ਸਾਡੇ ਨਾਲ ਸ਼ਾਮਲ

Follow us

11.9 C
Chandigarh
Thursday, January 22, 2026
More
    Home Breaking News Asha Workers ...

    Asha Workers News: ਆਸ਼ਾ ਵਰਕਰਜ਼ ਦਾ ਇੱਕ ਵਫਦ ਸਿਹਤ ਮੰਤਰੀ ਬਲਵੀਰ ਸਿੰਘ ਨੂੰ ਮਿਲਿਆ

    Asha Workers News
    ਫ਼ਤਹਿਗੜ੍ਹ ਸਾਹਿਬ : ਆਸ਼ਾ ਵਰਕਰ ਯੂਨੀਅਨ ਦੀਆਂ ਅਹੁਦੇਦਾਰਾਂ ਵੱਲੋਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨਾਲ ਮੀਟਿੰਗ ਕੀਤੇ ਜਾਣ ਦਾ ਦ੍ਰਿਸ਼। ਤਸਵੀਰ: ਅਨਿਲ ਲੁਟਾਵਾ

    ਸਿਹਤ ਮੰਤਰੀ ਵੱਲੋਂ ਮੰਗਾਂ ਮੰਨਣ ਦਾ ਦਿੱਤਾ ਗਿਆ ਭਰੋਸਾ : ਕਿਰਨਦੀਪ ਪੰਜੋਲਾ

    Asha Workers News: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਆਸ਼ਾ ਵਰਕਰਜ ਅਤੇ ਫੈਸਿਲੀਟੇਟਰ ਨਿਰੋਲ ਯੂਨੀਅਨ ਪੰਜਾਬ ਦਾ ਇੱਕ ਵਫਦ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੂੰ ਮਿਲਿਆ। ਇਸ ਸੰਬੰਧੀ ਕਿਰਨਦੀਪ ਕੌਰ ਪੰਜੋਲਾ ਸੂਬਾ ਪ੍ਰਧਾਨ, ਜਰਨਲ ਸੈਕਟਰੀ ਕਸਮੀਰ ਕੌਰ ਮਲੌਦ, ਜਸਵੀਰ ਕੌਰ ਭਾਦਸੋਂ, ਸੂਬਾਈ ਆਗੂ ਸੀਨੀਅਰ ਮੀਤ ਪ੍ਰਧਾਨ ਸੰਤੋਸ ਕੁਮਾਰੀ ਅਤੇ ਸਿੰਦਰਪਾਲ ਕੌਰ ਬਾਲਿਆਬਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਮੰਤਰੀ ਦੇ ਨਾਲ ਉਨ੍ਹਾਂ ਦੀ ਮੀਟਿੰਗ ਹੋਈ ਸੀ, ਜਿਸ ਵਿੱਚ ਉਨ੍ਹਾਂ ਆਸ਼ਾ ਵਰਕਰ ਅਤੇ ਫਸੇਲੀਟੇਟਰ ਦੀਆਂ ਮੰਗਾਂ ਸਬੰਧੀ ਜਾਣੂ ਕਰਵਾਇਆ, ਸਿਹਤ ਮੰਤਰੀ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਪ੍ਰਵਾਨ ਕੀਤਾ ਜਾਵੇਗਾ। ਕੁਝ ਮੰਗਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ ਹੈ।

    ਇਹ ਵੀ ਪੜ੍ਹੋ: Faridkot Crime News: ਫਰੀਦਕੋਟ ਪੁਲਿਸ ਵੱਲੋਂ ਚੋਰੀ ਦੀ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦੇ 2 ਮੈਂਬਰ ਕਾਬੂ

    ਉਨ੍ਹਾਂ ਦੱਸਿਆ ਕਿ ਮੁੱਖ ਮੰਗਾਂ ਦੇ ਵਿੱਚ ਆਸ਼ਾ ਵਰਕਰ ਤੇ ਫਸੇਲੀਟੇਟਰ ਨੂੰ ਮਿਨੀਮਮ ਵੇਜ ਅਨੁਸਾਰ 21 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਅਤੇ ਦਰਜਾ ਚਾਰ ਗਰੇਡ ਦਾ ਦਰਜਾ ਦਿੱਤਾ ਜਾਵੇ, ਆਨਰੇਰੀਅਮ ਪਰ ਮਹੀਨਾ 2500 ਰੁਪਏ ਇੰਕਰੀਮੈਂਟ ਡਬਲ ਕੀਤਾ ਜਾਵੇ, ਹਰਿਆਣਾ ਪੈਟਰਨ ਲਾਗੂ ਕੀਤਾ ਜਾਵੇ, ਕੱਟੇ ਭੱਤੇ ਬਹਾਲ ਕੀਤੇ ਜਾਣ, ਸੇਵਾ ਮੁਕਤ ਹੋਣ ਤੋਂ ਬਾਅਦ ਆਂਗਨਵਾੜੀ ਦੀ ਤਰਜ਼ ’ਤੇ ਰਿਲੀਫ ਫੰਡ ਘੱਟੋ ਘੱਟ 5 ਲੱਖ ਰੁਪਏ ਅਤੇ ਸੇਵਾ ਵਰਕਰ ਨੂੰ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਪਰਸੂਤਾ ਛੁੱਟੀ ਕੀਤੀ ਜਾਵੇ, ਸੀਐਚਓ ਟਾਰਗੇਟ ਬੇਸਡ ਵਾਲੀ ਜ਼ਮੀਨ ਨੂੰ ਹੋਰਨਾਂ ਵਾਂਗ ਫਸੇਲੀਟੇਟਰ ਤੇ ਵੀ ਲਾਗੂ ਕੀਤਾ ਜਾਵੇ, ਬਜ਼ੁਰਗਾਂ ਦੀ ਦੇਖਭਾਲ ਦਾ ਇਨਸੈਂਟਿਵ ਰਜਿਸਟਰ ਦੇ ਆਧਾਰ ਤੇ ਦਿੱਤਾ ਜਾਵੇ ਆਦਿ। ਇਸ ਮੌਕੇ ਸਿਹਤ ਸਕੱਤਰ ਪੰਜਾਬ ਕੁਮਾਰ ਰਾਹੁਲ, ਡਾਇਰੈਕਟਰ ਸਿਹਤ ਸੇਵਾਵਾਂ ਡਾ. ਹਤਿੰਦਰ ਕੌਰ ਸਮੇਤ ਦਫਤਰੀ ਅਮਲਾ ਵੀ ਹਾਜ਼ਰ ਸੀ। Asha Workers News