ਮੋਗਾ (ਵਿੱਕੀ ਕੁਮਾਰ)। ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਵੱਲੋਂ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਤੇ ਸਮੂਹ ਜੱਥੇਬੰਦੀ ਪੰਜਾਬ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਜ਼ਿਲ੍ਹਾ ਪ੍ਰਧਾਨ ਅਮਨਦੀਪ ਕੌਰ ਦੀਦਾਰੇਵਾਲਾ ਦੀ ਅਗਵਾਈ ਹੇਠ ਮੋਗਾ ਦੇ ਸਿਵਲ ਹਸਪਤਾਲ ਅਤੇ ਬੱਸ ਸਟੈਂਡ ਦੇ ਸਾਹਮਣੇ ਮੇਨ ਚੌਂਕ ਵਿਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ (Punjab government) ਖਿਲਾਫ ਨਾਅਰੇਬਾਜੀ ਕਰਕੇ ਧਰਨਾ ਦਿੱਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਅਮਨਦੀਪ ਕੌਰ ਨੇ ਕਿਹਾ ਕਿ ਸਰਕਾਰ ਦੇ ਨਾਦਰਸ਼ਾਹੀ ਫੁਰਮਾਨ ਨੇ ਪੰਜਾਬ ਭਰ ਦੀਆਂ ਵਰਕਰਾਂ ਦੇ ਹਿਰਦੇ ਵਲੂੰਧਰੇ ਹਨ।
ਉਨ੍ਹਾਂ ਕਿਹਾ ਕਿ ਵਰਕਰਾਂ ਨੂੰ ਮਿਲਦੇ ਇੰਨਸੈਟਿਵ ਦਾ ਅਚਨਚੇਤ ਕੱਟ ਦੇਣਾ, ਜਿਸ ਨਾਲ ਜੱਚਾ ਬੱਚਾ ਦੀ ਮੌਤ ਦਰ ਵਿੱਚ ਵਾਧਾ ਹੋਵੇਗਾ ਅਤੇ ਜੱਚਾ ਬੱਚਾ ਦੀ ਸਿਹਤ ਨਾਲ ਖਿਲਵਾੜ ਹੈ। ਉਨ੍ਹਾਂ ਕਿਹਾ ਕਿ ਇਸ ਆਸਾ ਵਰਕਰਾਂ ਤੇ ਫੈਸਿਲੀਟੇਟਰਾਂ ਦੀ ਅਚਨਚੇਤ ਉਮਰ ਹੱਦ 58 ਸਾਲ ਕਰਨੀ, 17-18 ਸਾਲ ਸਮਾਜ ਸੇਵਾ ਕਰਵਾ ਕੇ ਬਿਲਕੁਲ ਖਾਲੀ ਹੱਥ ਘਰ ਭੇਜਣਾ, ਇਹ ਉਹ ਵਰਕਰਾਂ ਹਨ, ਜਿਨ੍ਹਾਂ ਕਰੋਨਾ ਮਹਾਂਮਾਰੀ ਵਿਚ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਆਪਣੀਆਂ ਜਾਨਾਂ ਦੀ ਪ੍ਰਵਾਹ ਨਹੀਂ ਕੀਤੀ ਸੀ। ਪ੍ਰੰਤੂ ਵਰਕਰਾਂ ਨਾਲ ਸੋਸ਼ਣ ਹੋ ਰਿਹਾ ਹੈ।
Punjab Government
ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਭਰ ਦੀਆਂ ਆਸ਼ਾ ਵਰਕਰਾਂ ਦੇ ਮਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਪਰੋਕਤ ਮੰਗਾਂ ਦਾ ਹੱਲ ਜਿਮਣੀ ਚੋਣਾਂ ਤੋਂ ਪਹਿਲਾਂ ਪਹਿਲਾਂ ਨਾ ਕੀਤਾ ਗਿਆ ਤਾਂ ਜਿਮਨੀ ਚੋਣਾਂ ਦੇ ਨਾਲ ਹੀ ਆਦਰ ਚੋਣਾਂ ਦੌਰਾਨ ਸੰਘਰਸ਼ ਕਰਨਗੀਆ, ਜਿਨ੍ਹਾਂ ਵਿਚੋਂ ਅਹਿਮ ਜੱਚਾ-ਬੱਚਾ ਦੀ ਦੇਖਭਾਲ ਰਜਿਸਟਰ ਚੈੱਕਅਪ ਆਦਿ ਪੰਜਾਬ ਭਰ ਵਿਚ ਸਾਂਤਮਈ ਬੰਦ ਰਹੇਗਾ। ਜਿਸ ਦੇ ਨਤੀਜੇ ਵਜੋਂ ਹੋਏ ਨੁਕਸਾਨ ਦੀ ਜ਼ਿੰਮੇਵਾਰੀ ਉੱਚ ਅਧਿਕਾਰੀਆਂ ਤੇ ਸਰਕਾਰ ਖੁਦ ਹੋਵੇਗੀ।
ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹ੍ਹਾ ਪੱਧਰੀ ਧਰਨਿਆਂ ਤੋਂ ਬਾਅਦ ਵੀ ਸਾਡੀ ਨਿਰੋਲ ਜੱਥੇਬੰਦੀ ਨੂੰ ਪੈੱਨਲ ਮੀਟਿੰਗ ਦਾ ਸਮਾ ਨਾ ਦਿੱਤਾ ਗਿਆ ਫਿਰ ਸਾਨੂੰ ਮਜਬੂਰ ਸੰਘਰਸ਼ ਤਿੱਖਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਸਾਡੀ ਸੁਣਵਾਈ ਨਾ ਹੋਈ ਤਾਂ ਜ਼ਿਮਨੀ ਚੋਣਾਂ ਜਲੰਧਰ ਤੇ ਹੋਰ ਚੋਣਾਂ ਸਮੇਂ ਪੰਜਾਬ ਭਰ ਦੀਆਂ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਭਰ ਦੀਆਂ ਆਸ਼ਾ ਵਰਕਰਾਂ ਤੇ ਫੈਸਲੀਟੇਟਰਾਂ ਨਵੀਂ ਬਣਾਈ ਮਾਨ ਸਰਕਾਰ ਤੋਂ ਬਹੁਤ ਜਿਆਦਾ ਉਮੀਦਾਂ ਕਰਦੀਆਂ ਹਨ ਕਿ ਸਾਡੀ ਸੁਣਵਾਈ ਜਰੂਰ ਹੋਵੇਗੀ।
ਹਾਜ਼ਰ ਵਰਕਰਾਂ
ਇਸ ਮੌਕੇ ਮੀਤ ਪ੍ਰਧਾਨ ਸੰਦੀਪ ਕੌਰ, ਮੀਤ ਪ੍ਰਧਾਨ ਬਲਜੀਤ ਕੌਰ, ਮਨਪ੍ਰੀਤ ਕੌਰ ਕੋਟ ਈਸੇ ਖਾ, ਮੀਤ ਪ੍ਰਧਾਨ ਪਰਮਜੀਤ ਕੌਰ ਸਮਾਧ ਭਾਈ, ਸਿਮਰਜੀਤ ਕੌਰ ਬਾਘਾਪੁਰਾਣਾ, ਜਰਨਲ ਸਕੱਤਰ ਕਮਲਜੀਤ ਕੌਰ ਬੱਧਨੀ, ਜਿਲ੍ਹਾ ਕਮੇਟੀ ਮੈਂਬਰ ਸਰਬਜੀਤ ਕੌਰ ਚੜਿ੍ਹੱਕ, ਸਿਕੰਦਰ ਕੌਰ, ਮਨਦੀਪ ਕੌਰ ਡਰੋਲੀ ਭਾਈ, ਬਲਵੀਰ ਕੌਰ, ਬਲਵਿੰਦਰ ਕੌਰ ਡਰੋਲੀ ਭਾਈ, ਮੀਨਾ ਰਾਣੀ, ਜਸਪ੍ਰੀਤ ਕੌਰ, ਰਾਜਵੀਰ ਕੌਰ, ਪੂਜਾ, ਗੀਤਾ, ਸੁਨੀਤਾ, ਮਹਿੰਦਰ ਕੌਰ, ਕੁਲਵੰਤ ਕੌਰ, ਦਵਿੰਦਰ ਕੌਰ, ਅਨੀਤਾ, ਬਲਵਿੰਦਰ ਕੌਰ, ਰੇਖਾ ਰਾਣੀ, ਰਾਜ ਰਾਣੀ, ਸੁਰਿੰਦਰਪਾਲ ਕੌਰ, ਊਸ਼ਾ, ਰੀਨਾ, ਕਮਲਜੀਤ ਕੌਰ, ਰਜਨੀ, ਰਛਪਾਲ ਕੌਰ, ਰਾਜਵਿੰਦਰ ਕੌਰ, ਰਜਨਦੀਪ ਕੌਰ, ਪਿੰਕੀ, ਸਰਬਜੀਤ ਕੌਰ, ਅਨੀਤਾ, ਕੁਲਦੀਪ ਕੌਰ, ਸੁਰਜੀਤ ਕੌਰ, ਹਰਪ੍ਰੀਤ ਕੌਰ, ਸੰਤੋਸ਼, ਸੋਨੀਆ, ਪ੍ਰਭਦੀਪ, ਪ੍ਰਭਜੋਤ, ਮਨਦੀਪ ਕੌਰ, ਮਨਜੀਤ ਕੌਰ ਤੋ ਇਲਾਵਾ ਸਾਰੇ ਮੈਂਬਰ ਹਾਜ਼ਰ ਸਨ।
ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਦੀ ਉਮਰ ਹੱਦ 58 ਸਾਲ ਤੋਂ 65 ਸਾਲ ਕੀਤੀ ਜਾਵੇ, ਸੇਵਾ ਮੁਕਤੀ ਸਮੇਂ ਬੁਢਾਪੇ ਸਮੇ ਹੋਂਸਲਾ ਅਫਜਾਈ ਲਈ ਪੰਜ ਲੱਖ ਰੁਪਏ ਦਿੱਤਾ ਜਾਵੇ, ਸੇਵਾ ਮੁਕਤੀ ਤੋਂ ਬਾਅਦ 10,000 ਰੁਪਏ ਪ੍ਰਤੀ ਮਹੀਨਾ ਪੈਨਸ਼ਨ (ਆਸ਼ਾ ਦਾ ਸਹਾਰਾ) ਸਕੀਮ ਲਾਗੂ ਕੀਤੀ ਜਾਵੇ, ਟੂਰ ਮਨੀ (ਆਸਾ ਫੈਸਿਲੀਟੇਟਰ ਦਾ ਸਫਰੀ ਭੱਤਾ) ਵਿਚ ਵਾਧਾ ਤੇ ਅਨਰੇਰੀਅਮ 2500 ਨੂੰ (ਵਿੱਦ ਇੰਕਰੀਮੈਂਟ) ਡਬਲ ਕੀਤਾ ਜਾਵੇ, ਕੱਟੇ ਇੰਨਸੈਟਿਵ ਬਹਾਲ ਕੀਤੇ ਜਾਣ, ਲੋਕ ਹਿੱਤ ਨੂੰ ਦੇਖਦੇ ਹੋਏ ਸੀਐੱਚਓ ਦੇ ਇੰਨਸੈਟਿਵ ਸਕੀਮ ਵਿਚ ਆਸਾ ਫੈਸਿਲੀਟੇਟਰ ਦਾ ਨਾਂਅ ਦਰਜ ਕਰ ਲਿਆ ਜਾਵੇਂ, ਸਿਹਤ ਵਿਭਾਗ ਵੱਲੋਂ ਜਾਰੀ ਹਰੇਕ ਹਦਾਇਤਾਂ ਵਿਚ ਆਸਾ ਵਰਕਰਾਂ ਦੇ ਨਾਲ ਆਸਾ ਫੈਸਿਲੀਟੇਟਰ ਪਾਉਣਾ ਲਾਜਮੀ ਕੀਤਾ ਜਾਵੇ, ਏਐੱਨਐੱਮ ਦੇ ਟੈਸਟ ਕਲੀਅਰ ਕਰ ਚੁੱਕੀਆਂ ਵਰਕਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ।
Also Read : ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ ਐਨਆਰਆਈ ਦੇ ਘਰ ਨੂੰ ਬਣਾਇਆ ਨਿਸ਼ਾਨਾ