ਨਵੀਂ ਦਿੱਲੀ। ਤਿਹਾੜ ਜੇਲ੍ਹ ’ਚ ਕੁੱਟਮਾਰ ਦੀ ਘਟਨਾ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਇਹ ਡਰ ਸਤਾ ਰਿਹਾ ਹੈ ਕਿ ਦਿੱਲੀ ਸ਼ਰਾਬ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਤਿਹਾੜ ਜੇਲ੍ਹ ’ਚ ਬੰਦ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਖ਼ਤਰਾ ਹੈ। (Arvind Kejriwal News)
ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਵਾਰ-ਵਾਰ ਇਹ ਦੋਸ਼ ਲਾ ਰਹੇ ਹਨ ਕਿ ਅਰਵਿੰਦ ਕੇਜਰੀਵਾਲ ਨੂੰ ਮਾਰਨ ਦੀ ਸਾਜਿਸ਼ ਰਚੀ ਜਾ ਰਹੀ ਹੈ, ਇਹ ਦਾਅਵੇ ਤਿਹਾੜ ਜੇਲ੍ਹ ’ਚ ਦੋ ਗੁੱਟਾਂ ’ਚ ਹੋਈ ਕਥਿਤ ਹੱਥੋਪਾਈ ਤੋਂ ਬਾਅਦ ਕੀਤੇ ਜਾ ਰਹੇ ਹਨ। ਆਪ ਨੇਤਾ ਸੰਜੈ ਸਿੰਘ, ਜੋ ਦਿੱਲੀ ਸ਼ਰਾਬ ਨੀਤੀ ਮਾਮਲੇ ’ਚ ਜੇਲ੍ਹ ਗਏ ਸਨ, ਨੇ ਕਿਹਾ ਕਿ ਕੀ ਤੁਹਾਨੂੰ ਪਤਾ ਹੈ ਕਿ ਤਿਹਾੜ ਜੇਲ੍ਹ ’ਚ ਕਈ ਕਤਲ ਹੋਏ ਹਨ।
ਕੇਜਰੀਵਾਲ ਦੇ ਨਾਲ ਕੋਈ ਅਨਹੋਣੀ ਹੁੰਦੀ ਹੈ ਤਾ ਇਸ ਦਾ ਜਵਾਬਦੇਹ ਕੌਣ ਹੋਵੇਗਾ?
#WATCH | Delhi: On an incident of scuffle between two groups in Delhi’s Tihar Jail, AAP MP Sanjay Singh says, “Do you that there have been several murders that have happened in Tihar Jail. When I say that Arvind Kejriwal’s life is in danger, a conspiracy is being hatched against… pic.twitter.com/j1xGnX4EgX
— ANI (@ANI) April 25, 2024
ਉਨ੍ਹਾਂ ਕਿਹਾ ਕਿ ਮੈਂ ਕਹਿੰਦਾ ਹਾਂ ਕਿ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਜੇਲ੍ਹ ’ਚ ਖਤਰਾ ਹੈ, ਉਨ੍ਹਾਂ ਦੇ ਖਿਲਾਫ਼ ਡੂੰਘੀ ਸਾਜਿਸ਼ ਰਚੀ ਜਾ ਰਹੀ ਹੈ ਅਤੇ ਉਹ ਅਰਵਿੰਦ ਕੇਜਰੀਵਾਲ ਦੀ ਜ਼ਿੰਦਗੀ ਨਾਲ ਖੇਡ ਰਹੇ ਹਨ, ਤਾਂ ਕੋਈ ਵੀ ਇਸ ’ਤੇ ਵਿਸ਼ਵਾਸ ਨਹੀਂ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਜੇਲ੍ਹ ’ਚ ਬੰਦ ਅਰਵਿੰਦ ਕੇਜਰੀਵਾਲ ਦੇ ਨਾਲ ਕੋਈ ਅਨਹੋਣੀ ਹੁੰਦੀ ਹੈ ਤਾਂ ਉਸ ਦਾ ਜਵਾਬਦੇਹ ਕੌਣ ਹੋਵੇਗਾ? ਉਨ੍ਹਾਂ ਕਿਹਾ ਕਿ ਭਾਜਪਾ ਸ਼ਾਤਿਰ ਤੇ ਬਹੁਤ ਹੀ ਖਤਰਨਾਕ ਹੈ। (Arvind Kejriwal News)
Also Read : Lok Sabha Election 2024: ਲੋਕ ਸਭਾ ਚੋਣਾਂ ਸਬੰਧੀ ਆਪ ਨੇਤਾ ਸੰਜੇ ਸਿੰਘ ਨੇ ਕੀਤਾ ਵੱਡਾ ਖੁਲਾਸਾ!