ ਭੈਣ ਗੀਤਾ ਰਾਣੀ ਇੰਸਾਂ ਪਤਨੀ ਸਵ: ਸ਼ਾਮ ਲਾਲ ਨੂੰ ਬਲਾਕ ਮਲੋਟ ਦੀ ਸਾਧ-ਸੰਗਤ ਨੇ ਮਕਾਨ ਬਣਾ ਕੇ ਦਿੱਤਾ। ਇਸੇ ਤਰ੍ਹਾਂ 8 ਨਵੰਬਰ 2024 ਨੂੰ ਪਿੰਡ ਔਲਖ ਵਿਖੇ ਜਗਤਾਰ ਸਿੰਘ ਨੂੰ ਗੁਰਨਾਮ ਸਿੰਘ ਇੰਸਾਂ ਪੁੱਤਰ ਮਲਕੀਤ ਸਿੰਘ ਇੰਸਾਂ ਸਰੀਬੀਸੀ ਕੈਨੇਡਾ ਦੇ ਸਹਿਯੋਗ ਨਾਲ ਸਿਰਫ਼ 15 ਘੰਟਿਆਂ ’ਚ ਮਕਾਨ ਬਣਾ ਕੇ ਦਿੱਤਾ ਗਿਆ ਹੈ। ਇੱਥੇ ਹੀ ਬਸ ਨਹੀਂ ਜੇਕਰ ਹੁਣ ਹੁਣ ਤੱਕ ਇਸ ਮੁਹਿੰਮ ਤਹਿਤ ਬਣਾਏ ਮਕਾਨਾਂ ਦੀ ਗੱਲ ਕਰੀਏ ਤਾਂ ਆਸ਼ਿਆਨਾ ਮੁਹਿੰਮ ਤਹਿਤ ਬਲਾਕ ਮਲੋਟ ਦੀ ਸਾਧ-ਸੰਗਤ ਨੇ ਹੁਣ ਤੱਕ ਲੋੜਵੰਦ ਪਰਿਵਾਰ ਨੂੰ 19 ਮਕਾਨ ਬਣਾ ਕੇ ਦਿੱਤੇ ਹਨ। Ashyana Campaign
85 ਮੈਂਬਰ ਪੰਜਾਬ ਰਾਹੁਲ ਇੰਸਾਂ, ਰਿੰਕੂ ਇੰਸਾਂ, ਬਲਰਾਜ ਸਿੰਘ ਇੰਸਾਂ, ਬਲਵਿੰਦਰ ਸਿੰਘ ਇਸਾਂ, 85 ਮੈਂਬਰ ਭੈਣ ਕਿਰਨ ਇੰਸਾਂ, ਅਮਰਜੀਤ ਕੌਰ ਇੰਸਾਂ, ਸਤਵੰਤ ਕੌਰ ਇੰਸਾਂ ਤੇ ਮਮਤਾ ਇੰਸਾਂ, ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਬਲਾਕ ਮਲੋਟ ਦੀ ਸਾਧ-ਸੰਗਤ ਮਾਨਵਤਾ ਦੀ ਸੇਵਾ ਵਿੱਚ ਜੁਟੀ ਹੋਈ ਹੈ। Ashyana Campaign
ਸਾਧ-ਸੰਗਤ ਵੱਲੋਂ ਅਥਾਹ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ : ਕੌਂਸਲਰ ਬਲਦੇਵ ਗਗਨੇਜਾ
ਕੌਂਸਲਰ ਬਲਦੇਵ ਗਗਨੇਜਾ ਲਾਲੀ ਜੈਨ ਨੇ ਕਿਹਾ ਕਿ ਮੈਂ ਪੂਜਨੀਕ ਗੁਰੂ ਜੀ ਦੇ ਸਮਾਜ ਭਲਾਈ ਕਾਰਜਾਂ ਦੀ ਪ੍ਰਸੰਸਾ ਕਰਦਾ ਹਾਂ ਜਿਨ੍ਹਾਂ ’ਤੇ ਅਮਲ ਕਰਦੇ ਹੋਏ ਮਲੋਟ ਦੀ ਸਾਧ-ਸੰਗਤ ਵੱਲੋਂ ਅਥਾਹ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ
