ਸਾਡੇ ਨਾਲ ਸ਼ਾਮਲ

Follow us

13.1 C
Chandigarh
Saturday, February 7, 2026
More
    Home Breaking News AUS vs ENG: ਐ...

    AUS vs ENG: ਐਸ਼ੇਜ਼, ਮੈਲਬੌਰਨ ਟੈਸਟ ’ਚ ਇੰਗਲੈਂਡ ਦੀ ਖਰਾਬ ਬੱਲੇਬਾਜ਼ੀ, ਕੰਗਾਰੂ ਅੱਗੇ

    AUS vs ENG
    AUS vs ENG: ਐਸ਼ੇਜ਼, ਮੈਲਬੌਰਨ ਟੈਸਟ ’ਚ ਇੰਗਲੈਂਡ ਦੀ ਖਰਾਬ ਬੱਲੇਬਾਜ਼ੀ, ਕੰਗਾਰੂ ਅੱਗੇ

    ਅੰਗਰੇਜ਼ ਪਹਿਲੀ ਪਾਰੀ ’ਚ 110 ਦੌੜਾਂ ’ਤੇ ਆਲਆਊਟ

    AUS vs ENG: ਸਪੋਰਟਸ ਡੈਸਕ। ਅਸਟਰੇਲੀਆ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਚੌਥਾ ਮੈਚ ਮੈਲਬੌਰਨ ਕ੍ਰਿਕੇਟ ਗਰਾਊਂਡ ’ਤੇ ਖੇਡਿਆ ਜਾ ਰਿਹਾ ਹੈ। ਪਹਿਲੇ ਦਿਨ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਗਲਿਸ਼ ਗੇਂਦਬਾਜ਼ਾਂ ਨੇ ਆਪਣੇ ਫੈਸਲੇ ਨੂੰ ਸਹੀ ਸਾਬਤ ਕਰਦੇ ਹੋਏ ਅਸਟਰੇਲੀਆ ਦੀ ਪਾਰੀ ਨੂੰ 152 ਦੌੜਾਂ ’ਤੇ ਸਮੇਟ ਦਿੱਤਾ। ਜਵਾਬ ਵਿੱਚ, ਇੰਗਲੈਂਡ ਵੀ ਪਹਿਲੀ ਪਾਰੀ ’ਚ 110 ਦੌੜਾਂ ’ਤੇ ਆਲਆਊਟ ਹੋ ਗਿਆ ਹੈ।

    ਇਹ ਖਬਰ ਵੀ ਪੜ੍ਹੋ : US Airstrike Nigeria: ਅਮਰੀਕਾ ਦਾ ਨਾਈਜੀਰੀਆ ’ਚ ISIS ਦੇ ਠਿਕਾਣਿਆਂ ’ਤੇ ਹਵਾਈ ਹਮਲਾ

    ਇੰਗਲੈਂਡ ਵੱਲੋਂ ਬੇਨ ਡਕੇਟ (2), ਜੈਕਬ ਬੈਥਲ (1), ਜ਼ੈਕ ਕਰੌਲੀ (5), ਜੋ ਰੂਟ (0), ਹੈਰੀ ਬਰੂਕ (41), ਜੈਮੀ ਸਮਿਥ (2), ਤੇ ਵਿਲ ਜੈਕਸ (5) ਆਊਟ ਹੋਏ। ਅਸਟਰੇਲੀਆ ਲਈ ਸਕਾਟ ਬੋਲੈਂਡ ਨੇ ਤਿੰਨ ਵਿਕਟਾਂ ਲਈਆਂ, ਜਦੋਂ ਕਿ ਮਿਸ਼ੇਲ ਸਟਾਰਕ ਨੇ 2 ਜਦਕਿ ਮਾਈਕਲ ਨੇਸਰ ਨੇ 4 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਪਹਿਲਾਂ, ਬਾਕਸਿੰਗ ਡੇ ਟੈਸਟ ਵਿੱਚ ਪਹਿਲਾਂ ਬੱਲੇਬਾਜ਼ੀ ਕਰ ਰਹੇ ਅਸਟਰੇਲੀਆ ਦੀ ਸ਼ੁਰੂਆਤ ਮਾੜੀ ਰਹੀ, ਉਸਨੇ 91 ਦੌੜਾਂ ’ਤੇ ਛੇ ਵਿਕਟਾਂ ਗੁਆ ਦਿੱਤੀਆਂ। AUS vs ENG

    ਟੀਮ ਦੀਆਂ ਆਖਰੀ ਤਿੰਨ ਵਿਕਟਾਂ ਬਿਨਾਂ ਕੋਈ ਦੌੜ ਜੋੜੇ ਡਿੱਗ ਗਈਆਂ। ਅਸਟਰੇਲੀਆ ਲਈ ਮਾਈਕਲ ਨੇਸਰ ਨੇ ਸਭ ਤੋਂ ਵੱਧ 35 ਦੌੜਾਂ ਬਣਾਈਆਂ, ਜਦੋਂ ਕਿ ਉਸਮਾਨ ਖਵਾਜਾ ਨੇ 29 ਤੇ ਐਲੇਕਸ ਕੈਰੀ ਨੇ 20 ਦੌੜਾਂ ਬਣਾਈਆਂ। ਪੰਜ ਬੱਲੇਬਾਜ਼ ਦੋਹਰੇ ਅੰਕੜੇ ਤੱਕ ਪਹੁੰਚਣ ’ਚ ਅਸਫਲ ਰਹੇ। ਇੰਗਲੈਂਡ ਲਈ ਜੋਸ਼ ਟੰਗ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਸਨੇ ਪੰਜ ਵਿਕਟਾਂ ਲਈਆਂ। ਗੁਸ ਐਟਕਿੰਸਨ ਨੇ ਦੋ ਵਿਕਟਾਂ ਲਈਆਂ, ਜਦੋਂ ਕਿ ਬ੍ਰਾਈਡਨ ਕਾਰਸੇ ਤੇ ਕਪਤਾਨ ਬੇਨ ਸਟੋਕਸ ਨੇ ਇੱਕ-ਇੱਕ ਵਿਕਟ ਲਈ।