ਜ਼ੀਰਕਪੁਰ ਦਾ ਅਰਪਿਤ ਨਾਰੰਗ ਪੰਜਾਬ ’ਚ ਨੀਟ 2022 ਦੀ ਪ੍ਰੀਖਿਆ ’ਚੋਂ ਰਿਹਾ ਮੋਹਰੀ

neet exam

ਦੇਸ਼ ਭਰ ਵਿੱਚ ਰਿਹਾ 7ਵੇਂ ਰੈਂਕ ’ਤੇ (NEET 2022 Exam in Punjab)

  • ਪਿਤਾ ਦੀ ਮੌਤ ਨੂੰ ‘ਸੇਟਬੈਕ’ ਨਹੀਂ ‘ਚੈਲੇਂਜ’ ਵਜੋਂ ਲਿਆ

(ਕੁਲਵੰਤ ਕੋਟਲੀ) ਮੋਹਾਲੀ। ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਵੱਲੋਂ 17 ਜੁਲਾਈ ਨੂੰ ਲਈ ਗਈ ਨੈਸ਼ਨਲ ਅਲੀਜੀਬਿਲਟੀ ਇੰਟਰੈਂਸ ਟੈਸਟ (ਨੀਟ) 2022 ਦੀ ਪ੍ਰੀਖਿਆ ਦੇ ਐਲਾਨੇ ਨਤੀਜੇ ਵਿੱਚ ਜ਼ੀਰਕਪੁਰ ਦਾ ਅਰਪਿਤ ਪੰਜਾਬ ਵਿੱਚੋਂ ਮੋਹਰੀ ਰਿਹਾ। ਅਰਪਿਤ ਨਾਰੰਗ ਨੇ 720 ਵਿੱਚੋਂ 710 ਅੰਕ ਪ੍ਰਾਪਤ ਕੀਤੇ। ਉਸਦਾ ਆਲ ਇੰਡੀਆ ਰੈਂਕ 7 ਹੈ। (NEET 2022 Exam in Punjab)

ਇਸ ਸਾਲ ਇਸ ਪ੍ਰੀਖਿਆ ਵਿੱਚ 18.72 ਲੱਖ ਵਿਦਿਆਰਥੀ ਬੈਠੇ ਸਨ। ਅਰਪਿਤ ਨੇ ਇਸ ਪ੍ਰਾਪਤੀ ਦਾ ਸਿਹਰਾ ਆਪਣੀ ਮਾਤਾ ਅਤੇ ਮਰਹੂਮ ਪਿਤਾ ਤੋਂ ਇਲਾਵਾ ਆਪਣੇ ਅਧਿਆਪਕਾਂ ਦੇ ਸਹੀ ਮਾਰਗਦਰਸ਼ਨ ਅਤੇ ਪ੍ਰਤੀਬੱਧਤਾ ਨੂੰ ਦਿੱਤਾ ਹੈ। ਅਰਪਿਤ, ਜਿਸ ਨੇ ਹਾਲ ਹੀ ਦੇ ਸਾਲਾਂ ਵਿੱਚ ਆਪਣੇ ਪਿਤਾ ਨੂੰ ਗੁਆ ਦਿੱਤਾ ਹੈ, ਨੇ ਇਸ ਪ੍ਰਾਪਤੀ ’ਤੇ ਆਪਣੀ ਮਾਂ ਵੱਲੋਂ ਦਰਪੇਸ਼ ਮੁਸ਼ਕਲਾਂ ਅਤੇ ਸ੍ਰੀ ਚੈਤੰਨਿਆ ਸੰਸਥਾ ਦੇ ਅਧਿਆਪਕਾਂ ਵੱਲੋਂ ਉਸ ਵਿੱਚ ਰੱਖੇ ਵਿਸਵਾਸ਼ ਨੂੰ ਯਾਦ ਕੀਤਾ।