ਸਾਧ-ਸੰਗਤ ਲੋੜਵੰਦ ਪਰਿਵਾਰਾਂ ਦਾ ਸਹਾਰਾ ਬਣੀ ਹੋਈ ਹੈ : ਸਮਾਜ ਸੇਵੀ ਸ਼ਗਨ ਲਾਲ ਗੋਇਲ
ਰਿਟਾਇਰਡ ਐੱਸਡੀਓ ਤੇ ਸਮਾਜਸੇਵੀ ਸ਼ਗਨ ਲਾਲ ਗੋਇਲ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਲੋੜਵੰਦ ਪਰਿਵਾਰਾਂ ਦਾ ਸਹਾਰਾ ਬਣੀ ਹੋਈ ਹੈ ਜੋ ਕਿ ਸ਼ਲਾਘਾਯੋਗ ਹੈ।
ਭਲਾਈ ਕਾਰਜ ਕਰਕੇ ਪੁੰਨ ਦਾ ਕਾਰਜ ਕਰ ਰਹੀ ਹੈ ਸਾਧ-ਸੰਗਤ : ਪ੍ਰਿੰਸੀਪਲ ਗੂੰਬਰ
ਸ਼੍ਰੀ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਪ੍ਰਿੰਸੀਪਲ ਧਰਮਪਾਲ ਗੂੰਬਰ ਦਾ ਕਹਿਣਾ ਸੀ ਕਿ ਸਾਧ-ਸੰਗਤ ਕਈ ਤਰ੍ਹਾਂ ਦੇ ਭਲਾਈ ਦੇ ਕਾਰਜ ਕਰਕੇ ਬਹੁਤ ਹੀ ਪੁੰਨ ਦਾ ਕਾਰਜ ਕਰ ਰਹੀ ਹੈ।
ਸੇਵਾਦਾਰਾਂ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ ਥੋੜ੍ਹੀ ਹੈ : ਕੋਆਰਡੀਨੇਟਰ ਮਨੋਜ ਅਸੀਜਾ
ਬਲਾਕ ਮਲੋਟ ਦੀਆਂ ਸਮੂਹ ਸਮਾਜਸੇਵੀ ਤੇ ਧਾਰਮਿਕ ਜੱਥੇਬੰਦੀਆਂ ਦੇ ਕੋਆਰਡੀਨੇਟਰ ਮਨੋਜ ਅਸੀਜਾ ਦਾ ਕਹਿਣਾ ਸੀ ਕਿ ਬਲਾਕ ਮਲੋਟ ਦੇ ਸੇਵਾਦਾਰ ਕਦੇ ਖੂਨਦਾਨ ਕਰ ਰਹੇ ਹਨ, ਕਦੇ ਬੂਟੇ ਲਗਾ ਰਹੇ ਹਨ, ਕਦੇ ਪੰਛੀਆਂ ਲਈ ਪਾਣੀ ਤੇ ਚੋਗੇ ਦਾ ਪ੍ਰਬੰਧ ਕਰ ਰਹੇ ਹਨ, ਕਦੇ ਮਕਾਨ ਬਣਾ ਦੇ ਰਹੇ ਹਨ ਭਾਵ ਕੋਈ ਨਾ ਕੋਈ ਮਾਨਵਤਾ ਭਲਾਈ ਦਾ ਕਾਰਜ ਕਰਦੇ ਰਹਿੰਦੇ ਹਨ। ਇਸ ਲਈ ਸੇਵਾਦਾਰਾਂ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ ਥੋੜ੍ਹੀ ਹੈ।