… ਜਦੋਂ ਦੇਖਦੇ ਹੀ ਦੇਖਦੇ ਰਾਮਦੇਵ ਦਾ ਚਾਦਰਾਂ ਵਾਲਾ ਘਰ ਪੱਕੇ ਘਰ ‘ਚ ਬਦਲਿਆ

ਬਲਾਕ ਪਟਿਆਲਾ ਦੇ ਸੇਵਾਦਾਰਾਂ ਨੇ ਰਾਮਦੇਵ ਦੇ ਸੁਪਨਿਆਂ ਦਾ ਘਰ ਉਸਦੇ ਹਵਾਲੇ ਕੀਤਾ

ਰਾਮਦੇਵ ਚੌਕੀਦਾਰੀ ਕਰਕੇ ਕਰ ਰਿਹੈ ਆਪਣਾ ਗੁਜਾਰਾ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਚਾਦਰਾਂ ਦੀ ਛੱਤ ਵਾਲੇ ਪੁਰਾਣੇ ਘਰ ਵਿੱਚ ਰਹਿ ਰਹੇ ਪਿੰਡ ਰਸੂਲਪੁਰ ਵਾਸੀ ਰਾਮਦੇਵ ਦੀ ਸਾਰ ਬਲਾਕ ਪਟਿਆਲਾ ਦੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਲਈ ਹੈ। ਜਦੋਂ ਇਨ੍ਹਾਂ ਸੇਵਾਦਾਰਾਂ ਨੇ ਘਰ ਦੀ ਹਾਲਤ ਦੇਖੀ ਤਾਂ ਤੁਰੰਤ ਪੱਕਾ ਘਰ ਬਣਾਉਣ ਦੀ ਠਾਣ ਲਈ, ਬੱਸ ਫੇਰ ਕੀ ਸੀ, ਕੁਝ ਹੀ ਘੰਟਿਆਂ ਵਿੱਚ ਪੱਕਾ ਮਕਾਨ ਬਣਾ ਕੇ ਰਾਮਦੇਵ ਦੇ ਹਵਾਲੇ ਕਰ ਦਿੱਤਾ, ਜਿਸ ਨੂੰ ਦੇਖ ਕੇ ਉਸਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਰਾਮਦੇਵ ਦੀ ਇੱਕ ਬਾਂਹ ਟੋਕੇ ਵਾਲੀ ਮਸ਼ੀਨ ‘ਚ ਆਕੇ ਕੱਟੀ ਗਈ ਸੀ।

ਰਾਮਦੇਵ ਕਹਿੰਦਾ ਹੈ ਕਿ ਜਦੋਂ ਆਸਮਾਨ ‘ਤੇ ਬੱਦਲ ਚੜ੍ਹ ਕੇ ਆਉਂਦੇ ਸਨ ਤਾਂ ਉਸ ਨੂੰ ਘਰ ਦੇ ਤਿਪਕਣ ਦੀ ਫਿਕਰ ਲੱਗ ਜਾਂਦੀ। ਇਸ ਦੇ ਨਾਲ ਹੀ ਤੇਜ ਹਨ੍ਹਰੀ ਵਿੱਚ ਛੱਤ ‘ਤੇ ਪਾਈਆਂ ਚਾਦਰਾਂ ਦੇ ਉੱਡਣ ਤੇ ਟੁੱਟ ਭੱਜ ਦੀ ਚਿੰਤਾ ਰੋਟੀ ਦੀ ਬੁਰਕੀ ਮੂੰਹ ਵਿੱਚ ਫੁਲਾ ਦਿੰਦੀ ਪਰ ਹੁਣ ਡੇਰਾ ਸੱਚਾ ਸੌਦਾ ਦੇ ਜਾਬਾਂਜ ਸੇਵਾਦਾਰਾਂ ਨੇ ਉਸ ਨੂੰ ਪੱਕਾ ਮਕਾਨ ਬਣਾ ਕੇ ਉਸ ਦੇ ਘਰ ਨਾ ਬਣਾਉਣ ਦੇ ਸੁਪਨਿਆਂ ਨੂੰ ਪੂਰਾ ਕਰ ਦਿੱਤਾ, ਜਿਸ ਦਾ ਉਹ ਹਮੇਸ਼ਾ ਕਰਜਾਈ ਰਹੇਗਾ।

ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਅਤੇ ਸਾਧ-ਸੰਗਤ ਨੇ ਉਸ ਨੂੰ ਕਮਰੇ, ਰਸੋਈ ਅਤੇ ਬਾਥਰੂਮ ਬਣਾ ਕੇ ਦਿੱਤਾ ਹੈ। ਬਜੁਰਗ ਰਾਮਦੇਵ ਚੌਂਕੀਦਾਰੀ ਕਰਕੇ ਹੀ ਆਪਣਾ ਗੁਜਾਰਾ ਚਲਾ ਰਿਹਾ ਹੈ ਤੇ ਉਸਦਾ ਲੜਕਾ ਉਸ ਤੋਂ ਅਲੱਗ ਰਹਿੰਦਾ ਹੈ। ਇਸ ਮੌਕੇ ਮਿਸਤਰੀ ਇਕਬਾਲ ਸਿੰਘ, ਅਵਤਾਰ ਸਿੰਘ, ਗੁਰਜੰਟ ਸਿੰਘ, ਸਦਾਨੰਦ ਅਤੇ ਪ੍ਰਕਾਸ਼ ਸਿੰਘ ਵੱਲੋਂ ਸਾਧ-ਸੰਗਤ ਦੇ ਸਹਿਯੋਗ ਨਾਲ ਕੁਝ ਹੀ ਘੰਟਿਆਂ ਵਿੱਚ ਚੁਗਾਠਾਂ ਖੜ੍ਹੀਆਂ ਕਰਕੇ ਰਾਮਦੇਵ ਦੇ ਸੁਪਨਿਆਂ ਦਾ ਪੱਕਾ ਘਰ ਉਸਾਰ ਦਿੱਤਾ ਗਿਆ। ਸਾਧ-ਸੰਗਤ ਦੀ ਸੇਵਾ ਨੂੰ ਦੇਖ ਕੇ ਪਿੰਡ ਰਸੂਲਪੁਰ ਦੇ ਵਾਸੀਆਂ ਵੱਲੋਂ ਵੀ ਤਾਰੀਫ਼ ਕੀਤੀ ਗਈ ਕਿ ਅੱਜ ਦੇ ਜਮਾਨੇ ਵਿੱਚ ਲੋੜਵੰਦਾਂ ਦਾ ਦੁੱਖ ਸੁਣਨ ਵਾਲੇ ਇਨਸਾਨ ਵੀ ਧਰਤੀ ‘ਤੇ ਹਨ।

ਸ ਮੌਕੇ 45 ਮੈਂਬਰ ਕੁਲਵੰਤ ਰਾਏ, ਹਰਮਿੰਦਰ ਨੋਨਾ ਅਤੇ ਕਰਨਪਾਲ ਸਿੰਘ ਨੇ ਵੀ ਸਾਧ-ਸੰਗਤ ਦੇ ਜ਼ਜਬੇ ਦੀ ਪ੍ਰਸੰਸਾ ਕੀਤੀ ਅਤੇ ਇਸ ਨੂੰ ਗੁਰੂ ਜੀ ਦੀ ਹੀ ਪ੍ਰੇਰਨਾ ਦੱਸਿਆ। ਇਸ ਮੌਕੇ ਪੰਦਰਾਂ ਮੈਂਬਰ ਮਲਕੀਤ ਸਿੰਘ, ਗੰਗਾ ਰਾਮ, ਮਾਮਚੰਦ, ਗਰਵਿੰਦਰ ਮੱਖਣ, ਨਾਨਕ ਸਿੰਘ, ਮਨਜੀਤ ਸਿੰਘ ਬਲਾਕ ਭੰਗੀਦਾਸ, ਹਰਦੇਵ ਸਿੰਘ ਬਡੰੂੰਗਰ, ਭੋਲਾ ਸਿੰਘ ਪਿੰਡ ਚੌਂਰਾ, ਭੋਲਾ ਇੰਸਾਂ ਰਸੂਲਪੁਰ, ਬੂਟਾ ਸਿੰਘ ਇੰਸਾਂ,  ਭੁਪਿੰਦਰ ਸਿੰਘ ਪਿੰਡ ਲਚਕਾਣੀ ਭੰਗੀਦਾਸ ਸਮੇਤ ਸਮੂਹ ਸਾਧ ਸੰਗਤ ਹਾਜਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.