ਡਾਕਟਰ ਬਣਨ ਦਾ ਟੀਚਾ ਰੱਖਣ ਵਾਲੇ ਅਰਪਿਤ ਨੇ ਦੱਸਿਆ ਕਿ ਜਦੋਂ ਉਹ 10ਵੀਂ ਜਮਾਤ ਵਿੱਚ ਪੜ੍ਹ੍ਹਦਾ ਸੀ ਤਾਂ ਸਾਲ 2019 ਵਿੱਚ ਮੈਡੀਕਲ ਕੰਪਲੀਕੇਸ਼ੰਸ ਕਾਰਨ ਉਸ ਨੇ ਆਪਣੇ ਪਿਤਾ ਨੂੰ ਗੁਆ ਦਿੱਤਾ ਸੀ। ਉਹ ਇਸ ਘਟਨਾ ਨੂੰ ‘ਸੇਟਬੈਕ’ ਵਜੋਂ ਨਹੀਂ, ਸਗੋਂ ‘ਚੈਲੇਂਜ ਵਜੋਂ ਲੈਣਾ ਚਾਹੁੰਦਾ ਸੀ ਕਿ ਉਹ ਪਰਿਵਾਰ ਵਿੱਚ ਆਪਣੇ ਪਿਤਾ ਦੀ ਘਾਟ ਨੂੰ ਪੂਰਾ ਕਰਕੇ ਇੱਕ ਸਫਲ ਮੁਕਾਮ ਹਾਸਲ ਕਰਨਾ ਚਾਹੁੰਦਾ ਸੀ। ਉਨ੍ਹੀਂ ਦਿਨੀਂ ਕੋਵਿਡ-19 ਕਾਰਨ ਉਸ ਦੀਆਂ ਤਿਆਰੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਸਨ, ਪਰ ਸ੍ਰੀ ਚੈਤੰਨਿਆ ਵੱਲੋਂ ਦਿੱਤਾ ਗਿਆ ਮਾਰਗਦਰਸ਼ਨ ਉਸ ਮੁਸ਼ਕਲ ਸਮੇਂ ਵਿੱਚ ਉਸ ਲਈ ਕਾਫੀ ਸੀ।

  • ਪਿਤਾ ਦੀ ਮੌਤ ਨੂੰ ‘ਸੇਟਬੈਕ’ ਨਹੀਂ ‘ਚੈਲੇਂਜ’ ਵਜੋਂ ਲਿਆ

ਇੱਕ ਫਾਰਮਾ ਕੰਪਨੀ ਵਿੱਚ ਕੰਮ ਕਰਦੀ ਅਰਪਿਤ ਦੀ ਮਾਂ ਪ੍ਰੀਤੀ ਨਾਰੰਗ ਨੇ ਦੱਸਿਆ ਕਿ ਅਰਪਿਤ ਨੂੰ ਡਾਕਟਰੀ ਦਾ ਸ਼ੌਂਕ ਬਚਪਨ ਤੋਂ ਹੀ ਸੀ ਜਦੋਂ ਉਹ ਪੀਜੀਆਈ ਵਿੱਚ ਕੰਮ ਕਰਨ ਵਾਲੀ ਆਪਣੀ ਦਾਦੀ ਨਾਲ ਸਮੇਂ-ਸਮੇਂ ’ਤੇ ਪੀਜੀਆਈ ਆਉਂਦਾ ਸੀ ਅਤੇ ਡਾਕਟਰਾਂ ਨਾਲ ਗੱਲ ਕਰਦਾ ਸੀ।

ਅਰਪਿਤ ਨੇ ਉੱਥੋਂ ਹੀ ਡਾਕਟਰੀ ਦੀ ਪ੍ਰੇਰਨਾ ਲਈ ਪਰ ਆਪਣੇ ਪਿਤਾ ਨੂੰ ਗੁਆਉਣ ਦੇ ਸਦਮੇ ਤੋਂ ਬਾਅਦ, ਉਹ ਪ੍ਰੇਰਨਾ ਇੱਕ ਉਦੇਸ਼-ਪੂਰਤੀ ਵਿੱਚ ਬਦਲ ਗਈ, ਜਿਸਦਾ ਨਤੀਜਾ ਇਹ ਹੋਇਆ ਕਿ ਉਹ ਪੰਜਾਬ ਦਾ ਟਾਪਰ ਅਤੇ ਇੱਕ ਆਲ ਇੰਡੀਆ ਰੈਂਕ ਸੱਤ ਰਿਹਾ। ਅਰਪਿਤ, ਨੈਸ਼ਨਲ ਸਾਂਇੰਸ ਉਲੰਪੀਆਡ ਅਤੇ ਇੰਟਰਨੈਸ਼ਨਲ ਮੈਥੇਮੈਟਿਕਸ ਉਲੰਪੀਆਡ ਵਿੱਚ ਤਿੰਨ ਵਾਰ ਸੋਨ ਤਮਗਾ ਜਿੱਤਣ ਵਾਲਾ, ਕਿਸ਼ੋਰ ਵਿਗਿਆਨਿਕ ਪ੍ਰੋਤਸਾਹਨ ਯੋਜਨਾ ਦਾ ਸਕਾਲਰ ਅਤੇ ਸੂਬਾ ਪੱਧਰੀ ਸਤਰੰਜ ਖਿਡਾਰੀ ਵੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